SGPC ਦਾ ਪ੍ਰਧਾਨ ਚੁਣਨ ਦੀਆਂ ਤਿਆਰੀਆਂ, 13 ਅਕਤੂਬਰ ਨੂੰ ਹੋਵੇਗਾ ਤਰੀਖ ਦਾ ਐਲਾਨ, ਧਾਮੀ ਅਤੇ ਜਗੀਰ ਕੌਰ ਵਿਚਾਲੇ ਮੁਕਾਬਲਾ ਹੋਣ ਦੀ ਸੰਭਾਵਨਾ

Updated On: 

08 Oct 2025 15:35 PM IST

SGPC election 2025:ਪਿਛਲੇ ਸਾਲ 28 ਅਕਤੂਬਰ 2024 ਨੂੰ ਹੋਈ ਚੋਣ ਸਮੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 142 ਵੋਟਾਂ ਵਿਚੋਂ 107 ਵੋਟਾਂ ਅਤੇ ਬਾਗੀ ਹੋਏ ਧੜੇ ਦੇ ਉਮੀਦਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਹਾਸਲ ਹੋਈਆਂ ਸਨ ਅਤੇ ਦੋ ਵੋਟਾਂ ਰੱਦ ਹੋ ਗਈਆਂ ਸਨ। ਧਾਮੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਚੌਥੀ ਵਾਰ ਵੀ ਜਿੱਤ ਗਏ ਸਨ।

SGPC ਦਾ ਪ੍ਰਧਾਨ ਚੁਣਨ ਦੀਆਂ ਤਿਆਰੀਆਂ, 13 ਅਕਤੂਬਰ ਨੂੰ ਹੋਵੇਗਾ ਤਰੀਖ ਦਾ ਐਲਾਨ, ਧਾਮੀ ਅਤੇ ਜਗੀਰ ਕੌਰ ਵਿਚਾਲੇ ਮੁਕਾਬਲਾ ਹੋਣ ਦੀ ਸੰਭਾਵਨਾ
Follow Us On

ਅਗਲੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਵੱਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025 ਨੂੰ ਹੋਣ ਵਾਲਾ ਸਲਾਨਾ ਜਰਨਲ ਇਜਲਾਸ ਨਵੰਬਰ ਦੇ ਪਹਿਲੇ ਹਫਤੇ ਬੁਲਾਇਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 13 ਅਕਤੂਬਰ ਨੂੰ ਸੱਦੀ ਗਈ ਹੈ ਜਿਸ ਵਿਚ ਜਰਨਲ ਹਾਊਸ ਦੀ ਤਰੀਖ ਦਾ ਐਲਾਣ ਹੋਵੇਗਾ।

ਇਸ ਜਰਨਲ ਇਜਲਾਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੋਵੇਗੀ। ਮੌਜੂਦਾ ਹਾਊਸ ਦੇ 149 ਸ਼੍ਰੋਮਣੀ ਕਮੇਟੀ ਮੈਂਬਰ ਅਧਿਕਾਰਤ ਤੌਰ ਤੇ ਆਪਣੀ ਵੋਟ ਰਾਹੀਂ ਚੋਣ ਕਰਨਗੇ। ਇਸ ਵਾਰ ਇਹ ਚੋਣ ਹੋਰ ਵੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਬਣਾ ਕੇ ਚੱਲੇ ਆਗੂ ਵੀ ਧੜੇ ਵੱਜੋਂ ਉਭਰ ਕੇ ਸਾਹਮਣੇ ਆ ਸਕਦੇ ਹਨ।

ਬਾਦਲ ਅਤੇ ਬਾਗੀ ਗੁੱਟ ਵਿਚਾਲੇ ਮੁਕਾਬਲਾ

ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਵੱਲੋਂ ਵੱਲੋਂ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਜਰਨਲ ਹਾਊਸ ਦੇ 185 ਮੈਂਬਰਾਂ ਵਿਚੋਂ 35 ਮੈਂਬਰਾਂ ਵਿਚ ਕੁਝ ਅਸਤੀਫਾ ਦੇ ਚੁੱਕੇ ਹਨ ਜਾਂ ਸਵਗਵਾਸ ਹੋ ਗਏ ਹਨ। 1 ਮੈਂਬਰਾਂ ਤੇ ਰੋਕ ਲੱਗੀ ਹੋਈ ਹੈ। ਸਲਾਨਾ ਜਰਨਲ ਇਜਲਾਸ 3 ਜਾਂ 4 ਨਵੰਬਰ ਨੂੰ ਬੁਲਾਇਆ ਜਾ ਸਕਦਾ ਹੈ।

4-4 ਵਾਰ ਪ੍ਰਧਾਨ ਰਹਿ ਚੁੱਕੇ ਹਨ ਧਾਮੀ ਅਤੇ ਬੀਬੀ ਜਗੀਰ ਕੌਰ

ਪਿਛਲੇ ਸਾਲ 28 ਅਕਤੂਬਰ 2024 ਨੂੰ ਹੋਈ ਚੋਣ ਸਮੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 142 ਵੋਟਾਂ ਵਿਚੋਂ 107 ਵੋਟਾਂ ਅਤੇ ਬਾਗੀ ਹੋਏ ਧੜੇ ਦੇ ਉਮੀਦਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਹਾਸਲ ਹੋਈਆਂ ਸਨ ਅਤੇ ਦੋ ਵੋਟਾਂ ਰੱਦ ਹੋ ਗਈਆਂ ਸਨ। ਧਾਮੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਚੌਥੀ ਵਾਰ ਵੀ ਜਿੱਤ ਗਏ ਸਨ। ਇਸੇ ਤਰਾਂ 8 ਨਵੰਬਰ 2023 ਦੀ ਚੋਣ ਦੌਰਾਨ ਜਨਰਲ ਇਜਲਾਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 137 ਵੋਟਾਂ ਵਿਚੋਂ 118 ਵੋਟਾਂ, ਵਿਰੋਧੀ ਧਿਰ ਦੇ ਉਮੀਦਵਾਰ ਬਾਬਾ ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਹਾਸਲ ਹੋਈਆਂ ਸਨ। 9 ਨਵੰਬਰ 2022 ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 146 ਵੋਟਾਂ ਵਿਚੋਂ 102 ਵੋਟਾਂ, ਵਿਰੋਧੀ ਧਿਰ ਦੇ ਉਮੀਦਵਾਰ ਬੀਬੀ ਜਗੀਰ ਕੌਰ ਨੂੰ 42 ਵੋਟਾਂ ਹਾਸਲ ਹੋਈਆਂ ਸਨ।

29 ਨਵੰਬਰ 2021 ਦੌਰਾਨ ਜਨਰਲ ਇਜਲਾਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 141 ਵੋਟਾਂ ਵਿਚੋਂ 122 ਵੋਟਾਂ ਤੇ ਵਿਰੋਧੀ ਧਿਰ ਦੇ ਉਮੀਦਵਾਰ ਮਾਸਟਰ ਮਿੱਠੂ ਸਿੰਘ ਨੂੰ 19 ਵੋਟਾਂ ਹਾਸਲ ਹੋਈਆਂ ਸਨ। ਐਡਵੋਕੇਟ ਧਾਮੀ 2021 ਵਿਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਸਨ। ਐਡਵੋਕੇਟ ਧਾਮੀ ਸਾਲ 2019 ਵਿਚ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ, 2020 ਵਿਚ ਮੁੱਖ ਸਕੱਤਰ ਵਜੋਂ ਸੇਵਾ ਕਰ ਚੁਕੇ ਹਨ। ਧਾਮੀ ਚਾਰ ਵਾਰ ਲਗਾਤਾਰ ਅਕਾਲੀ ਦਲ ਵੱਲੋਂ ਪ੍ਰਧਾਨ ਬਣ ਚੁੱਕੇ ਹਨ।

ਧਾਮੀ ਨੇ ਧਾਰਮਿਕ, ਸਮਾਜਿਕ ਖੇਤਰ ਵਿਚ ਅਗੇ ਹੋ ਕੇ ਜੋ ਸੇਵਾਵਾਂ ਦਿੱਤੀਆਂ ਉਹ ਮਿਸਾਲੀ ਹਨ। ਪਰ ਇਸ ਵਾਰ ਅਕਾਲੀ ਦਲ ਨੂੰ ਇਕ ਵੱਡੇ ਧੜੇ ਵੱਜੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੀਬੀ ਜਗੀਰ ਕੌਰ ਵੀ ਚਾਰ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਰਹਿ ਚੁੱਕੇ ਹਨ।