Ravneet Bittu On Drugs: ਕੇਂਦਰੀ ਰਾਜ ਮੰਤਰੀ ਨੇ ਭੁੱਕੀ, ਡੋਡਿਆਂ ਦਾ ਕੀਤਾ ਸਮਰਥਨ, ਬਿੱਟੂ ਬੋਲੇ- ਬੰਦ ਕਰਕੇ ਹੋਇਆ ਨੁਕਸਾਨ

Updated On: 

10 Nov 2024 22:10 PM

Punjab By Elections: ਬਿੱਟੂ ਨੇ ਕਿਹਾ ਕਿ ਪੰਜਾਬ ਨੂੰ ਭੁੱਕੀ ਜਾਂ ਹੋਰ ਚੀਜ਼ਾਂ 'ਤੇ ਪਾਬੰਦੀ ਕਾਰਨ ਬਹੁਤ ਨੁਕਸਾਨ ਹੋਇਆ ਹੈ। ਪੰਜਾਬ ਦੇ ਲੋਕ ਰਵਾਇਤੀ ਚੀਜ਼ਾਂ ਦੀ ਵਰਤੋਂ ਕਰਕੇ ਮਿਹਨਤ ਕਰਦੇ ਸਨ। ਪੰਜਾਬ ਦੇ ਲੋਕਾਂ ਨੇ ਹੀ ਹਰੀ ਕ੍ਰਾਂਤੀ ਲਿਆਂਦੀ ਹੈ। ਇਨ੍ਹਾਂ ਦੀ ਪਾਬੰਦੀ ਕਾਰਨ ਚਿੱਟਾ (ਹੈਰੋਇਨ) ਪੰਜਾਬ ਵਿਚ ਆਇਆ।

Ravneet Bittu On Drugs: ਕੇਂਦਰੀ ਰਾਜ ਮੰਤਰੀ ਨੇ ਭੁੱਕੀ, ਡੋਡਿਆਂ ਦਾ ਕੀਤਾ ਸਮਰਥਨ, ਬਿੱਟੂ ਬੋਲੇ- ਬੰਦ ਕਰਕੇ ਹੋਇਆ ਨੁਕਸਾਨ

ਰਵਨੀਤ ਸਿੰਘ ਬਿੱਟੂ,

Follow Us On

ਪੰਜਾਬ ਦੀਆਂ 4 ਸੀਟਾਂ ‘ਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਚੋਣ ਪ੍ਰਚਾਰ ਕਰਨ ਲਈ ਸਾਰੀਆਂ ਸੀਟਾਂ ‘ਤੇ ਪਹੁੰਚ ਰਹੇ ਹਨ। ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਬਿੱਟੂ ਚੂਰਾ ਪੋਸਤ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਬਿੱਟੂ ਜਨ ਸਭਾ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਚੂਰਾਪੋਸ਼ਤ ਅਤੇ ਹੋਰ ਰਵਾਇਤੀ ਚੀਜ਼ਾਂ ਨੂੰ ਬੰਦ ਹੋਣ ਬਾਰੇ ਉਹ ਕੇਂਦਰ ਸਰਕਾਰ ਨਾਲ ਜ਼ਰੂਰ ਗੱਲ ਕਰਨਗੇ।

ਬਿੱਟੂ ਨੇ ਕਿਹਾ ਕਿ ਪੰਜਾਬ ਨੂੰ ਭੁੱਕੀ ਜਾਂ ਹੋਰ ਚੀਜ਼ਾਂ ‘ਤੇ ਪਾਬੰਦੀ ਕਾਰਨ ਬਹੁਤ ਨੁਕਸਾਨ ਹੋਇਆ ਹੈ। ਪੰਜਾਬ ਦੇ ਲੋਕ ਰਵਾਇਤੀ ਚੀਜ਼ਾਂ ਦੀ ਵਰਤੋਂ ਕਰਕੇ ਮਿਹਨਤ ਕਰਦੇ ਸਨ। ਪੰਜਾਬ ਦੇ ਲੋਕਾਂ ਨੇ ਹੀ ਹਰੀ ਕ੍ਰਾਂਤੀ ਲਿਆਂਦੀ ਹੈ। ਇਨ੍ਹਾਂ ਦੀ ਪਾਬੰਦੀ ਕਾਰਨ ਚਿੱਟਾ (ਹੈਰੋਇਨ) ਪੰਜਾਬ ਵਿਚ ਆਇਆ। ਇਸ ਵੱਡੇ ਫੈਸਲੇ ‘ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਸ ਨੂੰ ਮੁੜ ਚਾਲੂ ਕਰਨ ਲਈ ਮੁੜ ਵਿਚਾਰ ਕੀਤਾ ਜਾਵੇਗਾ।

ਬਿੱਟੂ ਦੀ ਵਾਇਰਲ ਹੋ ਰਹੀ ਵੀਡੀਓ

ਕੁਲਦੀਪ ਧਾਲੀਵਾਲ ਨੇ ਕੀਤਾ ਸੀ ਸਮਰਥਨ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਦੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਰਹੇ ਕੁਲਦੀਪ ਧਾਲੀਵਾਲ ਨੇ ਵੀ ਪੰਜਾਬ ਵਿੱਚ ਅਫੀਮ ਦੀ ਖੇਤੀ ਦੀ ਹਮਾਇਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ‘ਤੇ ਸਰਕਾਰ ਵਿਚਾਰ ਕਰ ਸਕਦੀ ਹੈ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਜੇਕਰ ਅਫੀਮ ਦੀ ਖੇਤੀ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ ਤਾਂ ਇਸ ਬਾਰੇ ਜ਼ਰੂਰ ਵਿਚਾਰ ਕੀਤਾ ਜਾ ਸਕਦਾ ਹੈ।

ਧਰਮਵੀਰ ਗਾਂਧੀ ਵੀ ਕਰ ਚੁੱਕੇ ਹਨ ਮੰਗ

ਕਾਂਗਰਸ ਦੇ ਪਟਿਆਲਾ ਤੋਂ ਲੋਕ ਸਭਾ ਸਾਂਸਦ ਧਰਮਵੀਰ ਗਾਂਧੀ ਵੀ ਕਾਫੀ ਲੰਮੇ ਸਮੇਂ ਤੋਂ ਪੰਜਾਬ ਵਿੱਚ ਭੁੱਕੀ ਦੀ ਫ਼ਸਲ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਡਰੱਗਸ ਨੂੰ ਰੋਕਣਾ ਹੈ ਤਾਂ ਸਾਨੂੰ ਭੁੱਕੀ ਅਤੇ ਅਫੀਮ ਨੂੰ ਲਿਆਉਣਾ ਹੋਵੇਗਾ।

Exit mobile version