AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

“ਪੁਲਿਸ ਅੰਦਰ ਕੁੱਝ ਕਾਲੀਆਂ ਭੇਡਾਂ…”, ਮੁਲਾਜ਼ਮਾਂ ਵੱਲੋਂ ਕਾਰਵਾਈ ਨਾ ਕਰਨ ‘ਤੇ ਚਲਿਆ ਸੀਐਮ ਦਾ ਡੰਡਾ, ਪੂਰੀ ਚੌਕੀ ਦਾ ਟ੍ਰਾਂਸਫਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਣ ਲਈ ਪ੍ਰੈੱਸ ਕਾਨਫਰੰਸ ਰੱਖੀ ਸੀ। ਇਸ ਦੌਰਾਨ ਬਠਿੰਡਾ ਮਾਮਲੇ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੁਲਿਸ ਚ ਵੀ ਕੁੱਝ ਕਾਲੀਆਂ ਭੇਡਾਂ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਹੁੰਦਾ ਸੀ ਕਿ ਪਿੰਡ ਵਾਲੇ ਕਿਸੇ ਨਸ਼ਾ ਤਸਕਰ ਨੂੰ ਥਾਣੇ ਫੜਾ ਕੇ ਆਏ। ਆਪ ਪਿੰਡ ਵਾਲੇ ਲੇਟ ਪਹੁੰਚਦੇ ਸਨ ਤੇ ਉਹ ਖ਼ੁਦ ਆਪ ਪਹਿਲਾਂ ਪਹੁੰਚ ਜਾਂਦਾ ਸੀ। ਇਸ ਦੇ ਨਾਲ ਹੀ ਕਈ ਵਾਰ ਨਸ਼ਾ ਕਰਨ ਵਾਲਿਆਂ ਦੀ ਰਿਪੋਰਟ ਕਰਨ ਤੇ ਜਦੋਂ ਪੁਲਿਸ ਵਾਲੇ ਮੌਕੇ ਤੇ ਪਹੁੰਚਦੇ ਸਨ ਤਾਂ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਨਸ਼ਾ

ਪੁਲਿਸ ਅੰਦਰ ਕੁੱਝ ਕਾਲੀਆਂ ਭੇਡਾਂ..., ਮੁਲਾਜ਼ਮਾਂ ਵੱਲੋਂ ਕਾਰਵਾਈ ਨਾ ਕਰਨ 'ਤੇ ਚਲਿਆ ਸੀਐਮ ਦਾ ਡੰਡਾ, ਪੂਰੀ ਚੌਕੀ ਦਾ ਟ੍ਰਾਂਸਫਰ
ਮੁੱਖ ਮੰਤਰੀ ਭਗਵੰਤ ਮਾਨ
tv9-punjabi
| Updated On: 06 Apr 2026 14:40 PM IST

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਦੇ ਸਦਰ ਥਾਣੇ ਦੇ ਅਧੀਨ ਆਉਣ ਵਾਲੇ ਕੋਟਸ਼ਮੀਰ ਪੁਲਿਸ ਚੌਕੀ ਦੇ ਸਾਰੇ ਕਰਮਚਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਕਾਰਵਾਈ ਚਿੱਟਾ ਵੇਚਣ ਦੀ ਸ਼ਿਕਾਇਤ ‘ਤੇ ਕਾਰਵਾਈ ਨਾ ਹੋਣ ਦੇ ਮਾਮਲੇ ‘ਚ ਕੀਤੀ ਗਈ ਹੈ। ਸੀਐਮ ਦੇ ਹੁਕਮਾਂ ਤੋਂ ਬਾਅਦ ਡੀਆਈਜੀ ਦਫ਼ਤਰ ਨੇ ਪੰਜਾਬ ਪੁਲਿਸ ਦੇ ਅੱਠ ਤੇ ਪੰਜਾਬ ਹੋਮਗਾਰਡ ਦੇ ਤਿੰਨ ਕਰਮਚਾਰੀਆਂ ਸਮੇਤ ਕੁੱਲ 11 ਕਰਮਚਾਰੀਆਂ ਦਾ ਬਠਿੰਡਾ ਤੋਂ ਮਾਨਸਾ ਤਬਾਦਲਾ ਕਰ ਦਿੱਤਾ। ਇਨ੍ਹਾਂ ‘ਚ ਦੋ ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ।

ਐਤਵਾਰ ਨੂੰ ਰੋਜ਼ ਗਾਰਡਨ ਨੇੜੇ ਆਯੋਜਿਤ ਸੰਵਾਦ ਪ੍ਰੋਗਰਾਮ ਦੌਰਾਨ ਪਿੰਡ ਗੁਲਾਬਗੜ੍ਹ ਦੇ ਸਰਪੰਚ ਨੇ ਸੀਐਮ ਸਾਹਮਣੇ ਸ਼ਿਕਾਇਤ ਰੱਖੀ ਕਿ ਇਲਾਕੇ ‘ਚ ਚਿੱਟਾ ਖੁੱਲ੍ਹੇਆਮ ਵਿਕ ਰਿਹਾ ਹੈ, ਪਰ ਥਾਣਾ ਸਦਰ ਤੇ ਚੌਕੀ ਕੋਟਸ਼ਮੀਰ ਦੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਸ਼ਿਕਾਇਤ ਦੇਣ ਵਾਲਿਆਂ ਦੀ ਪਛਾਣ ਸਾਹਮਣੇ ਆਉਣ ਨਾਲ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਮੌਕੇ ‘ਤੇ ਮੌਜੂਦ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਨੂੰ ਹੁਕਮ ਦਿੱਤੇ ਕਿ ਥਾਣੇ ਦੇ ਸਾਰੇ ਕਰਮਚਾਰੀਆਂ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਇਸ ਮਾਮਲੇ ‘ਚ ਚੌਕੀ ਦੇ ਸਾਰੇ 11 ਕਰਮਚਾਰੀਆਂ ਨੂੰ ਮਾਨਸਾ ਭੇਜ ਦਿੱਤਾ ਗਿਆ ਹੈ। ਇਨ੍ਹਾਂ ‘ਚ ਤਿੰਨ ਏਐਸਆਈ, ਚਾਰ ਸੀਨੀਅਰ ਕਾਂਸਟੇਬਲ, ਦੋ ਮਹਿਲਾ ਸੀਨੀਅਰ ਕਾਂਸਟੇਬਲ, ਇੱਕ ਕਾਂਸਟੇਬਲ ਤੇ ਤਿੰਨ ਹੋਮਗਾਰਡ ਸ਼ਾਮਲ ਹਨ।

ਬਠਿੰਡਾ ਮਾਮਲੇ ਚ ਕੀ ਬੋਲੇ ਸੀਐਮ?

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਣ ਲਈ ਪ੍ਰੈੱਸ ਕਾਨਫਰੰਸ ਰੱਖੀ ਸੀ। ਇਸ ਦੌਰਾਨ ਬਠਿੰਡਾ ਮਾਮਲੇ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੁਲਿਸ ਚ ਵੀ ਕੁੱਝ ਕਾਲੀਆਂ ਭੇਡਾਂ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਹੁੰਦਾ ਸੀ ਕਿ ਪਿੰਡ ਵਾਲੇ ਕਿਸੇ ਨਸ਼ਾ ਤਸਕਰ ਨੂੰ ਥਾਣੇ ਫੜਾ ਕੇ ਆਏ। ਆਪ ਪਿੰਡ ਵਾਲੇ ਲੇਟ ਪਹੁੰਚਦੇ ਸਨ ਤੇ ਉਹ ਖ਼ੁਦ ਆਪ ਪਹਿਲਾਂ ਪਹੁੰਚ ਜਾਂਦਾ ਸੀ। ਇਸ ਦੇ ਨਾਲ ਹੀ ਕਈ ਵਾਰ ਨਸ਼ਾ ਕਰਨ ਵਾਲਿਆਂ ਦੀ ਰਿਪੋਰਟ ਕਰਨ ਤੇ ਜਦੋਂ ਪੁਲਿਸ ਵਾਲੇ ਮੌਕੇ ਤੇ ਪਹੁੰਚਦੇ ਸਨ ਤਾਂ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਨਸ਼ਾ ਕਰਨ ਵਾਲੇ ਭੱਜ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਕੀਤੇ ਨਾ ਕੀਤੇ ਪੁਲਿਸ ਤੇ ਸ਼ੱਕ ਹੋਇਆ ਹੈ।

ਸੀਐਮ ਮਾਨ ਨੇ ਕਿਹਾ ਕਿ 2-3 ਸਰਪੰਚਾਂ ਨੇ ਮੈਨੂੰ ਸ਼ਿਕਾਇਤ ਦਿੱਤੀ ਸੀ, ਜੇਕਰ ਕੋਈ ਇੰਨੇ ਵੱਡੇ ਪਿੰਡ ਦਾ ਸਰਪੰਚ ਦਾ ਇਹ ਗੱਲ ਕਹਿ ਰਿਹਾ ਹੈ ਤਾਂ ਇਸ ਚ ਕੀਤੇ ਨਾ ਕੀਤੇ ਜ਼ਰੂਰ ਗੜਬੜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਨਵੇਂ ਮੁਲਾਜ਼ਮ ਆਏ ਹਨ, ਉਨ੍ਹਾਂ ਦੇ ਮੰਨ ਚ ਵੀ ਇਹ ਗੱਲ ਰਹੇਗੀ ਤੇ ਉਹ ਸਖ਼ਤਾਈ ਕਰਨਗੇ। ਯੁੱਧ ਨਸ਼ਿਆਂ ਵਿਰੁੱਧ ਅਭਿਆਨ ਚੱਲ ਰਿਹਾ ਹੈ ਤੇ ਸਾਡੀ ਅਜਿਹੇ ਮਾਮਲਿਆਂ ਚ ਜ਼ੀਰੋ ਟਾਲਰੈਂਸ ਹੈ।

Follow Us
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ...
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ...
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ...
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ...
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ...
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼...
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ...
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...