ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਘਰ ਵੜ ਕੇ ਮਾਰਿਆ… ਜਲਿਆਂਵਾਲਾ ਬਾਗ ਸਾਕੇ ਤੋਂ 21 ਸਾਲ ਬਾਅਦ ਊਧਮ ਸਿੰਘ ਨੇ ਇੰਝ ਲਿਆ ਡਾਇਰ ਤੋਂ ਬਦਲਾ

Shaheed Udham Singh Birth Anniversary: ਅੱਜ ਵੀ ਜਦੋਂ ਵੀ ਜਲ੍ਹਿਆਂਵਾਲਾ ਬਾਗ ਸਾਕੇ ਦੀ ਚਰਚਾ ਹੁੰਦੀ ਹੈ ਤਾਂ ਲੂ-ਕੰਡੇ ਖੜੇ ਹੋ ਜਾਂਦੇ ਹਨ। ਫਿਰ ਉਸ ਨੌਜਵਾਨ ਦੇ ਦਿਲ ਵਿਚ ਅੱਗ ਕਿਉਂ ਨਾ ਬਲਦੀ ਜੋ ਉਸ ਘਟਨਾ ਦਾ ਗਵਾਹ ਸੀ? ਉਹ ਹੋਰ ਕੋਈ ਨਹੀਂ ਸਗੋਂ ਸ਼ਹੀਦ ਊਧਮ ਸਿੰਘ ਸੀ। ਜਾਣੋ ਕਿਵੇਂ ਉਨ੍ਹਾਂ ਨੇ ਕਿਵੇਂ ਦੇਸ਼ ਦੀ ਸਰਹੱਦ ਪਾਰ ਕੀਤੀ ਅਤੇ ਅੰਗਰੇਜ ਅਫਸਰ ਤੋਂ ਉਸੇ ਦੇ ਹੀ ਦੇਸ਼ ਵਿੱਚ ਵੜ ਕੇ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਸੀ।

ਘਰ ਵੜ ਕੇ ਮਾਰਿਆ… ਜਲਿਆਂਵਾਲਾ ਬਾਗ ਸਾਕੇ ਤੋਂ 21 ਸਾਲ ਬਾਅਦ ਊਧਮ ਸਿੰਘ ਨੇ ਇੰਝ ਲਿਆ ਡਾਇਰ ਤੋਂ ਬਦਲਾ
ਸ਼ਹੀਦ ਊਧਮ ਸਿੰਘ
Follow Us
tv9-punjabi
| Updated On: 26 Dec 2023 11:42 AM

ਅੱਜ ਵੀ ਜਦੋਂ ਵੀ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਚਰਚਾ ਹੁੰਦੀ ਹੈ ਤਾਂ ਸਾਡੇ ਲੂ-ਕੰਡੇ ਖੜੇ ਹੋ ਜਾਂਦੇ ਹਨ। ਫਿਰ ਭਲਾ ਉਸ ਨੌਜਵਾਨ ਦੇ ਦਿਲ ਵਿਚ ਅੱਗ ਕਿਉਂ ਨਾ ਬਲਦੀ ਜੋ ਉਸ ਘਟਨਾ ਦਾ ਗਵਾਹ ਸੀ? ਇਸ ਕਤਲੇਆਮ ਦੇ ਜ਼ਿੰਮੇਦਾਰਾਂ ਵਿਰੁੱਧ ਬਦਲੇ ਦੀ ਲਾਟ ਉਸ ਦੇ ਦਿਲ ਵਿਚ ਇੰਨੀ ਬਲਦੀ ਰਹੀ ਕਿ ਸੱਤ ਸਮੁੰਦਰ ਪਾਰ ਜਾ ਕੇ 21 ਸਾਲਾਂ ਬਾਅਦ ਇਸ ਕਤਲੇਆਮ ਦਾ ਬਦਲਾ ਲਿਆ। ਇਹ ਹੋਰ ਗੱਲ ਹੈ ਕਿ ਉਦੋਂ ਤੱਕ ਕਤਲੇਆਮ ਲਈ ਜ਼ਿੰਮੇਵਾਰ ਅੰਗਰੇਜ਼ ਅਫਸਰ ਮਰ ਚੁੱਕਾ ਸੀ। ਇਸ ਲਈ, ਅੰਗਰੇਜ਼ ਅਫਸਰ ਦੀ ਹਮਾਇਤ ਕਰਨ ਵਾਲੇ ਇੱਕ ਹੋਰ ਵੱਡੇ ਅੰਗਰੇਜ਼ ਨੂੰ ਸ਼ਰੇਆਮ ਮਾਰਿਆ ਅਤੇ ਆਪ ਫਾਂਸੀ ਦੇ ਫੰਦੇ ਦੇ ਝੂਲ ਗਿਆ।

ਉਹ ਹੋਰ ਕੋਈ ਨਹੀਂ ਸਗੋਂ ਸ਼ਹੀਦ ਊਧਮ ਸਿੰਘ (Shaheed Udham Singh) ਸੀ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ 26 ਦਸੰਬਰ 1899 ਨੂੰ ਜਨਮੇ ਊਧਮ ਸਿੰਘ ਦੇ ਜਨਮ ਦਿਨ ‘ਤੇ ਜਾਣੋ ਕਿਵੇਂ ਉਨ੍ਹਾਂ ਨੇ ਦੇਸ਼ ਦੀ ਸਰਹੱਦ ਪਾਰ ਕਰਕੇ ਉਸੇ ਦੇ ਦੇਸ਼ ਵਿੱਚ ਹੀ ਦਾਖ਼ਲ ਹੋ ਕੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਅੰਗਰੇਜ਼ ਅਫ਼ਸਰ ਤੋਂ ਲਿਆ ਸੀ।

ਬਚਪਨ ਵਿੱਚ ਹੀ ਹੋ ਸਨ ਯਤੀਮ, ਸ਼ੇਰ ਸਿੰਘ ਬਣੇ ਊਧਮ ਸਿੰਘ

ਊਧਮ ਸਿੰਘ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ। 1901 ਵਿੱਚ ਮਾਂ ਅਤੇ 1907 ਵਿੱਚ ਪਿਤਾ ਨੇ ਸਾਥ ਛੱਡ ਦਿੱਤਾ ਤਾਂ ਅਨਾਥ ਆਸ਼ਰਮਜਾਣਾ ਪਿਆ। ਉਥੇ ਉਸ ਦਾ ਨਵਾਂ ਨਾਂ ਊਧਮ ਸਿੰਘ ਰੱਖਿਆ ਗਿਆ, ਜਦੋਂ ਕਿ ਭਰਾ ਮੁਕਤਾ ਸਿੰਘ ਨੂੰ ਸਾਧੂ ਸਿੰਘ ਕਿਹਾ ਜਾਣ ਲੱਗਾ। ਊਧਮ ਸਿੰਘ ਨੂੰ ਬਹੁਤਾ ਚਿਰ ਆਪਣੇ ਭਰਾ ਦਾ ਸਾਥ ਨਹੀਂ ਮਿਲਿਆ ਅਤੇ ਉਹ ਵੀ 1917 ਵਿਚ ਅਕਾਲ ਚਲਾਣਾ ਕਰ ਗਿਆ।

ਫੌਜ ਵਿਚ ਗਏ ਪਰ ਅੰਗਰੇਜ਼ ਅਫਸਰਾਂ ਨਾਲ ਨਹੀਂ ਬਣੀ

ਇਸ ਨੂੰ ਕਿਸਮਤ ਕਹੋ ਜਾਂ ਊਧਮ ਸਿੰਘ ਦੇ ਸੀਨੇ ਵਿਚ ਧੜਕਣ ਵਾਲੀ ਦਿਲ ਦੀ ਹਲਚਲ ਕਿ ਉਸ ਦੇ ਭਰਾ ਦੀ ਮੌਤ ਦੇ ਸਾਲ ਹੀ ਉਹ ਬ੍ਰਿਟਿਸ਼ ਫੌਜ ਵਿਚ ਭਰਤੀ ਹੋ ਗਏ। ਉਸ ਸਮੇਂ ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ, ਜਿਸ ਵਿੱਚ ਊਧਮ ਸਿੰਘ ਨੇ ਵੀ ਹਿੱਸਾ ਲਿਆ ਸੀ। ਹਾਲਾਂਕਿ, ਊਧਮ ਸਿੰਘ ਦੀ ਅੰਗਰੇਜ਼ ਅਫਸਰਾਂ ਨਾਲ ਬਹੁਤਾ ਸਮਾਂ ਨਹੀਂ ਬਣੀ ਅਤੇ ਉਨ੍ਹਾਂ ਨੇ ਫੌਜ ਛੱਡ ਦਿੱਤੀ। ਅਗਲੇ ਹੀ ਸਾਲ ਭਾਵ 1918 ਵਿਚ ਉਹ ਫਿਰ ਫੌਜ ਵਿਚ ਚਲ ਗਏ ਅਤੇ ਇਕ ਸਾਲ ਬਾਅਦ ਆਪਣੇ ਅਨਾਥ ਆਸ਼ਰਮ ਵਿਚ ਵਾਪਸ ਆ ਗਏ।

ਸ਼ਾਂਤਮਈ ਪ੍ਰਦਰਸ਼ਨ ਲਈ ਇਕੱਠੇ ਹੋਏ ਸਨ ਲੋਕ

ਊਧਮ ਸਿੰਘ ਨੂੰ ਅਨਾਥ ਆਸ਼ਰਮ ਵਿੱਚ ਪਰਤਿਆ ਇੱਕ ਸਾਲ ਵੀ ਨਹੀਂ ਸੀ ਬੀਤਿਆ ਜਦੋਂ ਅੰਗਰੇਜ਼ਾਂ ਨੇ ਭਾਰਤੀ ਸੁਤੰਤਰਤਾ ਸੰਗਰਾਮ ਨੂੰ ਕੁਚਲਣ ਲਈ ਅਜਿਹਾ ਘਿਨਾਉਣਾ ਕਾਰਾ ਕੀਤਾ ਜਿਸ ਨੇ ਹਰ ਭਾਰਤੀ ਨੂੰ ਹਿਲਾ ਕੇ ਰੱਖ ਦਿੱਤਾ। 13 ਅਪ੍ਰੈਲ 1919 ਨੂੰ ਵਿਸਾਖੀ ਸੀ। ਉਸ ਸਮੇਂ ਦੇਸ਼ ਵਿੱਚ ਰੋਲਟ ਐਕਟ ਦਾ ਵਿਰੋਧ ਹੋ ਰਿਹਾ ਸੀ। ਦੇਸ਼ ਦੇ ਲੋਕਾਂ ਨੇ ਵਿਸਾਖੀ ‘ਤੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਰੋਲਟ ਐਕਟ ਦੇ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ।

Jallianwala Bagh Picutre

ਨਿਹੱਥੇ ਲੋਕਾਂ ‘ਤੇ ਅੰਗਰੇਜ਼ ਬ੍ਰਿਗੇਡੀਅਰ ਨੇ ਚਲਵਾਈਆਂ ਗੋਲੀਆਂ

ਜਲ੍ਹਿਆਂਵਾਲਾ ਬਾਗ ਵਿੱਚ ਪ੍ਰਦਰਸ਼ਨ ਅਜੇ ਚੱਲ ਹੀ ਰਿਹਾ ਸੀ ਕਿ ਜਦੋਂ ਬ੍ਰਿਟਿਸ਼ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਨੇ ਆਪਣੀ ਫੌਜ ਨਾਲ ਚਾਰੋ ਪਾਸਿਓਂ ਘੇਰ ਲਿਆ। ਬਿਨਾਂ ਕਿਸੇ ਚੇਤਾਵਨੀ ਦੇ, ਜਨਰਲ ਡਾਇਰ ਨੇ ਨਿਹੱਥੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਇਸ ਕਾਰਨ ਬਾਗ਼ ਦੇ ਚਾਰੇ ਪਾਸੇ ਲੋਕਾਂ ਦੀਆਂ ਲਾਸ਼ਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਅਤੇ ਕੁਝ ਹੀ ਸਮੇਂ ਵਿੱਚ ਘੱਟੋ-ਘੱਟ ਇੱਕ ਹਜ਼ਾਰ ਲੋਕਾਂ ਦੀ ਮੌਤ ਹੋ ਗਈ। 1200 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਉਸ ਸਮੇਂ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਸੀ, ਜਿਸ ਨੇ ਇਸ ਕਤਲੇਆਮ ਦੇ ਬਾਵਜੂਦ ਜਨਰਲ ਡਾਇਰ ਦਾ ਸਾਥ ਦਿੱਤਾ।

ਊਧਮ ਸਿੰਘ ਦੇ ਦਿਲ ਨੂੰ ਵਿੰਨ੍ਹ ਗਈ ਘਟਨਾ

ਕੁਝ ਇਤਿਹਾਸਕਾਰ ਦਾਅਵਾ ਕਰਦੇ ਹਨ ਕਿ ਇਸ ਘਟਨਾ ਦੌਰਾਨ ਊਧਮ ਸਿੰਘ ਜਲ੍ਹਿਆਂਵਾਲਾ ਬਾਗ ਵਿੱਚ ਮੌਜੂਦ ਸੀ, ਜਦੋਂ ਕਿ ਕੁਝ ਕਹਿੰਦੇ ਹਨ ਕਿ ਉਹ ਬਾਅਦ ਵਿੱਚ ਆਪਣੇ ਅਨਾਥ ਆਸ਼ਰਮ ਦੇ ਕਰਮਚਾਰੀ ਵਜੋਂ ਉੱਥੇ ਗਏ ਸਨ। ਮਾਮਲਾ ਕੁਝ ਵੀ ਹੋਵੇ, ਕਤਲੇਆਮ ਦੀ ਇਸ ਘਟਨਾ ਨੇ ਊਧਮ ਸਿੰਘ ਦੇ ਮਨ ਨੂੰ ਡੂੰਘਾ ਵਿੰਨ੍ਹ ਦਿੱਤਾ। ਉਨ੍ਹਾਂ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਉਹ ਇਸ ਕਤਲੇਆਮ ਲਈ ਜ਼ਿੰਮੇਵਾਰ ਜਨਰਲ ਡਾਇਰ ਤੋਂ ਜ਼ਰੂਰ ਬਦਲਾ ਲੈਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਇਸ ਨੂੰ ਸਮਰਪਿਤ ਕਰ ਦਿੱਤਾ।

ਕ੍ਰਾਂਤੀ ਦੇ ਰਾਹ ਤੁਰੇ ਅਤੇ ਜੇਲ੍ਹ ਜਾਣਾ ਪਿਆ

ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਊਧਮ ਸਿੰਘ ਨੇ ਇਨਕਲਾਬ ਦਾ ਰਾਹ ਅਖਤਿਆਰ ਕੀਤਾ ਅਤੇ ਗਦਰ ਪਾਰਟੀ ਵਿੱਚ ਸ਼ਾਮਲ ਹੋ ਗਏ। ਫਿਰ ਉਨ੍ਹਾਂ ਨੇ ਆਪਣੀ ਪਾਰਟੀ ਬਣਾਈ ਅਤੇ ਆਜ਼ਾਦ ਪਾਰਟੀ ਨੂੰ ਆਜ਼ਾਦੀ ਸੰਗਰਾਮ ਦਾ ਜਰਿਆ ਬਣਾ ਦਿੱਤਾ। ਇਸ ਦੌਰਾਨ ਉਹ ਸ਼ਹੀਦ ਭਗਤ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਏ।

ਕਿਉਂਕਿ ਜਨਰਲ ਡਾਇਰ ਨੂੰ ਮਾਰਨ ਦੀ ਇੱਛਾ ਮਨ ਵਿਚ ਹਿਲੋਰੇ ਮਾਰ ਰਹੀ ਸੀ, ਇਸ ਲਈ ਉਹ ਕਈ ਦੇਸ਼ਾਂ ਵਿਚ ਮੌਜੂਦ ਭਾਰਤੀ ਇਨਕਲਾਬੀਆਂ ਦੇ ਸੰਪਰਕ ਵਿੱਚ ਸਨ। ਬਰਮਾ, ਜਾਪਾਨ, ਇਟਲੀ, ਪੋਲੈਂਡ, ਜਰਮਨੀ ਅਤੇ ਫਰਾਂਸ ਦੇ ਇਨਕਲਾਬੀ ਉਨ੍ਹਾਂ ਦੇ ਸੰਪਰਕ ਵਿੱਚ ਸਨ। ਹਾਲਾਂਕਿ, ਸਾਲ 1927 ਵਿੱਚ, ਜਨਰਲ ਡਾਇਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਊਧਮ ਸਿੰਘ ਨੂੰ ਇਨਕਲਾਬੀਆਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿੱਚ ਜੇਲ੍ਹ ਜਾਣਾ ਪਿਆ।

ਜੇਲ੍ਹ ਤੋਂ ਰਿਹਾਅ ਹੋ ਕੇ ਪਹੁੰਚ ਗਏ ਲੰਡਨ

ਜਨਰਲ ਡਾਇਰ ਤਾਂ ਨਹੀਂ ਰਹੇ, ਇਸ ਲਈ ਊਧਮ ਸਿੰਘ ਨੇ ਗਵਰਨਰ ਮਾਈਕਲ ਡਾਇਰ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਹਾਲਾਂਕਿ, ਜਦੋਂ ਉਹ 1931 ਵਿੱਚ ਜੇਲ੍ਹ ਤੋਂ ਬਾਹਰ ਆੇ ਤਾਂ ਮਾਈਕਲ ਡਾਇਰ ਰਿਟਾਇਰ ਹੋਕੇ ਲੰਡਨ ਵਿੱਚ ਸੈਟਲ ਹੋ ਗਿਆ ਸੀ। ਉਸ ਦੇ ਮਗਰ ਊਧਮ ਸਿੰਘ ਨੇ ਵੀ 1934 ਵਿਚ ਲੰਡਨ ਪਹੁੰਚ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਮੋਟੀ ਕਿਤਾਬ ਨੂੰ ਰਿਵਾਲਵਰ ਦੀ ਸ਼ਕਲ ਵਿਚ ਵਿਚ ਕੱਟਿਆ ਅਤ੍ ਉਸ ਵਿਚ ਰਿਵਾਲਵਰ ਲੁਕਾ ਦਿੱਤੀ। ਹੁਣ ਉਹ ਮੌਕੇ ਦੀ ਉਡੀਕ ਕਰ ਰਹੇ ਸਨ। ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੌਕਾ ਮਿਲਿਆ।

…ਅਤੇ ਪੂਰੀ ਹੋ ਗਈ 21 ਸਾਲ ਪਹਿਲਾਂ ਖਾਦੀ

13 ਮਾਰਚ 1940 ਨੂੰ ਮਾਈਕਲ ਡਾਇਰ ਨੇ ਲੰਡਨ ਵਿੱਚ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੇ ਕੈਕਸਟਨ ਹਾਲ ਵਿੱਚ ਭਾਸ਼ਣ ਦੇਣਾ ਸੀ। ਊਧਮ ਸਿੰਘ ਰਿਵਾਲਵਰ ਲੈ ਕੇ ਉੱਥੇ ਪਹੁੰਚਣ ਵਿਚ ਕਾਮਯਾਬ ਹੋ ਗਏ। ਇਤਫ਼ਾਕ ਦੀ ਗੱਲ ਹੈ ਕਿ ਮਾਈਕਲ ਡਾਇਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਜਲ੍ਹਿਆਂਵਾਲਾ ਮੁੜ ਜਾਵੇਗਾ ਅਤੇ ਕਤਲੇਆਮ ਨੂੰ ਦੁਹਰਾਵੇਗਾ।

ਇਹ ਉਹ ਸਮਾਂ ਸੀ ਜਦੋਂ ਊਧਮ ਸਿੰਘ ਨੇ ਆਪਣੇ ਰਿਵਾਲਵਰ ਦੀਆਂ ਗੋਲੀਆਂ ਉਸ ਦੀ ਛਾਤੀ ਵਿੱਚ ਉਤਾਰ ਦਿੱਤੀਆਂ। ਜਦੋਂ 21 ਸਾਲ ਪੁਰਾਣੀ ਕਸਮ ਪੂਰੀ ਹੋਈ ਤਾਂ ਊਧਮ ਸਿੰਘ ਦੇ ਚਿਹਰੇ ‘ਤੇ ਮੁਸਕਰਾਹਟ ਆ ਗਈ। ਭੱਜਣ ਦੀ ਕੋਸ਼ਿਸ਼ ਕਰਨ ਦੀ ਬਜਾਏ ਉੱਥੇ ਹੀ ਖੜ੍ਹੇ ਰਹੇ ਅਤੇ ਗ੍ਰਿਫਤਾਰੀ ਦੇ ਦਿੱਤੀ। ਅਦਾਲਤ ਵਿੱਚ ਪੇਸ਼ੀ ਦੌਰਾਨ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮਾਈਕਲ ਡਾਇਰ ਨੂੰ ਮਾਰਿਆ ਕਿਉਂਕਿ ਉਹ ਇਸਦਾ ਹੱਕਦਾਰ ਸੀ। ਇਸ ਤੋਂ ਬਾਅਦ 31 ਜੁਲਾਈ 1940 ਨੂੰ ਲੰਡਨ ਦੀ ਪੈਂਟਵਿਲੇ ਜੇਲ੍ਹ ਵਿੱਚ ਉਹ ਉਹ ਹੱਸਦਿਆਂ-ਹੱਸਦਿਆਂ ਫਾਂਸੀ ਦੇ ਫੰਦੇ ਦੇ ਝੂਲ ਗਏ।

ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ
ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ...
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...