2027 ਚੋਣਾਂ ਲਈ ਸੁਖਬੀਰ ਬਾਦਲ ਨੇ ਕੀਤਾ ਐਲਾਨ, ਗਿੱਦੜਬਾਹਾ ਤੋਂ ਲੜਨਗੇ ਚੋਣ

Updated On: 

08 Dec 2025 17:29 PM IST

Sukhbir Singh Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2027 ਚੋਣਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦੀ ਡਿਮਾਂਡ ਤੋਂ ਬਾਅਦ ਉਹ 2027 ਚੋਣਾਂ ਲਈ ਗਿੱਦੜਬਾਹਾ ਤੋਂ ਚੋਣ ਲੜਨਗੇ। ਸੁਖਬੀਰ ਸਿੰਘ ਬਦਾਲ ਦੀ ਪਤਨੀ, ਹਰਸਿਮਰਤ ਕੌਰ ਬਾਦਲ ਵੀ ਇੱਥੋਂ ਚੋਣ ਲੜ ਸਕਦੇ ਹਨ। ਹਰਸਿਮਰਤ ਬਾਦਲ ਇਸ ਸਮੇਂ ਸੰਸਦ ਮੈਂਬਰ ਹੈ। ਜੇਕਰ ਉਹ ਵਿਧਾਨ ਸਭਾ ਚੋਣਾਂ ਨਹੀਂ ਲੜਦੇ ਤਾਂ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਦੋ ਸੀਟਾਂ ਤੋਂ ਚੋਣ ਲੜਣ: ਲੰਬੀ ਅਤੇ ਗਿੱਦੜਬਾਹਾ।

2027 ਚੋਣਾਂ ਲਈ ਸੁਖਬੀਰ ਬਾਦਲ ਨੇ ਕੀਤਾ ਐਲਾਨ, ਗਿੱਦੜਬਾਹਾ ਤੋਂ ਲੜਨਗੇ ਚੋਣ

ਸੁਖਬੀਰ ਸਿੰਘ ਬਾਦਲ

Follow Us On

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2027 ਚੋਣਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦੀ ਡਿਮਾਂਡ ਤੋਂ ਬਾਅਦ ਉਹ 2027 ਚੋਣਾਂ ਲਈ ਗਿੱਦੜਬਾਹਾ ਤੋਂ ਚੋਣ ਲੜਨਗੇ। ਉਨ੍ਹਾਂ ਨੇ 2009 ਵਿੱਚ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿੱਤੀ ਸੀ। ਬਾਅਦ ਵਿੱਚ ਉਨ੍ਹਾਂ ਨੇ 2012 ਅਤੇ 2017 ਵਿੱਚ ਇਸੇ ਸੀਟ ਤੋਂ ਚੋਣਾਂ ਜਿੱਤੀਆਂ। ਹਾਲਾਂਕਿ, ਉਹ 2022 ਦੀਆਂ ਚੋਣਾਂ ਵਿੱਚ ਜਲਾਲਾਬਾਦ ਸੀਟ ਤੋਂ ਹਾਰ ਗਏ ਸਨ।

ਦੱਸ ਦਈਏ ਕਿ ਹੁਣ ਤੱਕ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਚੋਣ ਲੜਦੇ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗਿੱਦੜਬਾਹਾ ਤੋਂ ਵਿਧਾਇਕ ਰਹਿ ਚੁੱਕੇ ਹਨ।

ਲੰਬੀ ਬਾਦਲ ਪਰਿਵਾਰ ਦੀ ਜੱਦੀ ਸੀਟ

ਲੰਬੀ ਨੂੰ ਬਾਦਲ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ, ਪਰ ਸਾਬਕਾ ਮੁੱਖ ਮੰਤਰੀ ਬਾਦਲ ਪਿਛਲੀਆਂ ਚੋਣਾਂ ਵਿੱਚ ਇਹ ਸੀਟ ਹਾਰ ਗਏ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਗਿੱਦੜਬਾਹਾ ਤੋਂ ਚੋਣ ਲੜਦੇ ਹਨ। ਹਾਲਾਂਕਿ, ਉਹ ਪਿਛਲੀਆਂ ਜ਼ਿਮਨੀ ਚੋਣਾਂ ਵਿੱਚ ਇਹ ਸੀਟ ਹਾਰ ਗਏ ਸਨ। ਬਾਦਲ ਪਰਿਵਾਰ ਦੀ ਜੱਦੀ ਸੀਟ ਲੰਬੀ ਹੈ, ਪਰ ਵੇਰਵੇ ਅਜੇ ਵੀ ਅਸਪਸ਼ਟ ਹਨ। ਸੁਖਬੀਰ ਸਿੰਘ ਬਦਾਲ ਦੀ ਪਤਨੀ, ਹਰਸਿਮਰਤ ਕੌਰ ਬਾਦਲ ਵੀ ਇੱਥੋਂ ਚੋਣ ਲੜ ਸਕਦੇ ਹਨ। ਹਰਸਿਮਰਤ ਬਾਦਲ ਇਸ ਸਮੇਂ ਸੰਸਦ ਮੈਂਬਰ ਹੈ। ਜੇਕਰ ਉਹ ਵਿਧਾਨ ਸਭਾ ਚੋਣਾਂ ਨਹੀਂ ਲੜਦੇ ਤਾਂ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਦੋ ਸੀਟਾਂ ਤੋਂ ਚੋਣ ਲੜਣ: ਲੰਬੀ ਅਤੇ ਗਿੱਦੜਬਾਹਾ।

2027 ਵਿੱਚ ਗਿੱਦੜਬਾਹਾ ਦਾ ਮਹਾਮੁਕਾਬਲਾ

ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਵਸ ਮੌਕੇ ਪਾਰਟੀ ਦਾ ਵੱਡਾ ਇੱਕਠ ਸੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਗਿੱਦੜਬਾਹਾ ਤੋਂ ਚੋਣ ਲੜਣਗੇ। ਇਸ ਐਲਾਨ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। 2027 ਵਿੱਚ ਗਿੱਦੜਬਾਹਾ ਵਿੱਚ ਮਹਾਮੁਕਾਬਲਾ ਦੇਖਣ ਨੂੰ ਮਿਲੇਗਾ। ਕਾਂਗਰਸ ਪਾਰਟੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਭਾਵੀ ਉਮੀਦਵਾਰ ਹੋ ਸਕਦੇ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਮਨਪ੍ਰੀਤ ਸਿੰਘ ਬਾਦਲ 2027 ਚੋਣਾਂ ਲਈ ਸੰਭਾਵੀ ਉਮੀਦਵਾਰ ਹੋਣਗੇ। ਗਿੱਦੜਬਾਹਾ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਇੱਕ ਵੱਡਾ ਨਾਮ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਕੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿੰਪੀ ਢਿੱਲੋਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ। ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਡਿੰਪੀ ਢਿੱਲੋਂ 2027 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ।