ਗੋਲਡਨ ਟੈਂਪਲ ਨੂੰ ਉਡਾਉਣ ਦੀ ਧਮਕੀ ਵਾਲੇ ਈਮੇਲ ਦਾ ਤਮਿਲਨਾਡੂ ਕੁਨੈਕਸ਼ਨ, ਖਾਲਿਸਤਾਨ-ਉਦੈਨਿਧੀ ਦਾ ਜਿਕਰ
ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਮੇਲ ਸਮੱਗਰੀ ਤਮਿਲਨਾਡੁ ਨਾਲ ਸਬੰਧਤ ਹੈ। ਇਸ ਲਈ ਉਹ ਤਮਿਲਨਾਡੁ ਪੁਲਿਸ ਦੇ ਸੰਪਰਕ ਵਿੱਚ ਹਨ, ਉਹ ਹਰ ਪਹਿਲੂ ਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਤਮਿਲਨਾਡੁ ਪੁਲਿਸ ਦੇ ਨਾਲ ਗੱਲਬਾਤ ਕਰ ਰਹੇ ਹਾਂ, ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਧਮਕੀ ਭਰੀ ਮੇਲ ਕਾਰਨ ਸਨਸਨੀ ਫੈਲ ਗਈ ਹੈ। ਅੱਜ ਲਗਭਗ 3 ਮੇਲ ਮਿਲੇ ਹਨ ਹਨ, ਜਿਸ ਤੋਂ ਬਾਅਦ ਪੁਲਿਸ ਨੇ ਸਖ਼ਤ ਪ੍ਰਬੰਧ ਕੀਤੇ ਹਨ। ਪਿਛਲੇ 3 ਦਿਨ ਤੋਂ ਲਗਾਤਾਰ ਧਮਕੀ ਭਰੇ ਮੇਲ ਮਿਲ ਰਹੇ ਹਨ। ਇਸ ਤੋਂ ਬਾਅਦ ‘ਚ ਪੁਲਿਸ ਲਗਾਤਾਰ ਸੁਰੱਖਿਆ ਦਾ ਘੇਰਾ ਸਖ਼ਤ ਕਰ ਰਹੀ ਹੈ। ਇਸ ਨਵੀਂ ਮੇਲ ਦਾ ਲਿੰਕ ਤਮਿਲਨਾਡੁ ਨਾਲ ਦੱਸਿਆ ਜਾ ਰਿਹਾ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਮੇਲ ਸਮੱਗਰੀ ਤਮਿਲਨਾਡੁ ਨਾਲ ਸਬੰਧਤ ਹੈ। ਇਸ ਲਈ ਉਹ ਤਮਿਲਨਾਡੁ ਪੁਲਿਸ ਦੇ ਸੰਪਰਕ ਵਿੱਚ ਹਨ, ਉਹ ਹਰ ਪਹਿਲੂ ਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਤਮਿਲਨਾਡੁ ਪੁਲਿਸ ਦੇ ਨਾਲ ਗੱਲਬਾਤ ਕਰ ਰਹੇ ਹਾਂ, ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਧਾਰਮਿਕ ਆਸਥਾ ਦਾ ਸਵਾਲ ਹੈ ।
ਖਾਸ ਗੱਲ ਇਹ ਹੈ ਕਿ ਇਸ ਈਮੇਲ ਵਿੱਚ ਖਾਲਿਸਤਾਨ ਦੇ ਨਾਲ-ਨਾਲ ਉਦੈਨਿਧੀ ਦਾ ਵੀ ਜ਼ਿਕਰ ਹੈ। ਇਸ ਈਮੇਲ ਦੇ ਵਿਸ਼ੇ ਵਿੱਚ ਖਾਲਿਸਤਾਨ-ਉਦੈਨਿਧੀ ਗਠਜੋੜ ਦੀ ਗੱਲ ਕਹੀ ਗਈ । ਇਹ ਈਮੇਲ 15 ਜੁਲਾਈ ਦੀ ਸਵੇਰੇ 3.37 ਵਜੇ ਭੇਜੀ ਗਈ ਸੀ। ਜਿਸ ਵਿੱਚ ਆਖਰੀ ਦੋ ਈਮੇਲ, ਜੋ ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਜਾਅਲੀ ਈਮੇਲ ਅਡਰੈੱਸ ਦੀ ਵਰਤੋਂ ਕਰਕੇ ਭੇਜੇ ਗਏ ਹਨ।
ਗਿਆਨੀ ਰਘਬੀਰ ਸਿੰਘ ਨੇ ਕੀਤੀ ਨਿੰਦਾ
ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘੁਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 14 ਜੁਲਾਈ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਈਮੇਲ ‘ਤੇ ਧਮਕੀ ਭਰੀਆਂ ਮੇਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਤਾ ਲੱਗਾ ਹੈ ਕਿ ਇਹ ਮੇਲ ਗੁਰਜੀਤ ਸਿੰਘ ਔਜਲਾ ਨੂੰ ਵੀ ਆਈ ਹੈ।
ਇਹ ਵੀ ਪੜ੍ਹੋ
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ, ਇਸ ਦਾ ਇਹ ਹੁਕਮ ਹੈ ਕਿ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਜਿਸ ਧਰਮ ਦਾ ਕਿਸੇ ਦੇ ਨਾਲ ਕੋਈ ਬੇਗਾਨਗੀ ਵਾਲਾ ਕੋਈ ਬਤੀਰਾ ਨਹੀਂ ਹੈ, ਇਸ ਪਾਵਨ ਅਸਥਾਨ ‘ਤੇ ਹਰ ਵਰਗ ਦਾ, ਹਰ ਧਰਮ ਦਾ, ਹਰ ਦੇਸ਼ ਦਾ ਹਰ ਰੰਗ ਦਾ, ਹਰ ਨਸਲ ਦਾ ਹਰ ਸੱਭਿਆਚਾਰ ਦਾ ਕੋਈ ਵਿਅਕਤੀ ਆ ਕੇ ਕਿਸੇ ਵੀ ਵੇਲੇ ਆ ਕੇ ਮੱਥਾ ਟੇਕ ਸਕਦਾ ਹੈ।
ਇੱਥੇ ਜਿਹੜਾ ਵਿਤਕਰਾ ਬਿਲਕੁਲ ਵੀ ਨਹੀਂ ਕੀਤਾ ਜਾਂਦਾ, ਫਿਰ ਵੀ ਅਜਿਹੇ ਪਾਵਨ ਅਸਥਾਨ ਜੋ ਕਿ ਖੰਡਾ ਬ੍ਰਹਮੰਡਾ ਦੇ ਵਿੱਚ ਜਿਸ ਪਾਵਨ ਅਸਥਾਨ ਵਰਗਾ ਹੋਰ ਕੋਈ ਵੀ ਪਾਵਨ ਅਸਥਾਨ ਜਿਹੜਾ ਐਸਾ ਨਹੀਂ ਹੈ। ਇਸ ਦੀ ਸਿਰਜਣਾ ਖੁਦ ਅਕਾਲ ਪੁਰਖ ਪਰਮੇਸ਼ਰ ਨੇ ਆਪ ਕੀਤੀ ਹੈ। ਉਸ ਪਾਵਨ ਅਸਥਾਨ ਵਾਸਤੇ ਅਸੀਂ ਧਮਕੀ ਭਰੀਆਂ ਇਹ ਮੇਲਾ ਚਿੰਤਾ ਦਾ ਵਿਸ਼ਾ ਵੀ ਹਨ ਅਤੇ ਦੁੱਖਦਾਈ ਵੀ। ਇਸ ਪਿੱਛੇ ਕੋਈ ਬਹੁਤ ਵੱਡੀ ਸਾਜਿਸ਼ ਹੈ ਜਾਂ ਸੰਗਤਾਂ ਨੂੰ ਭੈਭੀਤ ਕਰਨ ਦੀ ਕੋਸ਼ਿਸ਼ ਹੈ।