ਵਿਧਾਨਸਭਾ ‘ਚ ਗੂੰਜਿਆ ਅਵਾਰਾ ਕੁੱਤਿਆਂ ਦਾ ਮੁੱਦਾ, ਐਮਐਲਏ ਨਰਿੰਦਰ ਭਰਾਜ ਬੋਲੇ- ਲੋਕਾਂ ‘ਚ ਡਰ ਦਾ ਮਾਹੌਲ
Punjab Vidhansabha Session: ਵਿਧਾਨਸਭਾ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸੂਬੇ ਵਿੱਚ ਖੌਫ ਫੈਲਾ ਰਹੇ ਅਵਾਰਾ ਕੁੱਤਿਆਂ ਦਾ ਮੁੱਦਾ ਚੁੱਕਿਆ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਇਸ ਮੁੱਦੇ ਨੂੰ ਲੈ ਕੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਅਵਾਰਾ ਕੁੱਤਿਆਂ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਸਰਕਾਰੀ ਪ੍ਰਬੰਧਾਂ ਪ੍ਰਤੀ ਨਿਰਾਸ਼ ਹਨ।

ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਬਹੁਤ ਗੰਭੀਰ ਮੁੱਦਾ ਚੁੱਕਿਆ। ਭਰਾਜ ਨੇ ਸੂਬੇ ਵਿੱਚ ਖੌਫ ਫੈਲਾ ਰਹੇ ਅਵਾਰਾ ਕੁੱਤਿਆਂ ਦੇ ਮੁੱਦੇ ਨੂੰ ਸੰਸਦ ਵਿੱਚ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਇੰਨੀ ਵੱਧ ਗਈਹੈ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਅਵਾਰਾ ਕੁੱਤਿਆਂ ਦੀ ਅਕਰਾਮਕਤਾ ਇੰਨੀ ਵੱਧ ਗਈ ਹੈ ਕਿ ਸੂਬੇ ਦੇ ਬੱਚੇ, ਬਜ਼ੁਰਗ ਅਤੇ ਔਰਤਾਂ ਰੋਜ਼ਾਨਾ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ। ਅਵਾਰਾ ਕੁੱਤਿਆਂ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਸਰਕਾਰੀ ਪ੍ਰਬੰਧਾਂ ਪ੍ਰਤੀ ਨਿਰਾਸ਼ ਹਨ। ਸੰਗਰੂਰ ਵਿੱਚ ਪਿਛਲੇ 16 ਸਾਲ ਤੋਂ ਅਵਾਰਾਂ ਕੁੱਤਿਆਂ ਦੀ ਨਸਬੰਦੀ ਨਹੀਂ ਹੋਈ ਹੈ।
ਵਿਧਾਇਕਾ ਭਰਾਜ ਨੇ ਕਿਹਾ ਕਿ ਤਿੰਨ ਸਾਲ ਵਿੱਚ ਅਸੀਂ ਕਈ ਟੈਂਡਰ ਲਗਾ ਚੁੱਕੇ ਹਾਂ ਪਰ ਕੋਈ ਨਤੀਜਾ ਨਹੀਂ ਨਿਕਲਿਆ ਹੈ। ਪਿੰਡਾ ਵਿੱਚ ਹੱਡਾ ਰੋੜੀਆਂ ਦੇ ਘਰਾਂ ਦੀ ਚਾਰ ਦੀਵਾਰੀਆਂ ਨੂੰ ਉੱਚਾ ਚੁੱਕਿਆ ਜਾਵੇ। ਕਿਉਂਕਿ ਇਹ ਮੁੱਦਾ ਸਿਰਫ਼ ਸ਼ਹਿਰਾਂ ਦਾ ਨਹੀਂ ਸਗੋਂ ਪਿੰਡਾਂ ਦਾ ਵੀ ਹੈ। ਸੰਗਰੂਰ ਵਿੱਚ ਤਿੰਨ ਬੱਚਿਆਂ ਨੂੰ ਕੁੱਤੇ ਨੋਚ-ਨੋਚ ਕੇ ਖਾ ਗਏ ਹਨ। ਇਸ ‘ਤੇ ਜਲਦ ਤੋਂ ਜਲਦ ਕੰਮ ਕੀਤਾ ਜਾਵੇ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਇਸ ਮੁੱਦੇ ਤੇ ਹਾਮੀ ਭਰਦਿਆਂ ਕਿਹਾ ਕਿ ਇਹ ਮਾਮਲਾ ਕਾਫੀ ਗੰਭੀਰ ਮਾਮਲਾ ਹੈ। ਜੋ ਸ਼ਹਿਰ ਹੀ ਨਹੀਂ ਸਗੋਂ ਪਿੰਡਾਂ ਲਈ ਵੀ ਗੰਭੀਰ ਮੁੱਦਾ ਹੈ।
ਅਵਾਰਾ ਕੁੱਤਿਆਂ ਦੇ ਆਤੰਕ ਨਾਲ ਨਜਿੱਠਣ ‘ਤੇ ਚਰਚਾ
ਇਸ ਅਹਿਮ ਮੁੱਦੇ ਨੂੰ ਲੈ ਕੇ ਆਗੂ ਰਵਜੋਤ ਸਿੰਘ ਨੇ ਕਿਹਾ ਕਿ ਮੈਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਸ਼ਲਾਘਾ ਕਰਦਾ ਹੋਏ ਕਿਹਾ ਕਿ ਇਹ ਮੁੱਦਾ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਦਾ ਹੈ। ਸ਼ਹਿਰਾਂ ਵਿੱਚ ਅਵਾਰਾ ਕੁੱਤਿਆਂ ਦੀ ਅਬਾਦੀ ਵੱਧ ਗਈ ਹੈ। ਇਸ ਨੂੰ ਨਜਿੱਠਣ ਲਈ ਸਾਰੇ ਸਰਕਾਰੀ ਸੰਬੰਧਿਤ ਵਿਭਾਗ ਸੁਚੇਤ ਹਨ ਅਤੇ ਸੰਸਥਾਨਿਕ ਸੰਸਥਾਵਾਂ ਨੂੰ ਲਗਾਤਾਰ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। ਇਸ ਦਾ ਇਕ ਹੀ ਠੋਸ ਇਲਾਜ਼ ਹੈ ਕਿ ਇਨ੍ਹਾਂ ਦੀ Sterilization (ਨਸਬੰਦੀ) ਕਰਵਾਈ ਜਾਵੇ ਤਾਂ ਜੋ ਇਨ੍ਹਾਂ ਦੀ ਸੰਖਿਆ ਨੂੰ ਕੰਟ੍ਰੋਲ ਕੀਤਾ ਜਾ ਸਕੇ। ਅਜਿਹਾ ਕਰਨ ਨਾਲ ਕੁੱਤੇ ਦੇ ਆਕਰੋਸ਼ ਵਿੱਚ ਅਤੇ ਇਨ੍ਹਾਂ ਦੇ ਕੱਟਣ ਦੇ ਮਾਮਲਿਆਂ ਵਿੱਚ ਕਾਫੀ ਕਮੀ ਆਉਂਦੀ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਸੰਵਿਧਾਨ ਬਦਲਣਾ ਚਾਹੁੰਦੀ ਹੈ BJP, ਵਿਧਾਨਸਭਾ ਚ ਹਰਪਾਲ ਚੀਮਾ ਨੇ ਭਾਜਪਾ ਨੂੰ ਘੇਰਿਆ
ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਸੂਬੇ ਵਿੱਚ 2,18,063 ਕੁੱਤਿਆਂ ਦੀ Sterilization (ਨਸਬੰਦੀ) ਕਰਵਾਈ ਗਈ ਹੈ ਜਦਕਿ 2022 ਤੋਂ 2024 ਤੱਕ 80 ਹਜ਼ਾਰ ਕੁੱਤਿਆਂ ਦੀ Sterilization (ਨਸਬੰਦੀ) ਕਰਵਾਈ ਗਈ ਹੈ। ਇਸ ਵਿੱਚ ਹੋਰ ਤੇਜ਼ੀ ਲਿਆਉਣ ਲਈ ਅਸੀਂ ਹੋਰ ਠੋਸ ਕਦਮ ਚੁੱਕਾਂਗੇ। ਅਸੀਂ ਜੁਆਇੰਟ ਕਮੇਟੀ ਬਣਾ ਕੇ ਇਸ ‘ਤੇ ਕੰਮ ਕਰਾਂਗੇ। ਇਸ ਵਿੱਚ ਤਿੰਨ ਅਦਾਰੇ ਕੰਮ ਕਰਦੇ ਹਨ…ਜਿਨ੍ਹਾਂ ਵਿੱਚ ਲੋਕਲ ਬਾਡੀ, ਪੰਚਾਇਤ ਅਤੇ ਐਨੀਮਲ ਹਸਬੈਂਡਰੀ ਸ਼ਾਮਲ ਹਨ। ਮੌਜੂਦਾ ਸਮੇਂ ਵਿੱਚ 23 ਜ਼ਿਲ੍ਹਾਂ ਵਿੱਚ 14 animal birth ਕੰਟ੍ਰੋਲ ਸੈਂਟਰ ਹਨ ਜਦਕਿ 10 ਜ਼ਿਲਿਆਂ ਵਿੱਚ ਵੀ ਜਲਦ ਹੀ ਹੋਰ ਕੇਂਦਰ ਸਥਾਪਿਤ ਕਰਾਂਗੇ।