Controversy: ਵਿਵਾਦਾਂ ‘ਚ ਗਾਇਕ ਹੈਪੀ ਰਾਏਕੋਟੀ ਦਾ ਗੀਤ ਫੋਟੋਸ਼ੂਟ, ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ

Published: 

11 Mar 2023 20:43 PM

Controversy:ਪੰਜਾਬ ਦੇ ਮਸ਼ਹੂਰ ਗਾਇਕ ਹੈਪੀ ਰਾਏਕੋਟੀ ਖਿਲਾਫ ਮਨਦੀਪ ਸਿੰਘ ਵੱਲੋਂ ਜਲੰਧਰ ਪੁਲਿਸ ਕਮਿਸ਼ਨਰੇਟ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਹੈਪੀ ਰਾਏਕੋਟੀ ਨੇ 5 ਮਹੀਨੇ ਪਹਿਲਾਂ ਆਪਣੇ ਨਵੇਂ ਗੀਤ ਫੋਟੋਸ਼ੂਟ ਦਾ ਆਡੀਓ ਰਿਲੀਜ਼ ਕੀਤਾ ਸੀ।ਇਸ ਗੀਤ ਦੀ ਵੀਡੀਓ ਇੱਕ ਹਫਤਾ ਪਹਿਲਾਂ ਰਿਲੀਜ਼ ਕੀਤੀ ਗਈ ਸੀ। ਸ਼ਿਕਾਇਤ ਕਰਤਾ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Controversy: ਵਿਵਾਦਾਂ ਚ ਗਾਇਕ ਹੈਪੀ ਰਾਏਕੋਟੀ ਦਾ ਗੀਤ ਫੋਟੋਸ਼ੂਟ, ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ

ਵਿਵਾਦਾਂ 'ਚ ਗਾਇਕ ਹੈਪੀ ਰਾਏਕੋਟੀ ਦਾ ਗੀਤ ਫੋਟੋਸ਼ੂਟ, ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ।

Follow Us On

ਜਲੰਧਰ ਨਿਊਜ਼: ਪੰਜਾਬ ਦੇ ਮਸ਼ਹੂਰ ਗਾਇਕ ਹੈਪੀ ਰਾਏਕੋਟੀ (Singer Happy Raikoti) ਅਕਸਰ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਗਾਇਕ ਹੈਪੀ ਰਾਏਕੋਟੀ ਦਾ ਗੀਤ ਫੋਟੋਸ਼ੂਟ ਵਿਵਾਦਾਂ ‘ਚ ਘਿਰ ਗਿਆ ਹੈ। ਹੈਪੀ ਰਾਏਕੋਟੀ ਖਿਲਾਫ ਮਨਦੀਪ ਸਿੰਘ ਵੱਲੋਂ ਜਲੰਧਰ ਪੁਲਿਸ ਕਮਿਸ਼ਨਰੇਟ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਹੈਪੀ ਰਾਏਕੋਟੀ ਨੇ 5 ਮਹੀਨੇ ਪਹਿਲਾਂ ਆਪਣੇ ਨਵੇਂ ਗੀਤ ਫੋਟੋਸ਼ੂਟ ਦਾ ਆਡੀਓ ਰਿਲੀਜ਼ ਕੀਤਾ ਸੀ।ਇਸ ਗੀਤ ਦੀ ਵੀਡੀਓ ਇੱਕ ਹਫਤਾ ਪਹਿਲਾਂ ਰਿਲੀਜ਼ ਕੀਤੀ ਗਈ ਸੀ। ਹੈਪੀ ਰਾਏਕੋਟੀ ਦੇ ਇਸ ਗੀਤ ਬਾਰੇ ਉਨ੍ਹਾਂ ਕਿਹਾ ਕਿ ਇਸ ਗੀਤ ਵਿੱਚ ਹਥਿਆਰਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਨ ਉਨ੍ਹਾਂ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਥੋਂ ਤੱਕ ਕਿ ਹੈਪੀ ਰਾਏਕੋਟੀ ਇਸ ਗਾਣੇ ਵਿੱਚ ਖੁਦ ਹਥਿਆਰ ਨੂੰ ਲੈ ਕੇ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ।

ਹੈਪੀ ਰਾਏਕੋਟੀ ‘ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ

ਸ਼ਿਕਾਇਤਕਰਤਾ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਬਾਰੇ ਗੀਤ ਗਾਉਣ ਵਾਲੇ ਅਤੇ ਹਥਿਆਰਾਂ (Weapons) ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਤਾ ਹੈ ਕਿ ਹੁਣ ਤੱਕ ਗਾਇਕਾਂ ਵੱਲੋਂ ਗਾਏ ਗਏ ਗੀਤਾਂ ਨੂੰ ਹਥਿਆਰਾਂ ਰਾਹੀਂ ਪ੍ਰਮੋਟ ਕੀਤਾ ਗਿਆ ਹੈ। ਜਿਸ ਕਾਰਨ ਨੌਜਵਾਨ ਪੀੜ੍ਹੀ ਇਨ੍ਹਾਂ ਹਥਿਆਰਾਂ ਦੇ ਪ੍ਰਚਾਰ ਕਾਰਨ ਗਲਤ ਦਿਸ਼ਾ ਵੱਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹਨਾਂ ਨੂੰ ਹੈਪੀ ਰਾਇਕੋਟੀ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਦਫ਼ਤਰ ਤੋਂ ਵੀ ਫੋਨ ਆਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਦਿੱਤੀ ਸ਼ਿਕਾਇਤ ‘ਤੇ ਅੱਜ ਸ਼ਾਮ ਜਾਂ ਕਲ ਸਵੇਰ ਤੱਕ ਹੈਪੀ ਰਾਏਕੋਟੀ ‘ਤੇ ਕਨੂੰਨੀ ਕਾਰਵਾਈ ਕਰ ਮਾਮਲਾ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਜਲੰਧਰ ਪੁਲਿਸ ਕਮਿਸ਼ਨਰ ਦਫਤਰ ਤੋਂ ਡੀਏ ਲੀਗਲ ਦੇ ਰੀਡਰ ਦਾ ਫੋਨ ਵੀ ਆਇਆ ਸੀ ਅਤੇ ਉਨ੍ਹਾਂ ਨੇ ਹੈਪੀ ਰਾਏਕੋਟੀ ਨੇ ਗਾਣੇ ਨੂੰ ਯੂਟਿਊਬ ਜਾਂ ਹੋਰ ਸੋਸ਼ਲ ਸਾਈਟ ਤੋਂ ਹਟਾਉਣ ਦੀ ਗੱਲ ਕੀਤੀ ਸੀ। ਪਰ ਉਨ੍ਹਾਂ ਨੇ ਰੀਡਰ ਨੂੰ ਇਹ ਕਹਿੰਦੇ ਹੋਏ ਫ਼ੋਨ ਕੱਟਿਆ ਕਿ ਉਹ ਹੈਪੀ ਰਾਏਕੋਟੀ ਤੇ ਮਾਮਲਾ ਦਰਜ ਕਰਵਾਉਣਾ ਚਾਹੁੰਦੇ ਹਨ। ਮਨਦੀਪ ਸਿੰਘ ਦਾ ਕਹਿਣਾ ਹੈ ਕੀ ਅਜਿਹੇ ਗਾਇਕਾਂ ਵੱਲੋਂ ਹਥਿਆਰਾਂ ਦੇ ਪ੍ਰਚਾਰ ਕਰਨ ਵਾਲੇ ਗਾਣਿਆਂ ‘ਤੇ ਸਰਕਾਰ ਵੱਲੋ ਪਹਿਲ ਦੇ ਤੌਰ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।

ਤੱਥਾ ਦੇ ਅਧਾਰ ‘ਤੇ ਦਰਜ ਕੀਤਾ ਜਾਵੇਗਾ ਮਾਮਲਾ

ਸ਼ਿਕਾਇਤ ਕਰਤਾ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਜਲੰਧਰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਨੂੰ ਡੀ.ਸੀ.ਪੀ ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਦੇ ਕੋਲ ਭੇਜਿਆ ਗਿਆ ਸੀ। ਡੀਸੀਪੀ ਸਾਹਿਬ ਵੱਲੋਂ ਇਹ ਸ਼ਿਕਾਇਤ ਸਾਇਬਰ ਕਰਾਇਮ ਨੂੰ ਭੇਜੀ ਗਈ ਹੈ ਅਤੇ ਸਾਇਬਰ ਕਰਾਇਮ ਵੱਲੋਂ ਰਿਪੋਰਟਾਂ ‘ਤੇ ਹੈਪੀ ਰਾਏਕੋਟੀ ਦੇ ਖਿਲਾਫ਼ ਤੱਥਾ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਗੇ ਵੀ ਉਹ ਕਈ ਗਾਇਕਾਂ ‘ਤੇ ਗੀਤਾਂ ਵਿੱਚ ਹਥਿਆਰਾਂ ਦਾ ਪ੍ਰਚਾਰ ਕਰਨ ਦੀ ਵੀਡੀਓ ਨੂੰ ਲੈ ਕੇ ਮਾਮਲਾ ਦਰਜ ਕਰਵਾ ਚੁੱਕੇ ਹਨ। ਮਨਦੀਪ ਸਿੰਘ ਦਾ ਕਹਿਣਾ ਹੈ ਇਸ ਗਾਣੇ ‘ਚ ਹੈਪੀ ਰਾਏਕੋਟੀ ਦੇ ਨਾਲ ਗਾਣੇ ਗਾਉਣ ਵਾਲੀ ਮਹਿਲਾ ਗਾਇਕ ਅਤੇ ਵੀਡੀਓ ਵਿੱਚ ਦਿਖਾਈ ਦਿੰਦੀ ਮੌਡਲ ‘ਤੇ ਵੀ ਮਾਮਲਾ ਦਰਜ ਕੀਤਾ ਜਾਵੇ ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ