ਜਲੰਧਰ ਦੇ ਮਰਹੂਮ ਸਾਂਸਦ ਮੈਂਬਰ ਸੰਤੋਖ ਸਿੰਘ ਚੌਧਰੀ ਭੋਗ ਅੱਜ ਜਲੰਧਰ ਦੇ ਖ਼ਾਲਸਾ ਕਾਲਜ ਵਿੱਚ ਕੀਤਾ ਗਿਆ Punjabi news - TV9 Punjabi

ਜਲੰਧਰ ਦੇ ਮਰਹੂਮ ਸਾਂਸਦ ਮੈਂਬਰ ਸੰਤੋਖ ਸਿੰਘ ਚੌਧਰੀ ਭੋਗ ਅੱਜ

Updated On: 

27 Jan 2023 16:02 PM

ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਰਾਜਨੀਤਿਕ ਸਫ਼ਰ ਪੁਸ਼ਤਾਨੀ ਸਫ਼ਰ ਹੈ ਉਨ੍ਹਾਂ ਨੂੰ ਰਾਜਨੀਤੀ ਵਿਰਾਸਤ ਵਿਚ ਮਿਲੇ ਸਨ। ਉਹਨਾਂ ਦੇ ਪਿਤਾ ਗੁਰਬੰਤਾ ਸਿੰਘ ਕਾਂਗਰਸ ਪਾਰਟੀ ਹੀ ਸਨ ਅਤੇ ਸੰਤੋਖ ਸਿੰਘ ਚੌਧਰੀ ਨੇ ਰਾਜਨੀਤੀ ਆਪਣੇ ਪਿਤਾ ਤੋਂ ਹੀ ਸਿੱਖਣੀਆਂ ਸ਼ੁਰੂ ਕਰ ਦਿੱਤੀ ਸੀ।

ਜਲੰਧਰ ਦੇ ਮਰਹੂਮ ਸਾਂਸਦ ਮੈਂਬਰ ਸੰਤੋਖ ਸਿੰਘ ਚੌਧਰੀ ਭੋਗ ਅੱਜ
Follow Us On

ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ ਜਲੰਧਰ ਦੇ ਫਿਲੌਰ ਵਿਖੇ ਮਰਹੂਮ ਸਾਂਸਦ ਸੰਤੋਖ ਸਿੰਘ ਚੌਧਰੀ ਨੂੰ ਦਿਲ ਦੇ ਦੌਰੇ ਦਾ ਅਟੈਕ ਆਇਆ ਸੀ । ਜਿਸ ਦੇ ਬਾਅਦ ਉਹਨਾਂ ਨੂੰ ਉਸੀ ਸਮੇਂ ਐਂਬੂਲੈਂਸ ਵਿਚ ਫਗਵਾੜਾ ਦੇ ਨਿਜੀ ਹਸਪਤਾਲ ਲਿਜਾਇਆ ਗਿਆ । ਡਾਕਟਰਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਲਈ ਹਰ ਤਰ੍ਹਾਂ ਦਾ ਸੰਭਵ ਪਰਿਆਸ ਕੀਤਾ ਗਿਆ ਲੇਕਿਨ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਡਾਕਟਰ ਵੀ ਉਨ੍ਹਾਂ ਨੂੰ ਬਚਾ ਨਹੀਂ ਪਾਏ ਅਤੇ ਉਨਾਂ ਦਾ ਮੌਤ ਹਸਪਤਾਲ ਚ ਹੋ ਗਈ । ਸਾਂਸਦ ਸੰਸਦ ਸੰਤੋਖ ਸਿੰਘ ਚੌਧਰੀ ਦੀ ਮੌਤ ਦੇ ਬਾਅਦ ਮਾਹੌਲ ਗਮਗੀਨ ਹੋ ਗਿਆ ਅਤੇ ਰਾਹੁਲ ਗਾਂਧੀ ਨੂੰ ਭਾਰਤ ਯਾਤਰਾ ਉੱਥੇ ਹੀ ਬੰਦ ਕਰਨੀ ਪੈ ਗਈ ।

ਹਸਪਤਾਲ ਵਿਚ ਮੌਤ ਹੋਣ ਦੇ ਬਾਅਦ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਸ਼ਵ ਨੂੰ ਓਹਨਾਂ ਦੇ ਘਰ ਜਲੰਧਰ ਵਿਖੇ ਲਿਜਾਇਆ ਗਿਆ ਜਿੱਥੇ ਕਿ ਕਾਂਗਰਸ ਆਗੂ ਅਤੇ ਵਰਕਰ ਉਨਾਂ ਘਰ ਪਹੁੰਚ ਗਏ ਸਨ । ਭਾਰਤ ਜੁੜੋ ਯਾਤਰਾ ਦੌਰਾਨ ਵਾਪਰੀ ਇਹ ਘਟਨਾ ਨਾਲ ਹਰ ਵਿਅਕਤੀ ਮਾਯੂਸ ਹੋ ਕੇ ਰਹਿ ਗਿਆ ਹੈ ਉਨ੍ਹਾਂ ਦੀ ਅੱਖ ਭਰ ਆਇਆ । ਮਰਹੂਮ ਸੰਸਦ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਧਾਲੀਵਾਲ ਗਾਂਖਲਾ ਵਿਖੇ ਕੀਤਾ ਗਿਆ ।

ਜਲੰਧਰ ਦੇ ਖਾਲਸਾ ਕਾਲਜ ਚ ਰੱਖਿਆ ਗਿਆ ਭੋਗ

ਅੱਜ ਉਹਨਾਂ ਦਾ ਭੋਗ ਜਲੰਧਰ ਦੇ ਖਾਲਸਾ ਕਾਲਜ ਵਿਖੇ ਰੱਖਿਆ ਗਿਆ ਹੈ ਜਿੱਥੇ ਤਮਾਮ ਕਾਂਗਰਸ ਦੀ ਲੀਡਰਸ਼ਿਪ ਅਤੇ ਵਰਕਰ ਆਗੂਆਂ ਸਮੇਤ ਭੋਗ ਤੇ ਪਹੁੰਚੇ ਸਨ ਉਥੇ ਹੀ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖ ਵੀ ਅੰਤਿਮ ਭੋਗ ਵੇਲੇ ਪਹੁੰਚੇ ਹਨ। ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਰਾਜਨੀਤਿਕ ਸਫ਼ਰ ਪੁਸ਼ਤਾਨੀ ਸਫ਼ਰ ਹੈ ਉਨ੍ਹਾਂ ਨੂੰ ਰਾਜਨੀਤੀ ਵਿਰਾਸਤ ਵਿਚ ਮਿਲੇ ਸਨ। ਉਹਨਾਂ ਦੇ ਪਿਤਾ ਗੁਰਬੰਤਾ ਸਿੰਘ ਕਾਂਗਰਸ ਪਾਰਟੀ ਹੀ ਸਨ ਅਤੇ ਸੰਤੋਖ ਸਿੰਘ ਚੌਧਰੀ ਨੇ ਰਾਜਨੀਤੀ ਆਪਣੇ ਪਿਤਾ ਤੋਂ ਹੀ ਸਿੱਖਣੀਆਂ ਸ਼ੁਰੂ ਕਰ ਦਿੱਤੀ ਸੀ।

2019 ‘ਚ ਮੁੜ ਜਿੱਤੇ ਕੀਤੀ ਸੀ ਹਾਸਿਲ

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਪਹਿਲਾਂ ਜਲੰਧਰ ਦੇ ਹਲਕਾ ਫਿਲੌਰ ਤੋਂ ਵਿਧਾਇਕ ਵੀ ਰਹੇ ਸਨ ਅਤੇ 2014 ਤੋਂ ਸੰਸਦ ਮੈਂਬਰ ਕਾਂਗਰਸ ਵੱਲੋਂ ਜਲੰਧਰ ਤੋਂ ਜਿੱਤੇ ਸਨ । ਹੁਣ ਉਹਨਾਂ ਦੇ ਬੇਟੇ ਵਿਕਰਮ ਸਿੰਘ ਜਲੰਧਰ ਦੇ ਹਲਕਾ ਫਿਲੌਰ ਦੇ ਵਿਧਾਇਕ ਹਨ ਅਤੇ ਉਨ੍ਹਾਂ ਨੂੰ ਵੀ ਰਾਜਨੀਤੀ ਵਿਰਾਸਤ ਵਿੱਚ ਆਪਣੇ ਪਿਤਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਤੋਂ ਮਿਲੀ ਹੈ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਲੋਕਾਂ ਲਈ ਕਾਫੀ ਕੁਝ ਚੰਗੇ ਕੰਮ ਕੀਤੇ ਹਨ ਤਾਂ ਹੀ ਉਨ੍ਹਾਂ ਨੂੰ 2014 ਵਿੱਚ ਲੋਕਾਂ ਨੇ ਜਤਾਇਆ ਸੀ ਤੁਸੀਂ ਚੰਗੇ ਕੰਮਾਂ ਕਰਕੇ 2019 ਵਿੱਚ ਲੋਕ ਸਭਾ ਚੁਨਾਵ ਲੋਕਾਂ ਨੇ ਦੁਬਾਰਾ ਜਿੱਤ ਪ੍ਰਾਪਤ ਕਰਵਾਈ ਸੀ ।

ਵਰਕਰਾਂ ‘ਚ ਛਾਈ ਮਾਯੂਸੀ

ਉਹਨਾਂ ਦੇ ਸੁਰਗਵਾਸ ਹੋਣ ਤੇ ਤਮਾਮ ਕਾਂਗਰਸ ਲੀਡਰਸ਼ਿਪ ਤੇ ਵਰਕਰਾਂ ਵਿਚ ਮਾਯੂਸੀ ਛਾਈ ਹੋਈ ਹੈ ਤੇ ਕਾਂਗਰਸ ਪਾਰਟੀ ਨੂੰ ਇਸ ਦਾ ਨਾਂ ਪੂਰਾ ਹੋਣ ਵਾਲਾ ਘਾਟਾ ਮਹਿਸੂਸ ਹੋ ਰਿਹਾ ਏ। ਤੁਹਾਨੂੰ ਦੱਸੀਏ ਉਨ੍ਹਾਂ ਦੇ ਭੋਗ ਰਸਮ ਤੇ ਹਿਮਾਚਲ ਦੇ ਮੁੱਖ ਮੰਤਰੀ ਸਮੇਤ ਤਮਾਮ ਪੰਜਾਬ ਦੀ ਲੀਡਰਸ਼ਿਪ ਅਤੇ ਕਾਂਗਰਸ ਸਮੇਤ ਲੋਕਾਂ ਦਾ ਹਜ਼ੂਮ ਉਮੜਿਆ ਹੈ । ਸਭ ਦੀਆਂ ਅੱਖਾਂ ਵਿਚ ਨਮੀ ਦੇਖਣ ਨੂੰ ਮਿਲੀ।

Exit mobile version