ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, ਭੁਪੇਸ਼ ਬਘੇਲ ਦੀ ਥਾਂ ਲੈਣਗੇ; AICC ‘ਚ ਵੱਡੇ ਬਦਲਾਅ
ਕਾਂਗਰਸ ਨੇ ਇੱਕ ਵੱਡਾ ਸੰਗਠਨਾਤਮਕ ਬਦਲਾਅ ਕੀਤਾ ਹੈ। ਜਿਸ ਵਿੱਚ ਏਆਈਸੀਸੀ ਨੇ ਕਈ ਸੂਬਿਆਂ ਦੇ ਇੰਚਾਰਜਾਂ ਨੂੰ ਬਦਲ ਦਿੱਤਾ ਹੈ। ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ।
ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਉਹ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਥਾਂ ਲੈਣਗੇ। ਜਿਨ੍ਹਾਂ ਨੂੰ ਅਸਾਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਕਾਂਗਰਸ ਨੇ ਇੱਕ ਵੱਡਾ ਸੰਗਠਨਾਤਮਕ ਬਦਲਾਅ ਕੀਤਾ ਹੈ। ਜਿਸ ਵਿੱਚ ਏਆਈਸੀਸੀ ਨੇ ਕਈ ਸੂਬਿਆਂ ਦੇ ਇੰਚਾਰਜਾਂ ਨੂੰ ਬਦਲ ਦਿੱਤਾ ਹੈ। ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰਣਦੀਪ ਸੁਰਜੇਵਾਲਾ ਨੂੰ ਗੁਜਰਾਤ, ਭੂਪੇਸ਼ ਬਘੇਲ ਅਸਾਮ, ਸੁਖਦੇਵ ਭਗਤ ਛੱਤੀਸਗੜ੍ਹ, ਸ਼੍ਰੀਵੇਲਾ ਪ੍ਰਸਾਦ ਮਹਾਰਾਸ਼ਟਰ ਅਤੇ ਪੀਵੀ ਮੋਹਨ ਨੂੰ ਆਂਧਰਾ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ। ਰਣਦੀਪ ਸੁਰਜੇਵਾਲਾ ਨੂੰ ਕਰਨਾਟਕ ਦੀ ਵਾਧੂ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। ਇਸ ਦੌਰਾਨ ਮੁਕੁਲ ਵਾਸਨਿਕ ਜਨਰਲ ਸਕੱਤਰ ਬਣੇ ਰਹਿਣਗੇ।
ਦੱਸ ਦਈਏ ਕਿ ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਭੁਪੇਸ਼ ਬਘੇਲ ਚੋਣਾਂ ਦੀ ਤਿਆਰੀ ਲਈ ਪੰਜਾਬ ਆਏ ਸਨ ਪਰ ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਧੜੇਬੰਦੀ ਸਪੱਸ਼ਟ ਹੋ ਗਈ। ਇਸ ਦੌਰਾਨ ਪੰਜਾਬ ਇੰਚਾਰਜ ਵਿੱਚ ਬਦਲਾਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਚੋਣਾਂ ਤੋਂ ਪਹਿਲਾਂ ਪਾਇਲਟ ਨੂੰ ਸੌਂਪੀ ਪੰਜਾਬ ਦੀ ਜ਼ਿੰਮੇਵਾਰੀ
ਭੁਪੇਸ਼ ਬਘੇਲ ਦੀ ਲੀਡਰਸ਼ਿਪ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਕਾਟੋ-ਕਲੇਸ਼ ਦੇਖਣ ਨੂੰ ਮਿਲਿਆ। ਚਰਨਜੀਤ ਸਿੰਘ ਚੰਨੀ ਧੜੇ ਨੇ ਖੁੱਲ੍ਹ ਕੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸੇ ਕਾਰਨ ਕਰਕੇ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਧੜੇ ਨੂੰ ਖੁਸ਼ ਕਰਨ ਲਈ ਭੁਪੇਸ਼ ਬਘੇਲ ਨੂੰ ਹਟਾ ਦਿੱਤਾ ਗਿਆ ਹੈ। ਹਾਲਾਂਕਿ, ਇਹ ਕਦਮ ਕਾਂਗਰਸ ਲਈ ਉਲਟਾ ਅਸਰ ਪਾ ਸਕਦਾ ਹੈ, ਕਿਉਂਕਿ ਭੁਪੇਸ਼ ਬਘੇਲ ਹਰੇਕ ਜ਼ਿਲ੍ਹੇ ਦੇ ਸੰਗਠਨ ਤੋਂ ਚੰਗੀ ਤਰ੍ਹਾਂ ਜਾਣੂ ਸਨ ਅਤੇ ਉਨ੍ਹਾਂ ਨੇ ਇਸ ‘ਤੇ ਆਪਣੀ ਮਜ਼ਬੂਤ ਪਕੜ ਬਣਾਈ ਹੋਈ ਸੀ।
ਅਜਿਹੀ ਸਥਿਤੀ ਵਿੱਚ, ਨਵਾਂ ਸੂਬਾ ਇੰਚਾਰਜ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪੂਰੇ ਸੰਗਠਨ ਨੂੰ ਕਿਵੇਂ ਇਕਜੁੱਟ ਕਰ ਸਕੇਗਾ, ਇਹ ਸਚਿਨ ਪਾਇਲਟ ਲਈ ਇੱਕ ਵੱਡੀ ਚੁਣੌਤੀ ਹੋਵੇਗੀ। ਇਸ ਤੋਂ ਇਲਾਵਾ, ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਅੰਦਰੂਨੀ ਲੜਾਈ ਨੂੰ ਖਤਮ ਕਰਨਾ ਵੀ ਸਚਿਨ ਪਾਇਲਟ ਲਈ ਇੱਕ ਮਹੱਤਵਪੂਰਨ ਚੁਣੌਤੀ ਹੋਵੇਗਾ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਕਰ ਸਚੀਨ ਪਾਇਲ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਜੀ ਆਇਆਂ ਨੂੰ ਲਿੱਖ ਕੇ ਸਚੀਨ ਪਾਇਲਟ ਸ਼ਾਨਦਾਰ ਸਵਾਗਤ ਕੀਤਾ ਹੈ।
