ਜਿਹੜੀਆਂ ਪਾਰਟੀਆ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਖ਼ਤਮ ਹੋ ਜਾਂਦੀਆਂ ਹਨ… ਕਾਂਗਰਸ ਦਫ਼ਤਰ ਮਾਮਲੇ ‘ਤੇ ਬਿੱਟੂ ਦਾ ਨਿਸ਼ਾਨਾ
Ravneet Singh Bittu: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਨੂੰ ਨਿਸ਼ਾਨਾ ਬਣਾਇਆ। ਬਿੱਟੂ ਨੇ ਕਿਹਾ ਕਿ ਜੋ ਪਾਰਟੀਆਂ ਇਤਿਹਾਸ ਭੁੱਲ ਜਾਂਦੀਆਂ ਹਨ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿੱਟ ਜਾਂਦਾ ਹੈ। ਅੱਜ ਇਸ ਹੀ ਤਰੀਕੇ ਨਾਲ ਕਾਂਗਰਸ ਦਾ ਦਫ਼ਤਰ ਖਾਲੀ ਹੋ ਗਿਆ ਹੈ। ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਕਾਂਗਰਸ ਨੂੰ ਛੱਡ ਕੇ ਜਿਸ ਕਿਸੇ ਪਾਰਟੀ 'ਚ ਅਹੁਦਾ ਮਿਲਦਾ ਹੈ ਤਾਂ ਜਾਓ।
ਰਵਨੀਤ ਸਿੰਘ ਬਿੱਟੂ,
ਲੁਧਿਆਣਾ ‘ਚ ਬੀਤੇ ਦਿਨ ਕਾਂਗਰਸ ਦੇ ਦਫ਼ਤਰ ਨੂੰ ਇੱਕ ਧਿਰ ਵੱਲੋਂ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ। ਬੀਤੇ ਦਿਨ ਕਾਂਗਰਸ ਪਾਰਟੀ ਦੇ ਦਫ਼ਤਰ ‘ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲਦਾ ਰਿਹਾ। ਥਾਣੀ ਡਿਵੀਜ਼ਨ ਨੰਬਰ-1 ਦੇ ਐਸਐਚਓ ਨੇ ਸਪੱਸ਼ਟ ਕੀਤਾ ਕਿ ਕੋਰਟ ਦੇ ਹੁਕਮ ਤੋਂ ਬਾਅਦ ਦਫ਼ਤਰ ਖਾਲੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 25 ਸਾਲਾਂ ਤੋਂ ਕਾਂਗਰਸ ਨੇ ਇਸ ਦਫ਼ਤਰ ਦਾ ਕਿਰਾਇਆ ਨਹੀਂ ਭਰਿਆ ਸੀ।
ਕਾਂਗਰਸ ਦਾ ਦਫ਼ਤਰ ਖਾਲੀ ਕਰਵਾਉਣ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਨੂੰ ਨਿਸ਼ਾਨਾ ਬਣਾਇਆ। ਬਿੱਟੂ ਨੇ ਕਿਹਾ ਕਿ ਜੋ ਪਾਰਟੀਆਂ ਇਤਿਹਾਸ ਭੁੱਲ ਜਾਂਦੀਆਂ ਹਨ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿੱਟ ਜਾਂਦਾ ਹੈ। ਅੱਜ ਇਸ ਹੀ ਤਰੀਕੇ ਨਾਲ ਕਾਂਗਰਸ ਦਾ ਦਫ਼ਤਰ ਖਾਲੀ ਹੋ ਗਿਆ ਹੈ। ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਕਾਂਗਰਸ ਨੂੰ ਛੱਡ ਕੇ ਜਿਸ ਕਿਸੇ ਪਾਰਟੀ ‘ਚ ਅਹੁਦਾ ਮਿਲਦਾ ਹੈ ਤਾਂ ਜਾਓ।
ਬਿੱਟੂ ਨੇ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਅੱਜ ਕਾਂਗਰਸ ਪਾਰਟੀ ਦਾ ਜੋ ਦਫ਼ਤਰ ਖਾਲੀ ਹੋਇਆ ਉੱਥੇ ਕਿਸੇ ਸਮੇਂ ਅਮਰ ਸ਼ਹੀਦ ਸਾਬਕਾ ਸੀਐਮ ਬੇਅੰਤ ਸਿੰਘ ਬਤੌਰ ਜ਼ਿਲ੍ਹਾ ਪ੍ਰਧਾਨ ਕੰਮ ਕਰਦੇ ਸਨ ਤੇ ਸੀਐਮ ਤੱਕ ਬਣਨ ਤੋਂ ਬਾਅਦ ਵੀ ਬੈਠਦੇ ਰਹੇ। ਇਸ ਦਫ਼ਤਰ ਨੂੰ ਸਤਪਾਲ ਮਿੱਤਲ, ਜੋਗਿੰਦਰ ਪਾਲ ਪਾਂਡੇ ਵਰਗੇ ਕਈ ਅਨੇਕਾਂ ਸ਼ਹੀਦਾਂ ਨੇ ਸੰਭਾਲਿਆ ਹੈ। ਇਸ ਦਫ਼ਤਰ ਤੋਂ ਯੋਜਨਾਵਾਂ ਬਣਦੀਆਂ ਰਹੀਆਂ ਕਿ ਕਿਵੇਂ ਕਾਂਗਰਸ ਨੂੰ ਮਜ਼ਬੂਤ ਬਣਾਉਣਾ ਹੈ।
ਬਿੱਟੂ ਨੇ ਕਿਹਾ ਕਿ ਇਸ ਦਫ਼ਤਰ ਤੋਂ ਅੱਤਵਾਦ ਨਾਲ ਲੜਾਈ ਤੱਕ ਦੀਆਂ ਯੋਜਨਾਵਾਂ ਬਣਦੀਆਂ ਰਹੀਆਂ। ਕਾਂਗਰਸ ਦੇ ਇਸ ਦਫ਼ਤਰ ‘ਚ ਚਾਰ-ਚਾਰ ਪੀੜ੍ਹੀਆਂ ਨੇ ਸੇਵਾ ਕੀਤੀ ਹੈ, ਪਰ ਅਫ਼ਸੋਸ ਹੈ ਕਿ ਅੱਜ ਉਸ ਕਾਂਗਰਸ ਦੇ ਦਫ਼ਤਰ ਦਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ। ਮੈਂ ਵੀ ਕਾਂਗਰਸ ਸੰਸਦ ਮੈਂਬਰ ਰਿਹਾ ਹੈ, ਉਸ ਸਮੇਂ ਵੀ ਗੱਲਾਂ ਚੱਲਦੀਆਂ ਰਹੀਆਂ ਕਿ ਕਾਂਗਰਸ ਦਾ ਇੱਕ ਅਲੱਗ ਦਫ਼ਤਰ ਬਣਾਉਣਾ ਚਾਹੀਦਾ ਹੈ।