ਡਾ. ਸਿੰਘ ਦੀ ਫੋਟੋ ਦਾ ਵਿਵਾਦ, ਹੁਣ SGPC ਕਰੇਗੀ ਮੁੜ ਵਿਚਾਰ, ਰਾਜੋਆਣਾ ਨੇ ਜਤਾਇਆ ਇਤਰਾਜ਼
ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਸਿੱਖ ਅਜਾਇਬ ਘਰ ਵਿੱਚ ਲੱਗਣ ਵਾਲੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਸਨ। ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇਗੀ। ਦਰਅਸਲ ਡਾਕਟਰ ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਨਮਾਨ ਵਿੱਚ SGPC ਨੇ ਉਹਨਾਂ ਦੀ ਤਸਵੀਰ ਲਗਾਉਣ ਦਾ ਫੈਸਲਾ ਲਿਆ ਸੀ।
ਡਾ. ਸਿੰਘ ਦੀ ਫੋਟੋ ਦਾ ਵਿਵਾਦ, ਹੁਣ SGPC ਕਰੇਗੀ ਮੁੜ ਵਿਚਾਰ, ਰਾਜੋਆਣਾ ਨੇ ਜਤਾਇਆ ਇਤਰਾਜ਼
ਰਾਜੋਆਣਾ ਵੱਲੋਂ ਲਿਖੀ ਗਈ ਚਿੱਠੀ
SGPC ਕਰੇਗੀ ਮੁੜ ਵਿਚਾਰ
ਬਲਵੰਤ ਸਿੰਘ ਰਾਜੋਆਣਾ ਵੱਲੋਂ ਕੀਤੇ ਇਤਰਾਜ਼ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਜੋਆਣਾ ਵੱਲੋਂ ਉਠਾਏ ਗਏ ਮੁੱਦਿਆਂ ਤੇ ਕਮੇਟੀ ਵੱਲੋਂ ਵਿਚਾਰ ਕਰਨ ਮਗਰੋਂ ਕੋਈ ਫੈਸਲਾ ਲਿਆ ਜਾਵੇਗਾ।Loading...
Unable to load recommendations.
Follow Us
