ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਤਿਆਰੀ, ਫ੍ਰੀ ਈ-ਰਿਕਸ਼ਾ-ਬੱਸਾਂ, ਸਾਫ਼-ਸਫ਼ਾਈ ਤੇ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ

Updated On: 

16 Dec 2025 15:14 PM IST

ਸ਼ਹੀਦੀ ਜੋੜ ਮੇਲੇ ਲਈ 200 ਸ਼ਟਲ ਬੱਸਾਂ ਮੁਫ਼ਤ ਯਾਤਰਾ ਕਰਵਾਉਣਗੀਆਂ। ਇਨ੍ਹਾਂ ਬੱਸਾਂ 'ਚ ਡਿਸਪਲੇਅ ਲੱਗੀ ਹੋਵੇਗੀ ਕਿ ਬੱਸ ਕਿਸ-ਕਿਸ ਅਸਥਾਨ 'ਤੇ ਜਾਵੇਗੀ। ਡਿਸਪਲੇਅ 'ਤੇ ਬੱਸਾਂ ਦੀ ਟਾਈਮਿੰਗ ਦੱਸੀ ਜਾਵੇਗੀ। ਇਸ ਤੋਂ ਇਲਾਵਾ 100 ਤੋਂ ਵੱਧ ਈ-ਰਿਕਸ਼ੇ ਚਲਾਏ ਜਾਣਗੇ। ਸ਼ਰਧਾਲੂਆਂ ਜਿੱਥੇ ਵੀ ਦਰਸ਼ਨ ਕਰਨੇ ਹਨ ਜਾਂ ਸ਼ਰਧਾਂਜਲੀ ਦੇਣੀ ਹੈ, ਉਹ ਉਸ ਅਸਥਾਨ 'ਤੇ ਈ-ਰਿਕਸ਼ਾ ਰਾਹੀਂ ਜਾ ਸਕਦੇ ਹਨ ਤੇ ਈ-ਰਿਕਸ਼ਾ 'ਤੇ ਵਾਪਸ ਵੀ ਆ ਸਕਦੇ ਹਨ।

ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਤਿਆਰੀ, ਫ੍ਰੀ ਈ-ਰਿਕਸ਼ਾ-ਬੱਸਾਂ, ਸਾਫ਼-ਸਫ਼ਾਈ ਤੇ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ

ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਤਿਆਰੀ

Follow Us On

ਫਤਿਹਗੜ੍ਹ ਸਾਹਿਬ ਚ ਸ਼ਹੀਦੀ ਜੋੜ ਮੇਲੇ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਨ੍ਹਾਂ ਪ੍ਰਬੰਧਾਂ ਦਾ ਜ਼ਿਕਰ ਕਰਦੇ ਹੋਏ ਸੀਐਮ ਮਾਨ ਨੇ ਦੱਸਿਆ ਕਿ ਇਸ ਜੋੜ ਮੇਲੇ ਦੀ ਸਭਾ ਚ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਉੱਥੇ ਹਰ ਤਰ੍ਹਾਂ ਦੀ ਦਵਾਈ ਤੇ ਹਰ ਤਰ੍ਹਾਂ ਦਾ ਇਲਾਜ਼ ਮੁਹੱਈਆ ਕਰਵਾਇਆ ਜਾਵੇਗਾ।

ਸ਼ਹੀਦੀ ਜੋੜ ਮੇਲੇ ਲਈ 200 ਸ਼ਟਲ ਬੱਸਾਂ ਮੁਫ਼ਤ ਯਾਤਰਾ ਕਰਵਾਉਣਗੀਆਂ। ਇਨ੍ਹਾਂ ਬੱਸਾਂ ਚ ਡਿਸਪਲੇਅ ਲੱਗੀ ਹੋਵੇਗੀ ਕਿ ਬੱਸ ਕਿਸ-ਕਿਸ ਅਸਥਾਨ ਤੇ ਜਾਵੇਗੀ। ਡਿਸਪਲੇਅ ਤੇ ਬੱਸਾਂ ਦੀ ਟਾਈਮਿੰਗ ਦੱਸੀ ਜਾਵੇਗੀ। ਇਸ ਤੋਂ ਇਲਾਵਾ 100 ਤੋਂ ਵੱਧ ਈ-ਰਿਕਸ਼ੇ ਚਲਾਏ ਜਾਣਗੇ। ਸ਼ਰਧਾਲੂਆਂ ਜਿੱਥੇ ਵੀ ਦਰਸ਼ਨ ਕਰਨੇ ਹਨ ਜਾਂ ਸ਼ਰਧਾਂਜਲੀ ਦੇਣੀ ਹੈ, ਉਹ ਉਸ ਅਸਥਾਨ ਤੇ ਈ-ਰਿਕਸ਼ਾ ਰਾਹੀਂ ਜਾ ਸਕਦੇ ਹਨ ਤੇ ਈ-ਰਿਕਸ਼ਾ ਤੇ ਵਾਪਸ ਵੀ ਆ ਸਕਦੇ ਹਨ।

ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਾਫ਼-ਸਫ਼ਾਈ ਲਈ ਸਵੀਪਿੰਗ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਸਫ਼ਾਈ ਲਈ ਪਾਰਟੀ ਦੇ ਵਾਲੰਟੀਅਰਾਂ ਨੂੰ ਖਾਸ ਤੌਰ ਤੇ ਹਿਦਾਇਤਾਂ ਜਾਰੀ ਹੋਈਆਂ ਹਨ। ਇਹ ਵਾਲੰਟੀਅਰ ਇੱਕ ਕੈਰੀ ਬੈਗ ਲੈ ਕੇ ਘੁੰਮਦੇ ਰਹਿਣਗੇ, ਜਿੱਥੇ ਵੀ ਕੁੱਝ ਕਚਰਾ ਦਿਖਾਈ ਦਿੰਦਾ ਹੈ, ਉਹ ਸਾਫ਼ ਕਰ ਦੇਣਗੇ। ਰਾਤ ਦੇ ਵੇਲੇ ਵੀ ਸਫ਼ਾਈ ਦਾ ਕੰਮ ਚੱਲਦਾ ਰਹੇਗਾ।

ਸੰਚਾਰ ਦੇ ਸਾਧਨਾਂ ਨੂੰ ਸੁਚਾਰੂ ਰੱਖਣ ਲਈ ਟੈਲੀਕੋਮ ਕੰਪਨੀਆਂ ਨੂੰ ਅਸਥਾਈ ਤੌਰ ਤੇ ਮੋਬਾਈਲ ਟਾਵਰ ਲਗਾਉਣ ਲਈ ਕਿਹਾ ਗਿਆ ਹੈ ਤਾਂ ਜੋ ਇੰਨੀ ਭੀੜ ਚ ਸ਼ਰਧਾਲੂਆਂ ਨੂੰ ਨੈਟਵਰਕ ਦੀ ਸਮੱਸਿਆ ਨਾ ਆਵੇ।

ਪੁਲਿਸ ਵੱਲੋਂ ਸਰੱਖਿਆਂ ਪ੍ਰਬੰਧ

ਪੁਲਿਸ ਵੱਲੋਂ ਵੀ ਇੱਕ ਵੱਖ ਇੰਟੀਗ੍ਰੇਟਡ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਸ ਦਾ ਨੰਬਰ 01763232838 ਜਾਰੀ ਕੀਤਾ ਗਿਆ ਹੈ। ਇਸ ਨੰਬਰ ਤੇ ਕੰਟਰੋਲ ਰੂਮ ਵੱਲੋਂ ਹਰ ਕਿਸਮ ਦੀ ਸਹਾਇਤਾ ਉਪਲੱਬਧ ਹੋਵੇਗੀ। ਇਸ ਪੂਰੇ ਜੋੜ ਮੇਲੇ ਚ 300 ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ 3300 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤੈਨਾਤ ਰਹਿਣਗੇ। ਡਰੋਨਾਂ ਦੇ ਜ਼ਰੀਏ ਵੀ ਨਿਗਰਾਨੀ ਰੱਖੀ ਜਾਵੇਗੀ।

ਪਾਰਕਿੰਗ ਪ੍ਰਬੰਧ ਤੇ ਮੀਡੀਆ ਸੈਂਟਰ

ਸੀਐਮ ਨੇ ਜਾਣਕਾਰੀ ਦਿੱਤੀ ਕਿ ਇੱਕ ਮੀਡੀਆ ਸੈਂਟਰ ਵੀ ਬਣਾਇਆ ਜਾਵੇਗਾ, ਉੱਥੇ ਮੀਡੀਆ ਵਾਲੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ 60 ਐਂਬੂਲੈਂਸਾਂ ਮੌਕੇ ਤੇ ਮੌਜੂਦ ਰਹਿਣਗੀਆਂ। ਪਾਰਕਿੰਗ ਲਈ 5 ਵੱਡੀਆਂ ਤੇ 16 ਛੋਟੀਆਂ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ। ਟ੍ਰੈਕਟਰ-ਟਰਾਲੀਆਂ, ਬੱਸਾਂ, ਗੱਡੀਆਂ ਤੇ ਮੋਟਰ ਸਾਈਕਲਾਂ ਦੀ ਵੱਖ-ਵੱਖ ਪਾਰਕਿੰਗ ਹੋਵੇਗੀ।