ਤਰਨਤਾਰਨ: ਭਰਾ ਨੇ ਕੁਹਾੜੀ ਨਾਲ ਵੱਢਿਆ ਭੈਣ ਦਾ ਗਲਾ, ਪਹਿਲਾਂ ਬੱਕਰੀ ਤੇ ਕੁੱਤੇ ਨੂੰ ਮਾਰਿਆ, ਬਚਾਉਣ ਆਈ ਮਾਂ ‘ਤੇ ਵੀ ਕੀਤਾ ਹਮਲਾ

Published: 

21 May 2026 20:12 PM IST

ਤਰਨਤਾਰਨ ਵਿੱਚ ਇੱਕ ਭਰਾ ਨੇ ਆਪਣੀ ਭੈਣ ਦਾ ਗਲਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਰਸਾਲ ਸਿੰਘ (25) ਵਜੋਂ ਹੋਈ ਹੈ, ਜੋ ਕਿ ਸਬਰਾ ਪਿੰਡ ਦਾ ਰਹਿਣ ਵਾਲਾ ਹੈ। ਕਥਿਤ ਤੌਰ 'ਤੇ ਉਹ ਮਾਨਸਿਕ ਤੌਰ 'ਤੇ ਅਸਥਿਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਤਰਨਤਾਰਨ: ਭਰਾ ਨੇ ਕੁਹਾੜੀ ਨਾਲ ਵੱਢਿਆ ਭੈਣ ਦਾ ਗਲਾ, ਪਹਿਲਾਂ ਬੱਕਰੀ ਤੇ ਕੁੱਤੇ ਨੂੰ ਮਾਰਿਆ, ਬਚਾਉਣ ਆਈ ਮਾਂ ਤੇ ਵੀ ਕੀਤਾ ਹਮਲਾ

(Photo Credit: Social Media)

ਤਰਨਤਾਰਨ ਵਿੱਚ ਇੱਕ ਭਰਾ ਨੇ ਆਪਣੀ ਭੈਣ ਦਾ ਗਲਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਉਸ ਨੇ ਦਖਲ ਦੇਣ ਆਈ ਆਪਣੀ ਮਾਂ ‘ਤੇ ਵੀ ਕੁਹਾੜੀ ਨਾਲ ਹਮਲਾ ਕਰ ਦਿੱਤਾ। ਆਪਣੀ ਭੈਣ ਨੂੰ ਮਾਰਨ ਤੋਂ ਪਹਿਲਾਂ, ਉਸ ਨੇ ਘਰ ਵਿੱਚ ਇੱਕ ਕੁੱਤੇ ਅਤੇ ਇੱਕ ਬੱਕਰੀ ਦਾ ਗਲੇ ਵੱਢ ਦਿੱਤਾ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮਨੂੰ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮ ਦੀ ਪਛਾਣ ਰਸਾਲ ਸਿੰਘ (25) ਵਜੋਂ ਹੋਈ ਹੈ, ਜੋ ਕਿ ਸਬਰਾ ਪਿੰਡ ਦਾ ਰਹਿਣ ਵਾਲਾ ਹੈ। ਕਥਿਤ ਤੌਰ ‘ਤੇ ਉਹ ਮਾਨਸਿਕ ਤੌਰ ‘ਤੇ ਅਸਥਿਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਭਰਾ ਦਾ ਹਾਲ ਜਾਣਨ ਲਈ ਆਈ ਸੀ ਭੈਣ

ਰਸਾਲ ਦੀ ਭੈਣ, ਸੰਦੀਪ (26) ਦਾ ਵਿਆਹ ਟੂਟ ਪਾਂਗਲਾ ਪਿੰਡ ਵਿੱਚ ਜੋਧਬੀਰ ਨਾਲ ਹੋਇਆ ਸੀ। ਸੰਦੀਪ ਨੂੰ ਆਪਣੀ ਮਾਂ ਤੋਂ ਫ਼ੋਨ ‘ਤੇ ਪਤਾ ਲੱਗਾ ਕਿ ਉਸ ਦਾ ਭਰਾ ਠੀਕ ਨਹੀਂ ਹੈ। ਇਸ ਤੋਂ ਬਾਅਦ ਉਹ ਵੀਰਵਾਰ ਨੂੰ ਉਸ ਦਾ ਹਾਲ-ਚਾਲ ਪੁੱਛਣ ਲਈ ਸਬਰਾ ਪਿੰਡ ਗਈ।

ਪਹਿਲਾਂ ਬੱਕਰੀ ਤੇ ਫਿਰ ਕੁੱਤੇ ਨੂੰ ਮਾਰਿਆ, ਫਿਰ ਭੈਣ ਦਾ ਵੱਢਿਆ ਗਲਾ

ਇਸ ਦੌਰਾਨ ਘਰ ਵਿੱਚ ਝਗੜਾ ਹੋ ਗਿਆ। ਗੁੱਸੇ ਵਿੱਚ ਆ ਕੇ ਮੁਲਜ਼ਮ ਨੇ ਪਹਿਲਾਂ ਪਾਲਤੂ ਬੱਕਰੀ ਅਤੇ ਕੁੱਤੇ ਨੂੰ ਮਾਰ ਦਿੱਤਾ। ਫਿਰ ਉਸ ਨੇ ਆਪਣੀ ਭੈਣ ਸੰਦੀਪ ਕੌਰ ‘ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਨੇ ਆਪਣੀ ਧੀ ਨੂੰ ਬਚਾਉਣ ਆਈ ਮਾਂ ‘ਤੇ ਵੀ ਹਮਲਾ ਕਰ ਦਿੱਤਾ। ਜਿਸ ਨਾਲ ਉਹ ਜ਼ਖਮੀ ਹੋ ਗਈ। ਮਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੰਦੀਪ ਦੇ ਦੋ ਬੱਚੇ ਹਨ।

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਘਟਨਾ ਦੀ ਸੂਚਨਾ ਮਿਲਦੇ ਹੀ ਪੱਟੀ ਪੁਲਿਸ ਸਟੇਸ਼ਨ ਅਤੇ ਸਬਾਰਾ ਪੁਲਿਸ ਚੌਕੀ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ। ਡੀਐਸਪੀ ਪਰਵੇਸ਼ ਚੋਪੜਾ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਜਾਂਚ ਜਾਰੀ ਹੈ।

Follow Us