ਲੁਧਿਆਣਾ ‘ਚ ਅਵਾਰਾ ਕੁੱਤੇ ਦਾ ਸ਼ਿਕਾਰ ਬਣਿਆ ਵਿਦਿਆਰਥੀ, ਹਾਲਤ ਗੰਭੀਰ
ਇਸ ਸਬੰਧ ਵਿੱਚ ਸਿਵਲ ਹਸਪਤਾਲ ਦੇ ਐਸਐਮਓ ਨੇ ਗੱਲਬਾਤ ਦੌਰਾਨ ਕਿਹਾ ਕਿ ਬੱਚੇ ਦੇ ਮੁੰਹ ਤੋਂ ਕਾਫੀ ਜ਼ਖ਼ਮੀ ਹੋਇਆ ਹੈ। ਜਿਸ ਦੇ ਚਲਦਿਆਂ ਬੱਚੇ ਦੇ ਟਾਂਗੇ ਲਗਾਏ ਗਏ ਹਨ। ਉਹਨਾਂ ਕਿਹਾ ਕਿ ਫਿਲਹਾਲ ਬੱਚੇ ਦੀ ਹਾਲਤ ਕਾਫੀ ਖ਼ਰਾਬ ਸੀ ਅਤੇ ਕਾਫੀ ਹੱਦ ਤੱਕ ਕੁੱਤੇ ਵੱਲੋਂ ਬੱਚੇ ਨੂੰ ਕੱਟਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹਨਾਂ ਇਲਾਜ ਕਰ ਦਿੱਤਾ ਹੈ ਅਤੇ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਲੁਧਿਆਣਾ ਦੇ ਟਿੱਬਾ ਰੋਡ ‘ਤੇ ਅਵਾਰਾ ਕੁੱਤੇ ਦਾ ਸ਼ਿਕਾਰ ਇੱਕ 9 ਸਾਲਾ ਬੱਚਾ ਹੋਇਆ ਹੈ। ਬੱਚਾ ਟਿਊਸ਼ਨ ਤੋਂ ਪੜ੍ਹਾਈ ਕਰਕੇ ਘਰ ਵਾਪਸ ਪਰਤ ਰਿਹਾ ਸੀ ਕਿ ਅਚਾਨਕ ਹੀ ਇਸ ਬੱਚੇ ਨੂੰ ਕੁੱਤੇ ਨੇ ਨੋਚ ਲਿਆ ਅਤੇ ਉਸਦੇ ਮੂੰਹ ਤੇ ਕਾਫੀ ਗੰਭੀਰ ਸੱਟਾਂ ਲੱਗੀਆਂ। ਇਸ ਦੇ ਚਲਦਿਆਂ ਪਰਿਵਾਰਕ ਮੈਂਬਰ ਉਸ ਬੱਚੇ ਨੂੰ ਸਿਵਲ ਹਸਪਤਾਲ ਇਲਾਜ ਦੇ ਲਈ ਲੈ ਕੇ ਪਹੁੰਚੇ। ਇੱਥੇ ਇਹ ਵੀ ਦੱਸ ਦੀਏ ਕਿ ਬੱਚੇ ਦੀ ਹਾਲਤ ਕਾਫੀ ਖਰਾਬ ਸੀ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ। ਇਸੇ ਦੌਰਾਨ ਕੁੱਤੇ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਉਹਨਾਂ ਕਿਹਾ ਕਿ ਬੱਚੇ ਕੋਲੋਂ ਨਾ ਕੁਝ ਖਾਇਆ ਜਾ ਰਿਹਾ ਅਤੇ ਨਾ ਹੀ ਉਹ ਕੁਝ ਗੱਲਬਾਤ ਕਰ ਪਾ ਰਿਹਾ ਹੈ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚਾ ਇੰਨਾ ਡਰਿਆ ਹੋਇਆ ਹੈ ਕਿ ਉਹ ਨਾ ਤਾਂ ਕੁਝ ਬੋਲ ਰਿਹਾ ਹੈ ਅਤੇ ਨਾ ਹੀ ਕੁਝ ਖਾ ਰਿਹਾ ਹੈ।
ਉਧਰ ਇਸ ਸਬੰਧ ਵਿੱਚ ਸਿਵਲ ਹਸਪਤਾਲ ਦੇ ਐਸਐਮਓ ਨੇ ਗੱਲਬਾਤ ਦੌਰਾਨ ਕਿਹਾ ਕਿ ਬੱਚੇ ਦੇ ਮੁੰਹ ਤੋਂ ਕਾਫੀ ਜ਼ਖ਼ਮੀ ਹੋਇਆ ਹੈ। ਜਿਸ ਦੇ ਚਲਦਿਆਂ ਬੱਚੇ ਦੇ ਟਾਂਗੇ ਲਗਾਏ ਗਏ ਹਨ। ਉਹਨਾਂ ਕਿਹਾ ਕਿ ਫਿਲਹਾਲ ਬੱਚੇ ਦੀ ਹਾਲਤ ਕਾਫੀ ਖ਼ਰਾਬ ਸੀ ਅਤੇ ਕਾਫੀ ਹੱਦ ਤੱਕ ਕੁੱਤੇ ਵੱਲੋਂ ਬੱਚੇ ਨੂੰ ਕੱਟਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹਨਾਂ ਇਲਾਜ ਕਰ ਦਿੱਤਾ ਹੈ ਅਤੇ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।