Gun Culture ਨੂੰ ਪ੍ਰਮੋਟ ਕਰਦੇ ਗੀਤ ਨੂੰ ਲੈ ਕੇ ਰਾਏਕੋਟੀ ਖਿਲਾਫ ਮਾਮਲਾ ਦਰਜ ਕਰਵਾਉਣ ‘ਤੇ ਅੜੇ ਕੈਮਿਸਟਰੀ ਗੁਰੂ

Updated On: 

12 Apr 2023 15:40 PM

ਪੰਜਾਬ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਹਥਿਆਰਾਂ ਦੀ ਨੁਮਾਇਸ਼ ਕਰਦਾ ਹੈ ਜਾਂ ਕੋਈ ਗਾਇਕ ਆਪਣੇ ਗੀਤ ਵਿਚ ਗੰਨ ਕਲਚਰ ਨੂੰ ਪ੍ਰਮੋਟ ਕਰਦਾ ਹੈ ਤਾਂ ਉਸ 'ਤੇ ਉਸੀ ਸਮੇਂ ਕਾਨੂੰਨੀ ਕਾਰਵਾਈ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ ।

Gun Culture ਨੂੰ ਪ੍ਰਮੋਟ ਕਰਦੇ ਗੀਤ ਨੂੰ ਲੈ ਕੇ ਰਾਏਕੋਟੀ ਖਿਲਾਫ ਮਾਮਲਾ ਦਰਜ ਕਰਵਾਉਣ ਤੇ ਅੜੇ ਕੈਮਿਸਟਰੀ ਗੁਰੂ

Gun Culture ਨੂੰ ਪ੍ਰਮੋਟ ਕਰਦੇ ਗੀਤ ਨੂੰ ਲੈ ਕੇ ਰਾਏਕੋਟੀ ਖਿਲਾਫ ਮਾਮਲਾ ਦਰਜ ਕਰਵਾਉਣ "ਤੇ ਅੜੇ ਕੈਮਿਸਟਰੀ ਗੁਰੂ,

Follow Us On

ਜਲੰਧਰ ਨਿਊਜ: ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ (Happy Raikoti) ਦੇ ਨਵੇਂ ਗੀਤ ਦੇ ਫੋਟੋਸ਼ੂਟ ਵਿੱਚ ਗੰਨ ਕਲਚਰ (Gun Culture) ਨੂੰ ਪ੍ਰਮੋਟ ਕਰਨ ਦੇ ਦੋਸ਼ ਲੱਗੇ ਹਨ । ਇਹ ਦੋਸ਼ ਕਮਿਸਟਰੀ ਗੁਰੂ ਪ੍ਰੋਫੈਸਰ ਐਮਪੀ ਸਿੰਘ (Manider Singh) ਵੱਲੋ ਲਗਾਏ ਗਏ ਹਨ । ਪ੍ਰੋਫੈਸਰ ਐਮਪੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦੇ ਨਵੇਂ ਗੀਤ ਫੋਟੋਸ਼ੂਟ ਨੂੰ ਲੈਕੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਤਿੰਨ ਦਿਨ ਪਹਿਲਾਂ ਦਰਜ ਕਾਰਵਾਈ ਸੀ , ਜਿਸ ਵਿੱਚ ਕਿਹਾ ਗਿਆ ਸੀ ਕਿ ਅਦਾਲਤ ਦੇ ਹੁਕਮਾਂ ਤੇ ਸਰਕਾਰ ਦੇ ਨਿਰਦੇਸ਼ ਦੇ ਬਾਵਜੂਦ ਵੀ ਗੀਤਕਾਰ ਹੈਪੀ ਨੇ ਉਲਟ ਜਾਕੇ ਆਪਣੇ ਗਾਣੇ ਵਿਚ ਗੰਨ ਕਲਚਰ ਨੂੰ ਵਧਾਵਾ ਦਿੰਦੇ ਹੋਏ ਨੌਜਵਾਨ ਪੀੜ੍ਹੀ ਨੂੰ ਗ਼ਲਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।

ਪ੍ਰੋਫੇਸਰ ਐਮਪੀ ਸਿੰਘ ਦੀ ਪੁਲਿਸ ਨੂੰ ਚੇਤਾਵਨੀ

ਕੈਮਿਸਟਰੀ ਗੁਰੂ ਪ੍ਰੋਫੈਸਰ ਐਮਪੀ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਗੰਨ ਕਲਚਰ ਨੂੰ ਲੈ ਕੇ ਗੰਭੀਰਤਾ ਵਿਖਾ ਰਹੀ ਹੈ, ਪਰ ਪੰਜਾਬ ਪੁਲਿਸ ਨੇ ਹਾਲੇ ਤੱਕ ਗਾਇਕ ਹੈਪੀ ਰਾਏਕੋਟੀ ਤੇ ਪਰਚਾ ਕਿਉ ਨਹੀਂ ਦਰਜ ਕੀਤਾ। ਜਲੰਧਰ ਪੁਲਿਸ ਨੇ ਉਸ ਦਾ ਗਾਣਾ ਫੋਟੋਸ਼ੂਟ ਯੂਟਿਉਬ ਤੇ ਹਾਲੇ ਵੀ ਚਲ ਰਿਹਾ ਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ। ਜੇ ਪੁਲਿਸ ਵੱਲੋਂ ਰਾਏਕੋਟੀ ਤੇ ਪਰਚਾ ਦਰਜ ਨਾ ਕੀਤਾ ਤਾਂ ਉਹ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਵਿਭਾਗ ਦੀ ਕਾਰਗੁਜਾਰੀ ਤੇ ਸਵਾਲ ਵੀ ਚੁੱਕਣਗੇ।

‘ਹਾਈਕੋਰਟ ਅਤੇ ਸਰਕਾਰ ਦੇ ਹੁਕਮਾਂ ਨੂੰ ਲੈ ਕੇ ਗੰਭੀਰ ਨਹੀਂ ਪੁਲਿਸ’

ਕੈਮਿਸਟਰੀ ਗੁਰੂ ਪ੍ਰੋਫੈਸਰ ਐਮਪੀ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਜੇਕਰ ਪੰਜਾਬ ਸਰਕਾਰ ਗੰਨ ਕਲਚਰ ਨੂੰ ਲੈਕੇ ਗੰਭੀਰ ਹੈ ਤਾਂ ਫਿਰ ਪੁਲਿਸ ਗਾਇਕ ਹੈੱਪੀ ਰਾਏਕੋਟੀ ਤੇ ਹਾਲੇ ਤੱਕ ਮਾਮਲਾ ਦਰਜ ਕਿਉਂ ਨਹੀਂ ਕਰ ਰਹੀ । ਪ੍ਰੋਫੈਸਰ ਐਮਪੀ ਸਿੰਘ ਨੇ ਜਲੰਧਰ ਪੁਲਿਸ ਤੇ ਸਵਾਲ ਖੜੇ ਕਰਦੇ ਦੋਸ਼ ਲਾਇਆ ਕਿ ਪੁਲਿਸ ਹਾਈਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version