AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ: 8 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ, 5 ਬਦਮਾਸ਼ਾਂ ਖਿਲਾਫ਼ ਵਰੰਟ ਜਾਰੀ

ਮੁਹਾਲੀ ਅਦਾਲਤ 'ਚ ਪੁਲਿਸ ਨੇ ਕਰੀਬ 350 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਅੱਠ ਮੁਲਜ਼ਮਾਂ- ਜੁਗਰਾਜ ਸਿੰਘ, ਅਰਸ਼ਦੀਪ, ਮਨਦੀਪ ਸਿੰਘ ਮੋਨਾ, ਗਗਨਦੀਪ ਸਿੰਘ, ਅਕਾਸ਼ਦੀਪ, ਤਰਨਦੀਪ, ਦਵਿੰਦਰ ਉਰਫ਼ ਟਿੱਕਾ ਟੈਕਸੀ ਡਰਾਈਵਰ ਤੇ ਸ਼ੂਟਰ ਕਰਨ ਪਾਠਕ ਦਾ ਨਾਮ ਸ਼ਾਮਲ ਹੈ। ਇਸ ਚਾਰਜਸ਼ੀਟ 'ਚ ਕਰੀਬ 55 ਗਵਾਹ ਬਣਾਏ ਗਏ ਹਨ।

ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ: 8 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ, 5 ਬਦਮਾਸ਼ਾਂ ਖਿਲਾਫ਼ ਵਰੰਟ ਜਾਰੀ
tv9-punjabi
| Updated On: 24 Mar 2026 15:39 PM IST

ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲਕਾਂਡ ਮਾਮਲੇ ‘ਚ ਮੁਹਾਲੀ ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ। ਪੁਲਿਸ ਨੇ ਅੱਠ ਮੁਲਜ਼ਮਾਂ ਖਿਲਾਫ਼ ਕਤਲ ਦੀ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਦੇ ਨਾਲ ਹੀ ਗੈਂਗਸਟਰ ਬਲਜਿੰਦ ਡੋਨੀ ਬਲ, ਅਰਵਿੰਦਰ ਸਿੰਘ, ਜਸ਼ਦੀਪ ਸਿੰਘ ਤੇ ਅਰਵਿੰਦਰਜੀਤ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾਇਆ ਹੈ। ਇਸ ਮਾਮਲੇ ‘ਚ 55 ਗਵਾਹ ਬਣਾਏ ਗਏ ਹਨ।

350 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ

ਮੁਹਾਲੀ ਅਦਾਲਤ ‘ਚ ਪੁਲਿਸ ਨੇ ਕਰੀਬ 350 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਅੱਠ ਮੁਲਜ਼ਮਾਂ- ਜੁਗਰਾਜ ਸਿੰਘ, ਅਰਸ਼ਦੀਪ, ਮਨਦੀਪ ਸਿੰਘ ਮੋਨਾ, ਗਗਨਦੀਪ ਸਿੰਘ, ਅਕਾਸ਼ਦੀਪ, ਤਰਨਦੀਪ, ਦਵਿੰਦਰ ਉਰਫ਼ ਟਿੱਕਾ ਟੈਕਸੀ ਡਰਾਈਵਰ ਤੇ ਸ਼ੂਟਰ ਕਰਨ ਪਾਠਕ ਦਾ ਨਾਮ ਸ਼ਾਮਲ ਹੈ। ਇਸ ਚਾਰਜਸ਼ੀਟ ‘ਚ ਕਰੀਬ 55 ਗਵਾਹ ਬਣਾਏ ਗਏ ਹਨ। ਪੁਲਿਸ ਨੇ ਸ਼ੂਟਰ ਅਦਿੱਤਿਆ ਕਪੂਰ, ਗੈਂਗਸਟਰ ਬਲਜਿੰਦਰ ਡੋਨੀ ਬਲ, ਅਰਵਿੰਦਰ ਸਿੰਘ, ਜਸ਼ਦੀਪ ਤੇ ਅਰਵਿੰਦਰਜੀਤ ਉਰਫ਼ ਮਨੀ ਦੇ ਖਿਲਾਫ਼ ਅਰੈਸਟ ਵਾਰੰਟ ਜਾਰੀ ਕਰਵਾਏ ਹਨ।

15 ਦਸੰਬਰ 2025 ਨੂੰ ਹੋਈ ਸੀ ਵਾਰਦਾਤ

ਇਹ ਮਾਮਲਾ 15 ਦਸੰਬਰ, 2025 ਦਾ ਹੈ। ਮੁਹਾਲੀ ਦੇ ਸੋਹਾਣਾ ‘ਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਇਸ ਦੌਰਾਨ ਰਾਣਾ ਬਲਾਚੌਰੀਆ ਮੈਦਾਨ ‘ਚ ਹੀ ਸੀ। ਰਾਣਾ ਬਲਾਚੌਰੀਆ ਦੇ ਕੋਲ ਦੋ ਨੌਜਵਾਨ ਫੋਟੋ ਲੈਣ ਦੇ ਬਹਾਨੇ ਆਏ। ਇਸ ਦੌਰਾਨ ਉਨ੍ਹਾਂ ਨੇ ਰਾਣਾ ਬਲਾਚੌਰੀਆ ਦੇ ਗੋਲੀਆਂ ਮਾਰ ਦਿੱਤੀਆਂ। ਗੋਲੀ ਲੱਗਣ ਤੋਂ ਬਾਅਦ ਉਹ ਥੱਲੇ ਡਿੱਗ ਗਏ। ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਇਸ ਮਾਮਲੇ ‘ਤੇ ਅਦਾਲਤ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਚੁੱਕੇ ਸਨ। ਸਰਕਾਰ ਵੱਲੋਂ ਦੱਸਿਆ ਗਿਆ ਸੀ ਕਿ ਕਬੱਡੀ ਮੈਚ ‘ਚ ਕਰੀਬ 900 ਤੋਂ 1000 ਲੋਕ ਮੌਜੂਦ ਸਨ ਤੇ ਕਤਲ ਦੀ ਵਾਰਦਾਤ ਸ਼ਾਮ ਕਰੀਬ 5:55 ਵਜੇ ਵਾਪਰੀ ਸੀ। ਹਾਈਕੋਰਟ ਨੇ ਸਵਾਲ ਚੁੱਕਿਆ ਹੈ।

Follow Us
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ...
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ... ਬਾਬਾ ਰਾਮਦੇਵ ਨੇ ਟਰੰਪ ਨੂੰ ਦਿੱਤੀ ਸਲਾਹ
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ... ਬਾਬਾ ਰਾਮਦੇਵ ਨੇ ਟਰੰਪ ਨੂੰ ਦਿੱਤੀ ਸਲਾਹ...
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ...
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ...
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ...
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ...
Delhi Blast Case: ਜੰਮੂ-ਕਸ਼ਮੀਰ ਵਿੱਚ NIA ਦੀ 12 ਠਿਕਾਣਿਆਂ 'ਤੇ ਰੇਡ
Delhi Blast Case: ਜੰਮੂ-ਕਸ਼ਮੀਰ ਵਿੱਚ NIA ਦੀ 12 ਠਿਕਾਣਿਆਂ 'ਤੇ ਰੇਡ...
EPFO ਦਾ ਡਿਜੀਟਲ ਅਪਡੇਟ, ਹੁਣ 3 ਦਿਨਾਂ ਮਿਲਣਗੇ ਪੈਸੇ ਤੇ ਆਸਾਨ ਹੋਵੇਗਾ ਖਾਤਾ ਟ੍ਰਾਂਸਫਰ
EPFO ਦਾ ਡਿਜੀਟਲ ਅਪਡੇਟ, ਹੁਣ 3 ਦਿਨਾਂ ਮਿਲਣਗੇ ਪੈਸੇ ਤੇ ਆਸਾਨ ਹੋਵੇਗਾ ਖਾਤਾ ਟ੍ਰਾਂਸਫਰ...
Navaratri 2026 : ਜਲੰਧਰ ਦੇ ਮਾਂ ਤ੍ਰਿਪੁਰਮਾਲਿਨੀ ਮੰਦਿਰ ਚ ਪੂਰੀ ਹੁੰਦੀ ਹੈ ਹਰ ਮਨੋਕਾਮਨਾ, ਕਰੋ ਦਰਸ਼ਨ
Navaratri 2026 : ਜਲੰਧਰ ਦੇ ਮਾਂ ਤ੍ਰਿਪੁਰਮਾਲਿਨੀ ਮੰਦਿਰ ਚ ਪੂਰੀ ਹੁੰਦੀ ਹੈ ਹਰ ਮਨੋਕਾਮਨਾ, ਕਰੋ ਦਰਸ਼ਨ...