ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਪਾਰਟੀਆਂ ‘ਚ ਬਗਾਵਤ, ਬਾਗੀ ਆਗੂਆਂ ਨੇ ਚੋਣ ਲੜਨ ਦਾ ਕੀਤਾ ਐਲਾਨ
Municipal Corporation Election: ਵਾਰਡ ਨੰਬਰ 43 ਤੋਂ ਆਪ ਪਾਰਟੀ ਦਾ ਆਗੂ ਰਮਨ ਬੰਟੀ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪੁੱਤਰ ਅਤੁਲ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕੈਬਨਿਟ ਮੰਤਰੀ ਦੇ ਪੁੱਤਰ ਨੂੰ ਪਾਰਟੀ ਵੱਲੋਂ ਕੀ ਅਧਿਕਾਰ ਦਿੱਤੇ ਗਏ ਹਨ। ਉਹ ਸਵੇਰੇ ਕਿਸੇ ਆਗੂ ਨੂੰ ਆਪ ਪਾਰਟੀ ਵਿੱਚ ਸ਼ਾਮਲ ਕਰਵਾ ਲੈਂਦਾ ਹੈ ਤੇ ਕੁਝ ਘੰਟਿਆਂ ਬਾਅਦ ਉਸ ਨੂੰ ਪਾਰਟੀ ਵੱਲੋਂ ਟਿਕਟ ਦੇ ਦਿੰਦਾ ਹੈ।
Municipal Corporation Election: ਪੰਜਾਬ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਹਲਚਲ ਸ਼ੁਰੂ ਹੋ ਗਈ ਹੈ। ਦੇਰ ਰਾਤ ਭਾਜਪਾ ਨੇ ਜਲੰਧਰ ‘ਚ ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਅੱਜ ਆਪ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਸੂਚੀ ਜਾਰੀ ਹੋਣ ਤੋਂ ਬਾਅਦ ਪੱਛਮੀ ਹਲਕੇ ਵਿੱਚ ਦੋਸ਼ਾਂ ਅਤੇ ਜਵਾਬੀ ਹਮਲਿਆ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਵਾਰਡ ਨੰਬਰ 43 ਤੋਂ ਆਪ ਪਾਰਟੀ ਦਾ ਆਗੂ ਰਮਨ ਬੰਟੀ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪੁੱਤਰ ਅਤੁਲ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕੈਬਨਿਟ ਮੰਤਰੀ ਦੇ ਪੁੱਤਰ ਨੂੰ ਪਾਰਟੀ ਵੱਲੋਂ ਕੀ ਅਧਿਕਾਰ ਦਿੱਤੇ ਗਏ ਹਨ। ਉਹ ਸਵੇਰੇ ਕਿਸੇ ਆਗੂ ਨੂੰ ਆਪ ਪਾਰਟੀ ਵਿੱਚ ਸ਼ਾਮਲ ਕਰਵਾ ਲੈਂਦਾ ਹੈ ਤੇ ਕੁਝ ਘੰਟਿਆਂ ਬਾਅਦ ਉਸ ਨੂੰ ਪਾਰਟੀ ਵੱਲੋਂ ਟਿਕਟ ਦੇ ਦਿੰਦਾ ਹੈ।
ਇਸ ਕਾਰਨ ਰਮਨ ਬੰਟੀ ਨੇ ਸੋਸ਼ਲ ਮੀਡੀਆ ‘ਤੇ ‘ਆਪ’ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਅਤੇ ਦਫਤਰ ‘ਚ ‘ਆਪ’ ਪਾਰਟੀ ਦੇ ਪੋਸਟਰ ਵੀ ਪਾੜ ਦਿੱਤੇ ਹਨ। ਬੰਟੀ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਮਾਜ ਦੀ ਸੇਵਾ ਕਰਦੇ ਰਹਿਣਗੇ। ਜਦੋਂਕਿ ਬੰਟੀ ਨੇ ਇਸ ਚੋਣ ਵਿੱਚ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਣ ਦਾ ਐਲਾਨ ਕਰਦਿਆਂ ਚੋਣ ਜਿੱਤਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ।
ਬਾਗੀ ਆਗੂਆਂ ‘ਤੇ ਨਜ਼ਰਾਂ
ਧਿਆਨ ਯੋਗ ਹੈ ਕਿ ਇਸ ਨਗਰ ਨਿਗਮ ਚੋਣ ਵਿੱਚ ਹਰ ਕਿਸੇ ਦੀਆਂ ਨਜ਼ਰਾਂ ਪਾਰਟੀ ਦਲ-ਬਦਲੂਆਂ ‘ਤੇ ਟਿਕੀਆਂ ਹੋਈਆਂ ਹਨ। ਇਸ ਦਾ ਕਾਰਨ ਉਨ੍ਹਾਂ ਉਮੀਦਵਾਰਾਂ ਦੀ ਸੂਚੀ ਹੈ, ਜਿਨ੍ਹਾਂ ਨੂੰ ਪੈਰਾਸ਼ੂਟ ਰਾਹੀਂ ਦੂਜੀਆਂ ਪਾਰਟੀਆਂ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ। ਕਾਂਗਰਸ ਪਾਰਟੀ ਨੇ ਅਜੇ ਤੱਕ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਸੂਚੀ ਜਾਰੀ ਹੋਣ ਤੋਂ ਬਾਅਦ ਕਾਂਗਰਸ ‘ਚ ਸਿਆਸਤ ਦੇਖਣ ਨੂੰ ਮਿਲ ਸਕਦੀ ਹੈ।
ਲੁਧਿਆਣਾ ‘ਚ ਬੀਜੇਪੀ ਆਗੂ ਦਾ ਅਸਤੀਫ਼ਾ
ਲੁਧਿਆਣਾ ਦੇ ਬੀਜੇਪੀ ਆਗੂ ਅਤੇ ਮੌਜੂਦਾ ਵਾਰਡ ਨੰਬਰ 23 ਤੋਂ ਦੋ ਵਾਰ ਕੌਂਸਲਰ ਰਹਿ ਚੁੱਕੇ ਸੁਰਜੀਤ ਰਾਏ ਵੱਲੋਂ ਬੀਜੇਪੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਰਜੀਤ ਰਾਏ ਵੱਲੋਂ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਬੀਜੇਪੀ ਹਾਈ ਕਮਾਨ ਵੱਲੋਂ ਉਨਾਂ ਦੀ ਟਿਕਟ ਕੱਟੇ ਜਾਣ ਦਾ ਉਹਨਾਂ ਨੂੰ ਬੇਹਦ ਅਫਸੋਸ ਹੋਇਆ ਹੈ। ਵਾਰਡ ਵਿੱਚੋਂ ਸੀਟ ਜਿੱਤ ਕੇ ਬੀਜੇਪੀ ਦੀ ਝੋਲੀ ਪਾਉਣ ਵਾਲੇ ਉਮੀਦਵਾਰ ਦੀ ਟਿਕਟ ਕੱਟ ਕੇ ਆਪਣੇ ਇੱਕ ਚਹੇਤੇ ਨੂੰ ਇਹ ਟਿਕਟ ਦੇ ਦਿੱਤੀ ਗਈ ਹੈ, ਜੋ ਕਿ ਇਸ ਵਾਰਡ ਵਿੱਚੋਂ ਸੀਟ ਜਿੱਤਣ ਦੇ ਬਿਲਕੁਲ ਵੀ ਕਾਬਿਲ ਨਹੀਂ ਹੈ।
ਇਹ ਵੀ ਪੜ੍ਹੋ
ਅੰਮ੍ਰਿਤਸਰ ਕਾਂਗਰਸ ‘ਚ ਘਮਾਸਾਨ
ਅੰਮ੍ਰਿਤਸਰ ਵਿੱਚ ਕਾਂਗਰਸ ਨੇ ਅਜੇ ਤੱਕ 13 ਵਾਰਡਾਂ ਤੋਂ ਉਮੀਦਵਾਰ ਨਹੀਂ ਐਲਾਨੇ ਹਨ। ਕਾਂਗਰਸ ਨੇ ਅੱਜ 35 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕੱਲ੍ਹ 37 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਅੰਮ੍ਰਿਤਸਰ ਵਿੱਚ ਕੁੱਲ 85 ਵਾਰਡ ਹਨ। ਕਾਂਗਰਸ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਤੋਂ ਹੀ ਘਮਾਸਾਨ ਚੱਲ ਰਹੀ ਹੈ। ਆਪ ਨੇ ਸ਼ਹਿਰ ਦੇ 85 ਵਾਰਡਾਂ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ 72 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।