DGP Punjab: ਭ੍ਰਿਸ਼ਟਾਚਾਰ ਦੇ ਮਾਮਲੇ ਚ ਵਿਧਾਨ ਸਭਾ ਚ ਪੇਸ਼ ਹੋ ਸਕਦੇ ਨੇ DGP, ਸਪੀਕਰ ਨੇ ਕੀਤਾ ਤਲਬ

Updated On: 

03 Sep 2024 11:16 AM IST

DGP Punjab: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਵਿਧਾਨ ਸਭਾ ਸਾਹਮਣੇ ਪੇਸ਼ ਹੋ ਸਕਦੇ ਹਨ। ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਵਿਚਰਲੀਆਂ ਕਾਲੀ ਭੇਡਾਂ ਬਾਰੇ ਪਤਾ ਲਗਾਉਣਾ ਚਾਹੀਦਾ ਸੀ। ਬੀਤੇ ਦਿਨ ਸੰਧਵਾਂ ਨੇ ਇਸ ਮਾਮਲੇ ਨੂੰ ਸਦਨ ਦੇ ਸਾਹਮਣੇ ਰੱਖਿਆ ਸੀ।

DGP Punjab: ਭ੍ਰਿਸ਼ਟਾਚਾਰ ਦੇ ਮਾਮਲੇ ਚ ਵਿਧਾਨ ਸਭਾ ਚ ਪੇਸ਼ ਹੋ ਸਕਦੇ ਨੇ DGP, ਸਪੀਕਰ ਨੇ ਕੀਤਾ ਤਲਬ

DGP Punjab: ਭ੍ਰਿਸ਼ਟਾਚਾਰ ਦੇ ਮਾਮਲੇ ਚ ਵਿਧਾਨ ਸਭਾ ਚ ਪੇਸ਼ ਹੋ ਸਕਦੇ ਨੇ DGP, ਸਪੀਕਰ ਨੇ ਕੀਤਾ ਤਲਬ

Follow Us On
DGP Punjab: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਵਿਧਾਨ ਸਭਾ ਸਾਹਮਣੇ ਪੇਸ਼ ਹੋ ਸਕਦੇ ਹਨ। ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਹਨਾਂ ਨੂੰ ਤਲਬ ਕੀਤਾ ਸੀ। ਦਰਅਸਲ ਸਪੀਕਰ ਨੇ ਪੁਲਿਸ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈਕੇ ਚਿੰਤਾ ਜ਼ਾਹਿਰ ਕੀਤੀ ਸੀ। ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਡੀਜੀਪੀ ਤੋਂ ਰਿਪੋਰਟ ਵੀ ਮੰਗੀ ਸੀ।

ਸਪੀਕਰ ਨੇ ਚੁੱਕਿਆ ਸੀ ਭ੍ਰਿਸ਼ਟਾਚਾਰ ਦੇ ਮੁੱਦਾ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਸਲਾ ਸਦਨ ਵਿੱਚ ਰੱਖਦਿਆਂ ਸਵਾਲ ਕੀਤਾ ਕਿ ਰਿਸ਼ਵਤ ਦੀ ਰਕਮ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਉਣ ਵਾਲੇ ਪੁਲੀਸ ਅਧਿਕਾਰੀ ਨੂੰ ਬਚਾਇਆ ਜਾ ਰਿਹਾ ਹੈ। ਸੰਧਵਾਂ ਨੇ ਸਵਾਲ ਕੀਤਾ ਕਿ ਭ੍ਰਿਸ਼ਟ ਅਫਸਰਾਂ ਨੂੰ ਬਚਾਉਣ ਵਾਲੇ ਆਗੂ ਤੇ ਅਫਸਰ ਕੌਣ ਹਨ। ਇਸ ਮਾਮਲੇ ਵਿੱਚ ਸਪੀਕਰ ਨੇ ਸਖ਼ਤ ਕਾਰਵਾਈ ਕਰਨ ਲਈ ਕਿਹਾ।

ਸਦਨ ਵਿੱਚ ਗੁੰਜਿਆਂ ਬਿਸ਼ਨੋਈ ਦਾ ਮਾਮਲਾ

ਸਦਨ ਵਿੱਚ ਵਿਰੋਧੀਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜ਼ੀਰੋ ਆਵਰ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮਾਮਲਾ ਚੁੱਕਿਆ। ਉਹਨਾਂ ਨੇ ਪਿਛਲੇ ਦਿਨ ਦਾ ਹਵਾਲਾ ਦਿੰਦਿਆਂ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਵੀ ਕਾਰਵਾਈ ਦੀ ਮੰਗ ਕੀਤੀ।

ਕਤਲ ਤੋਂ ਬਾਅਦ ਹੋਈ ਸੀ ਇੰਟਰਵਿਊ

ਸਾਲ 2022 ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਬਿਸ਼ਨੋਈ ਤੋਂ ਪੁਛਗਿੱਛ ਕਰਨ ਲਈ ਉਸ ਨੂੰ ਪੰਜਾਬ ਲਿਆਂਦਾ ਸੀ। ਹਾਈਕੋਰਟ ਵਿੱਚ ਦਾਖਿਲ ਰਿਪੋਰਟ ਅਨੁਸਾਰ ਇਸ ਪੁੱਛਗਿਛ ਦੌਰਾਨ ਇੱਕ ਇੰਟਰਵਿਊ ਖਰੜ ਦੇ CIA ਵਿੱਚ ਹੋਇਆ ਸੀ ਅਤੇ ਦੂਜਾ ਇੰਟਰਵਿਊ ਰਾਜਸਥਾਨ ਦੀ ਇੱਕ ਜੇਲ੍ਹ ਵਿੱਚ ਹੋਇਆ ਸੀ। ਇਸ ਤੋਂ ਬਾਅਦ ਇਸ ਮਾਮਲੇ ਨੂੰ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਲੋਕ ਸਭਾ ਵਿੱਚ ਚੁੱਕਿਆ ਸੀ ਅਤੇ ਗ੍ਰਹਿ ਮੰਤਰੀ ਤੋਂ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।