Parkash Singh Badal ਦੇ ਦੇਹਾਂਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਭਾਵੁਕ ਤਸਵੀਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਜਿਥੇ ਮਨਪ੍ਰੀਤ ਸਿੰਘ ਬਾਦਲ ਪੁਹੰਚੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਗੱਲੇ ਲੱਗ ਕੇ ਮਨਪ੍ਰੀਤ ਸਿੰਘ ਬਾਦਲ ਬਹੁਤ ਰੋਏ।
Parkash Singh Badal: ਕਹਿੰਦੇ ਹਨ ਕਿ ਲੱਖ ਵਖਰੇਵੇਂ ਹੋਣ, ਦਰਾਰਾਂ ਹੋਣ ਪਰ ਖੂਨੰ ਦਾ ਰਿਸ਼ਤਾ, ਖੂਨੰ ਦਾ ਰਿਸ਼ਤਾ ਹੀ ਹੁੰਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਅੱਜ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਗੱਲੇ ਲੱਗ ਕੇ ਰੋਂਦੇ ਦੇਖੇ ਗਏ. ਇਹ ਬਹੁਤ ਹੀ ਭਾਵੁਕ ਪਲ ਸੀ। ਜਦੋਂ ਦੋਵਾਂ ਭਰਾਂ ਮਿਲ ਰਹੇ ਸਨ।
ਮੰਗਲਵਾਰ ਸ਼ਾਮ ਨੂੰ ਮੋਹਾਲੀ ਦੇ ਫੋਰਟੀਜ ਹਸਪਤਾਲ ਵਿੱਖੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੰਤਿਮ ਸਾਹ ਲਏ। ਦੱਸ ਦਈਏ ਕਿ ਬੀਤੀ 21 ਅਪ੍ਰੈਲ ਤੋਂ ਉਹ ਇੱਥੇ ਭਰਤੀ ਸਨ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦੀਆਂ ਵੀ ਖਬਰਾਂ ਆਈਆਂ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਹੋਰਾਂ ਨੇ ਫੋਨ ਕਰ ਉਨ੍ਹਾਂ ਦਾ ਹਾਲ ਵੀ ਜਾਣਿਆ।


