ਰਾਣਾ ਬਲਾਚੌਰੀਆ ਕਤਲ ਮਾਮਲੇ ‘ਚ ਪੁਲਿਸ ਦਾ ਅਪਡੇਟ, ਮੂਸੇਵਾਲਾ ਕੇਸ ਨਾਲ ਕੋਈ ਲਿੰਕ ਨਹੀਂ

Updated On: 

16 Dec 2025 14:18 PM IST

ਐਸਐਸਪੀ ਹਰਮਨਦੀਪ ਹੰਸ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੇ ਆਦਿਤਿਆ ਕਪੂਰ ਤੇ ਕਰਨ ਪਾਠਕ ਨੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਅਪਰਾਧ 'ਚ ਉਨ੍ਹਾਂ ਦੇ ਦੋ-ਤਿੰਨ ਹੋਰ ਵੀ ਸਾਥੀ ਸਨ, ਉਨ੍ਹਾਂ ਦੀ ਪਹਿਚਾਣ ਵੀ ਹੋ ਚੁੱਕੀ ਹੈ।

ਰਾਣਾ ਬਲਾਚੌਰੀਆ ਕਤਲ ਮਾਮਲੇ ਚ ਪੁਲਿਸ ਦਾ ਅਪਡੇਟ, ਮੂਸੇਵਾਲਾ ਕੇਸ ਨਾਲ ਕੋਈ ਲਿੰਕ ਨਹੀਂ

(ਰਾਣਾ ਬਲਾਚੌਰੀਆ) Photo Credit: Social Media

Follow Us On

ਮੁਹਾਲੀ ਚ ਕਬੱਡੀ ਟੂਰਨਾਮੈਂਟ ਦੌਰਾਨ ਕਤਲ ਕੀਤੇ ਗਏ ਕਬੱਡੀ ਪਲੇਅਰ ਤੇ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਾਲਾਚੌਰੀਆ ਦਾ ਪੋਸਟਮਾਰਟਮ ਹੋ ਗਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਹਮਲਾਵਰਾਂ ਨੇ ਰਾਣਾ ਨੂੰ ਪਿੱਛੋਂ ਤੋਂ ਪੁਆਇੰਟ ਬਲੈਕ ਰੇਂਜ ਤੋਂ ਸਿਰ ਤੇ ਗੋਲੀ ਮਾਰੀ ਸੀ। ਗੋਲੀ ਸਿਰ ਚ ਮਾਰੀ ਗਈ ਸੀ, ਇਸੇ ਕਾਰਨ ਉਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ।

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਮਨਦੀਪ ਹੰਸ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੇ ਆਦਿਤਿਆ ਕਪੂਰ ਤੇ ਕਰਨ ਪਾਠਕ ਨੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਅਪਰਾਧ ਚ ਉਨ੍ਹਾਂ ਦੇ ਦੋ-ਤਿੰਨ ਹੋਰ ਵੀ ਸਾਥੀ ਸਨ, ਉਨ੍ਹਾਂ ਦੀ ਪਹਿਚਾਣ ਵੀ ਹੋ ਚੁੱਕੀ ਹੈ।

ਐਸਐਸਪੀ ਨੇ ਅੱਗੇ ਦੱਸਿਆ ਕਿ ਰਾਣਾ ਬਲਾਚੌਰੀਆ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਲਿੰਕ ਦੇ ਸ਼ੱਕ ਦੇ ਚੱਲਦੇ ਬੰਬੀਹਾ ਗੈਂਗ ਦੇ ਸਾਥੀਆਂ- ਲੱਕੀ ਪਟਿਆਲ ਤੇ ਡੋਨੀ ਬੱਲ ਨੇ ਕਤਲ ਕਰਵਾਇਆ। ਇਸ ਘਟਨਾ ਦਾ ਸਿੱਧੂ ਮੂਸੇਵਾਲਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਘਟਨਾ ਦੋਵੇਂ ਰਾਈਵਲਰੀ ਗੈਂਗਾਂ ਦੀ ਕਬੱਡੀ ਜਗਤ ਤੇ ਪਕੜ ਦੇ ਦਬਦਬਾ ਬਣਾਉਣ ਦਾ ਹਿੱਸਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਣਾ ਬਲਾਚੌਰੀਆ ਦਾ ਕਿਸੇ ਵੀ ਅਪਰਾਧ ਚ ਨਾਮ ਨਹੀਂ ਹੈ।

ਦੱਸ ਦੇਈਏ ਕਿ ਸੋਮਵਾਰ ਦੇਰ ਸ਼ਾਮ ਸੋਹਾਣਾ (ਮੁਹਾਲੀ) ਚ ਇਹ ਕਤਲ ਕੀਤਾ ਗਿਆ ਸੀ। ਦੋ ਤੋਂ ਤਿੰਨ ਹਮਲਾਵਰ ਫੈਨ ਬਣ ਕੇ ਰਾਣਾ ਬਲਾਚੌਰੀਆ ਦੇ ਕਰੀਬ ਪਹੁੰਚੇ। ਉਨ੍ਹਾਂ ਨੇ ਸੈਲਫੀ ਲੈਣ ਦੇ ਬਹਾਨੇ ਰਾਣਾ ਨੂੰ ਗੋਲੀ ਮਾਰ ਦਿੱਤੀ। ਰਾਣਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਦੀ ਮੌਤ ਹੋ ਚੁੱਕੀ ਸੀ। ਲਾਸ਼ ਦਾ ਅੱਜ ਮੁਹਾਲੀ ਦੇ ਸਰਕਾਰੀ ਹਸਪਤਾਲ ਚ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਤੋਂ ਬਾਅਦ ਅੱਜ ਹੀ ਰਾਣਾ ਬਲਾਚੌਰ ਦਾ ਅੰਤਿਮ ਸਸਕਾਰ ਹੋ ਸਕਦਾ ਹੈ।

ਇਸ ਮਾਮਲੇ ਚ ਇੱਕ ਹੋਰ ਸ਼ਖਸ ਦੇ ਗੋਲੀ ਲੱਗੀ ਸੀ। ਮੁਹਾਲੀ ਪੁਲਿਸ ਦੇ ਐਸਐਸਪੀ ਨੇ ਕਿਹਾ ਅਸੀਂ ਸਾਰੇ ਅਪਰਾਧੀਆਂ ਦੀ ਪਹਿਚਾਣ ਕਰ ਲਈ ਹੈ ਤੇ ਉਨ੍ਹਾਂ ਦੇ ਪਿੱਛੇ 12 ਟੀਮਾਂ ਲਗਾ ਦਿੱਤੀਆਂ ਹਨ। ਇਸ ਮਾਮਲੇ ਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।