AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

328 ਲਾਪਤਾ ਪਾਵਨ ਸਰੂਪ ਮਾਮਲੇ ‘ਚ SIT ਤੇ SGPC ‘ਚ ਤਕਰਾਰ! ਅੱਜ ਮੁੜ ਦਫ਼ਤਰ ਪਹੁੰਚੀ ਟੀਮ

ਪੰਜਾਬ ਸਰਕਾਰ ਨੇ ਇਸ ਮਾਮਲੇ 'ਚ ਐਸਆਈਟੀ ਦਾ ਗਠਨ ਕੀਤਾ ਸੀ, ਜੋ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਨਿਗਰਾਨੀ ਹੇਠ ਜਾਂਚ ਕਰ ਹੀ ਹੈ। ਜਾਂਚ ਲਈ ਪਹਿਲਾਂ ਵੀ ਐਸਆਈਟੀ ਟੀਮ ਐਸਜੀਪੀਸੀ ਦਫ਼ਤਰ ਪਹੁੰਚੀ ਸੀ। ਇਸ ਮਾਮਲੇ 'ਚ 16 ਮੁੱਖ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜਾਂਚ ਦੌਰਾਨ ਐਸਜੀਪੀਸੀ ਦੇ ਸਾਬਕਾ ਚਾਰਟਡ ਅਕਾਊਂਟੈਂਟ ਸਤਿੰਦਰ ਕੋਹਲੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

328 ਲਾਪਤਾ ਪਾਵਨ ਸਰੂਪ ਮਾਮਲੇ 'ਚ SIT ਤੇ SGPC 'ਚ ਤਕਰਾਰ! ਅੱਜ ਮੁੜ ਦਫ਼ਤਰ ਪਹੁੰਚੀ ਟੀਮ
328 ਲਾਪਤਾ ਪਾਵਨ ਸਰੂਪ ਮਾਮਲੇ ‘ਚ SIT ਤੇ SGPC ‘ਚ ਤਕਰਾਰ! ਅੱਜ ਮੁੜ ਦਫ਼ਤਰ ਪਹੁੰਚੀ ਟੀਮ
tv9-punjabi
| Published: 28 May 2026 14:08 PM IST
Share

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪ ਮਾਮਲੇ ‘ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਿਚਕਾਰ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਐਸਆਈਟੀ ਦਾ ਕਹਿਣਾ ਹੈ ਕਿ ਐਸਜੀਪੀਸੀ ਵੱਲੋਂ ਜਾਂਚ ‘ਚ ਸਹਿਯੋਗ ਨਹੀਂ ਕੀਤਾ ਜਾ ਰਿਹਾ, ਜਦਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐਸਆਈਟੀ ਵੱਲੋਂ ਗੈਰ-ਜ਼ਰੂਰੀ ਸਵਾਲ ਪੁੱਛੇ ਜਾ ਰਹੇ ਹਨ ਤੇ ਐਸਜੀਪੀਸੀ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਅੱਜ ਫਿਰ ਐਸਜੀਪੀਸੀ ਦੇ ਚੰਡੀਗੜ੍ਹ ਦਫ਼ਤਰ ਪਹੁੰਚੀ। ਹਾਲਾਂਕਿ, ਇਸ ਦੌਰਾਨ ਟੀਮ ਦੇ ਕਿਸੇ ਵੀ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ।

ਦੱਸ ਦੇਈਏ ਕਿ, ਪੰਜਾਬ ਸਰਕਾਰ ਨੇ ਇਸ ਮਾਮਲੇ ‘ਚ ਐਸਆਈਟੀ ਦਾ ਗਠਨ ਕੀਤਾ ਸੀ, ਜੋ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਨਿਗਰਾਨੀ ਹੇਠ ਜਾਂਚ ਕਰ ਹੀ ਹੈ। ਜਾਂਚ ਲਈ ਪਹਿਲਾਂ ਵੀ ਐਸਆਈਟੀ ਟੀਮ ਐਸਜੀਪੀਸੀ ਦਫ਼ਤਰ ਪਹੁੰਚੀ ਸੀ। ਇਸ ਮਾਮਲੇ ‘ਚ 16 ਮੁੱਖ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜਾਂਚ ਦੌਰਾਨ ਐਸਜੀਪੀਸੀ ਦੇ ਸਾਬਕਾ ਚਾਰਟਡ ਅਕਾਊਂਟੈਂਟ ਸਤਿੰਦਰ ਕੋਹਲੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

ਮਾਮਲੇ ‘ਚ ਪਹਿਲਾਂ ਹੀ ਕੀਤੀ ਜਾ ਚੁੱਕੀ ਕਾਰਵਾਈ: SGPC

ਐਸਜੀਪੀਸੀ ਨੇ ਇਸ ਮਾਮਲੇ ‘ਚ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ 328 ਲਾਪਤਾ ਪਾਵਨ ਸਰੂਪ ਮਾਮਲੇ ‘ਚ ਜੋ ਵੀ ਦੋਸ਼ੀ ਸਨ, ਉਨ੍ਹਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਾਂਚ ਰਿਪੋਰਟ ਅਨੁਸਾਰ ਕਮੇਟੀ ਨੇ ਕਾਰਵਾਈ ਪੂਰੀ ਕਰ ਲਈ ਹੈ। ਸਿੱਖ ਸੰਸਥਾ ਵੱਲੋਂ ਲਿਆ ਗਿਆ ਫੈਸਲਾ ਆਖਿਰੀ ਹੈ। ਕਮੇਟੀ ਵੱਲੋਂ ਇਹ ਵੀ ਦੱਸਿਆ ਗਿਆ ਕਿ 328 ਪਾਵਨ ਸਰੂਪ ਮਾਮਲਿਆਂ ‘ਚ ਐਸਜੀਪੀਸੀ ਦੇ ਤਿੰਨ ਸਾਬਕਾ ਕਰਮਚਾਰੀਆਂ ਦੀ ਮੁੱਖ ਸ਼ਮੂਲੀਅਤ ਪਾਈ ਗਈ ਸੀ।

ਐਸਜੀਪੀਸੀ ਸਕੱਤਰ ਨੇ ਦੱਸਿਆ ਸੀ ਕਿ ਤਿੰਨ ਮੁਲਜ਼ਮਾਂ- ਕੰਵਲਜੀਤ ਸਿੰਘ, ਬਾਜ ਸਿੰਘ ਤੇ ਦਲਬੀਰ ਸਿੰਘ ਨੇ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਹਿੱਤਾਂ ਲਈ ਵਰਤਣ ਲਈ ਰਿਕਾਰਡ ‘ਚ ਹੇਰ-ਫੇਰ ਕੀਤੀ ਸੀ। ਇਨ੍ਹਾਂ ਨੇ ਆਪਣੀ ਲਾਲਸਾ ਲਈ ਐਸਜੀਪੀਸੀ ਦੇ ਪੂਰੇ ਪ੍ਰਬੰਧਨ ਨੂੰ ਬਦਨਾਮ ਕੀਤਾ।

ਐਸਜੀਪੀਸੀ ਅਨੁਸਾਰ ਜਦੋਂ ਸ਼ਰਧਾਲੂ ਜਾਂ ਹੋਰ ਗੁਰਦੁਆਰਾ ਕਮੇਟੀਆਂ ਪਾਵਨ ਸਰੂਪ ਦੀ ਮੰਗ ਕਰਦੀਆਂ ਹਨ ਤਾਂ ਕਮੇਟੀ ਮੈਂਬਰ ਦੀ ਸ਼ਿਫ਼ਾਰਿਸ਼ ਤੋਂ ਬਾਅਦ ਸਕੱਤਰ ਪੱਧਰ ਦੇ ਅਧਿਕਾਰੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਪਾਵਨ ਸਰੂਪ ਦਿੰਦੇ ਸਮੇਂ ਭੇਟਾ ਜਮਾਂ ਕੀਤੀ ਜਾਂਦੀ ਹੈ ਤੇ ਇਸ ਦੀ ਰਸੀਦ ਕੱਟ ਕੇ ਦਿੱਤੀ ਜਾਂਦੀ ਹੈ। ਇਸ ਦਾ ਰਿਕਾਰਡ ਦਰਜ ਕਰ ਲਿਆ ਜਾਂਦਾ ਹੈ। ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਬਲੀਕੇਸ਼ਨ ਡਿਪਾਰਟਮੈਂਟ ‘ਚ ਤੈਨਾਤ ਸਾਬਕਾ ਕਰਮਚਾਰੀਆਂ ਨੇ ਇਹ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਕਰਕੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਦੋਸ਼ੀ ਪਾਇਆ ਗਿਆ ਸੀ ਤੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਗਈ ਸੀ। ਇਸ ਦੇ ਨਾਲ ਕੁੱਝ ਸੀਨੀਅਰ ਅਧਿਕਾਰੀਆਂ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ।

Follow Us
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story...
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...