ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਵਪਾਰੀ ਤੋਂ ਮੰਗੀ ਫਿਰੌਤੀ, ਗੋਲੀ ਮਾਰਨ ਦੀ ਦਿੱਤੀ ਧਮਕੀ

davinder-kumar-jalandhar
Updated On: 

16 Oct 2024 17:22 PM

Lawrence Bishnoi: ਪੀੜਤ ਨੇ ਗੈਂਗਸਟਰ ਵੱਲੋਂ ਫਿਰੌਤੀ ਦੀ ਸ਼ਿਕਾਇਤ ਫਿਲੌਰ ਪੁਲਿਸ ਅਤੇ ਜਲੰਧਰ ਦੇਹਾਤ ਪੁਲਿਸ ਦੇ ਡੀਐਸਪੀ ਫਿਲੌਰ ਸਵਰਨਜੀਤ ਸਿੰਘ ਨੂੰ ਦਿੱਤੀ ਹੈ। ਏਜੰਟ ਸਚਿਨ ਅਗਰਵਾਲ ਨੇ ਦੱਸਿਆ ਕਿ ਉਸ ਦੇ ਸੈਫਾਬਾਦ ਵਿੱਚ ਆਈਸ ਫੈਕਟਰੀ, ਲੁਧਿਆਣਾ ਵਿੱਚ ਕਮਰਸ਼ੀਅਲ ਕੰਪਿਊਟਰ ਵੇ-ਬ੍ਰਿਜ ਅਤੇ ਫਿਲੌਰ ਦੀ ਅਨਾਜ ਮੰਡੀ ਵਿੱਚ ਏਜੰਟ ਹਨ।

ਲਾਰੈਂਸ ਬਿਸ਼ਨੋਈ ਦੇ ਨਾਂ ਤੇ ਵਪਾਰੀ ਤੋਂ ਮੰਗੀ ਫਿਰੌਤੀ, ਗੋਲੀ ਮਾਰਨ ਦੀ ਦਿੱਤੀ ਧਮਕੀ

ਲਾਰੈਂਸ ਬਿਸ਼ਨੋਈ

Follow Us On

Lawrence Bishnoi: ਗੈਂਗਸਟਰਾਂ ਦੇ ਨਾਂ ‘ਤੇ ਫਿਰੌਤੀ ਮੰਗਣ ਦਾ ਤਾਜ਼ਾ ਮਾਮਲਾ ਜਲੰਧਰ ਦੇ ਹਲਕਾ ਫਿਲੌਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਫੋਨ ਰਾਹੀਂ ਏਜੰਟ ਦੇ ਤੌਰ ‘ਤੇ ਕੰਮ ਕਰਨ ਵਾਲੇ ਵਪਾਰੀ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਇਸ ਦੌਰਾਨ ਗੈਂਗਸਟਰ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ।

ਪੀੜਤ ਨੇ ਗੈਂਗਸਟਰ ਵੱਲੋਂ ਫਿਰੌਤੀ ਦੀ ਸ਼ਿਕਾਇਤ ਫਿਲੌਰ ਪੁਲਿਸ ਅਤੇ ਜਲੰਧਰ ਦੇਹਾਤ ਪੁਲਿਸ ਦੇ ਡੀਐਸਪੀ ਫਿਲੌਰ ਸਵਰਨਜੀਤ ਸਿੰਘ ਨੂੰ ਦਿੱਤੀ ਹੈ। ਏਜੰਟ ਸਚਿਨ ਅਗਰਵਾਲ ਨੇ ਦੱਸਿਆ ਕਿ ਉਸ ਦੇ ਸੈਫਾਬਾਦ ਵਿੱਚ ਆਈਸ ਫੈਕਟਰੀ, ਲੁਧਿਆਣਾ ਵਿੱਚ ਕਮਰਸ਼ੀਅਲ ਕੰਪਿਊਟਰ ਵੇ-ਬ੍ਰਿਜ ਅਤੇ ਫਿਲੌਰ ਦੀ ਅਨਾਜ ਮੰਡੀ ਵਿੱਚ ਏਜੰਟ ਹਨ। ਉਸ ਨੂੰ ਫੋਨ ਤੇ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਉਸ ਦੇ ਸਮੁੱਚੇ ਕਾਰੋਬਾਰ ਦੀ ਜਾਣਕਾਰੀ ਸੀ। ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਸਚਿਨ ਨੇ ਦੱਸਿਆ ਕਿ 21 ਜੁਲਾਈ ਨੂੰ ਉਹ ਪਿੰਡ ਸੈਫਾਬਾਦ ਸਥਿਤ ਆਈਸ ਫੈਕਟਰੀ ‘ਚ ਸੀ, ਜਦੋਂ ਸ਼ਾਮ 4 ਵਜੇ ਦੇ ਕਰੀਬ ਉਸ ਨੂੰ ਇਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ, ਜਿਸ ‘ਚ ਨੈੱਟਵਰਕ ਸਮੱਸਿਆ ਹੋਣ ਕਾਰਨ ਆਵਾਜ਼ ਸਾਫ ਨਹੀਂ ਆ ਰਹੀ ਸੀ।

ਫੋਨ ਤੇ ਮੰਗੇ 25 ਲੱਖ ਰੁਪਏ

ਪੀੜਤ ਕਾਰੋਬਾਰੀ ਨੇ ਦੱਸਿਆ ਕਿ ਉਸ ਨੂੰ ਦੁਬਈ ਦੇ ਇੱਕ ਨੰਬਰ ਤੋਂ ਕਾਲ ਆਈ ਸੀ। ਕਾਰੋਬਾਰੀ ਨੂੰ ਧਮਕੀ ਦਿੰਦੇ ਹੋਏ ਦੋਸ਼ੀ ਨੇ ਕਿਹਾ- “ਤੁਹਾਨੂੰ ਲਾਰੈਂਸ ਭਾਈ ਦਾ ਸੁਨੇਹਾ ਹੈ, ਅਸੀਂ ਪਿਛਲੇ 6 ਮਹੀਨਿਆਂ ਤੋਂ ਰੇਕੀ ਕਰ ਰਹੇ ਹਾਂ। ਪਿਸਤੌਲ ਦੀ ਗੋਲੀ ‘ਤੇ ਤੁਹਾਡਾ ਨਾਮ ਲਿਖਿਆ ਹੋਇਆ ਹੈ। 25 ਲੱਖ ਰੁਪਏ ਤਿਆਰ ਰੱਖੋ। ਇਹ ਵੀ ਪੜ੍ਹੋ: ਅੱਜ ਅਕਾਲ ਤਖ਼ਤ ਸਾਹਮਣੇ ਪੇਸ਼ ਹੋਣਗੇ ਸੁਖਬੀਰ ਬਾਦਲ, ਮੰਗੇ ਸਪਸ਼ਟੀਕਰਨ ਤੇ ਰੱਖਣਗੇ ਪੱਖ

ਕਾਰੋਬਾਰੀ ਅਗਰਵਾਲ ਨੇ ਦੱਸਿਆ ਕਿ ਕਿਸੇ ਕਾਰਨ ਉਹ ਤਿੰਨ ਵਾਰ ਫ਼ੋਨ ਦਾ ਜਵਾਬ ਨਹੀਂ ਦੇ ਸਕਿਆ। ਪਰ ਜਦੋਂ 4:11 ਵਜੇ ਚੌਥੀ ਵਾਰ ਫੋਨ ਦੀ ਘੰਟੀ ਵੱਜੀ ਤਾਂ ਉਸ ਨੇ ਫੋਨ ਚੁੱਕਿਆ। ਫੋਨ ਕਰਨ ਵਾਲੇ ਨੇ ਕਿਹਾ- ਤੁਸੀਂ ਸਚਿਨ ਅਗਰਵਾਲ ਹੋ, ਲਾਰੇਂਸ ਬਿਸ਼ਨੋਈ ਦਾ 25 ਲੱਖ ਰੁਪਏ ਤਿਆਰ ਰੱਖਣ ਦਾ ਸੁਨੇਹਾ ਆਇਆ ਹੈ। ਅਸੀਂ ਛੇ ਮਹੀਨਿਆਂ ਤੋਂ ਤੁਹਾਡੀ ਰੇਕੀ ਕਰ ਰਹੇ ਹਾਂ। ਅਸੀਂ ਤੁਹਾਡੇ ਬਾਰੇ ਸਿਰਫ ਇਹ ਜਾਣਦੇ ਹਾਂ ਕਿ ਤੁਹਾਡੇ ਕੋਲ ਹਾਈਵੇਅ ‘ਤੇ ਇੱਕ ਬਰਫ਼ ਦੀ ਫੈਕਟਰੀ ਅਤੇ ਇੱਕ ਕੰਡਾ ਹੈ। ਤੁਹਾਨੂੰ ਬਹੁਤੇ ਹੁਸ਼ਿਆਰ ਹੋਣ ਦੀ ਲੋੜ ਨਹੀਂ, ਗੋਲੀ ਤੁਹਾਡੇ ਲਈ ਤਿਆਰ ਹੈ, ਜਦੋਂ 25 ਲੱਖ ਰੁਪਏ ਤਿਆਰ ਹੋ ਜਾਣ ਤਾਂ ਇਸ ਨੰਬਰ ‘ਤੇ ਕਾਲ ਕਰੋ ਅਤੇ ਰਾਮ-ਰਾਮ ਕਹਿ ਕੇ ਫ਼ੋਨ ਕੱਟ ਦਿੱਤਾ।