ਪੰਜਾਬ ਦੇ ਮੁੱਖ ਮੰਤਰੀ ਅੱਜ ਕਰਨਗੇ ਅਹਿਮ ਪ੍ਰੈਸ ਕਾਨਫਰੰਸ, ਵਿਰੋਧੀਆਂ ਦੇ ਇਲਜ਼ਾਮਾਂ ਦਾ ਦੇ ਸਕਦੇ ਨੇ ਜਵਾਬ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਘੇਰਿਆ ਸੀ। ਸੀਐਮ ਮਾਨ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਕਹਿੰਦੇ ਹਨ ਕਿ ਮੈਨੂ ਮੁੱਖ ਮੰਤਰੀ ਬਣਾਓ, ਕੈਪਟਨ ਅਮਰਿੰਦਰ ਸਿੰਘ ਪਹਾੜਾਂ ਦੇ ਜੋਗੀ ਹਨ, ਜੋ ਚੋਣ ਆਉਂਦੇ ਹੀ ਉੱਤਰ ਆਉਂਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਉਹ ਦੁਪਹਿਰ ਦੋ ਵਜੇ ਮੀਡੀਆ ਨਾਲ ਗੱਲਬਾਤ ਕਰਨਗੇ। ਉਹ ਇਸ ਦੌਰਾਨ ਇਨ੍ਹਾਂ ਚੋਣਾਂ ਦਿ ਗਿਣਤੀ ਤੋਂ ਪਹਿਲਾਂ ਕਾਂਗਰਸ, ਸ਼੍ਰੋਮਣੀ ਅਕਾਲੀ ਤੇ ਭਾਜਪਾ ਵੱਲੋਂ ਲਗਾਏ ਗਏ ਇਲਜ਼ਾਮਾਂ ‘ਤੇ ਜਵਾਬ ਦੇਣਗੇ।
ਅੱਜ ਕਈ ਜ਼ਿਲ੍ਹਿਆਂ ‘ਚ ਹੋ ਰਹੀ ਰੀ-ਪੋਲਿੰਗ
ਇਸ ਦੇ ਨਾਲ ਹੀ ਅੱਜ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਦੇ ਕੁੱਝ ਥਾਂਵਾਂ ‘ਤੇ ਰੀ-ਪੋਲਿੰਗ ਹੋ ਰਹੀ ਹੈ ਤੇ ਕੱਲ ਗਿਣਤੀ ਹੋਵੇਗੀ। ਇਨ੍ਹਾਂ ਇਲਾਕਿਆਂ ‘ਚ ਬੂਥ ਕੈਪਚਰਿੰਗ ਤੇ ਬੈਲਟ ਪੇਪਰ ਲੈ ਕੇ ਭੱਜਣ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਨੇ ਰੀ-ਪੋਲਿੰਗ ਦਾ ਫੈਸਲਾ ਲਿਆ ਸੀ। ਉੱਥੇ ਹੀ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਉਨ੍ਹਾਂ ਵੱਲੋਂ ਮਤਗਣਨਾ ਵੀਡੀਓਗ੍ਰਾਫੀ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮਤਗਣਨਾ ‘ਚ ਪਾਰਦਰਸ਼ਤਾ ਆਵੇਗੀ ਤੇ ਕੋਈ ਵੀ ਧੱਕੇਸ਼ਾਹੀ ਤੋਂ ਬਚਾਅ ਰਹੇਗਾ।
ਪਿਛਲੀ ਵਾਰ ਸੀਐਮ ਮਾਨ ਨੇ ਵਿਰੋਧੀਆਂ ‘ਤੇ ਸਾਧਿਆ ਸੀ ਨਿਸ਼ਾਨਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕਰਦੇ ਹੋਏ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਘੇਰਿਆ ਸੀ। ਸੀਐਮ ਮਾਨ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਕਹਿੰਦੇ ਹਨ ਕਿ ਮੈਨੂ ਮੁੱਖ ਮੰਤਰੀ ਬਣਾਓ, ਕੈਪਟਨ ਅਮਰਿੰਦਰ ਸਿੰਘ ਪਹਾੜਾਂ ਦੇ ਜੋਗੀ ਹਨ, ਜੋ ਚੋਣ ਆਉਂਦੇ ਹੀ ਉੱਤਰ ਆਉਂਦੇ ਹਨ।
ਸੀਐਮ ਮਾਨ ਨੇ ਕਿਹਾ ਕਿ ਤਰਨਤਾਰਨ ‘ਚ ਰਾਜਾ ਵੜਿੰਗ ਨੇ ਜ਼ਮਾਨਤ ਜ਼ਬਤ ਕਰਵਾ ਦਿੱਤੀ। ਚੰਨੀ ਦੇ ਭਾਂਜੇ ਦੇ ਘਰ ਤੋਂ 9 ਕਰੋੜ ਕੈਸ਼ ਮਿਲਦਾ ਹੈ ਤੇ ਖੁੱਦ ਨੂੰ ਉਹ ਗਰੀਬਾਂ ਦਾ ਮਸੀਹਾ ਕਹਿੰਦੇ ਹਨ। ਅਕਾਲੀ ਦਲ ਦਾ ਤਾਂ ਹੁਣ ਬੇਅਦਬੀ ਤੇ ਬਦਮਾਸ਼ੀ ਬਣ ਗਿਆ ਹੈ। ਸੁਖਬੀਰ ਬਾਦਲ ਨੋਕੀਆ ਫ਼ੋਨ ਵਰਗਾ ਹੋ ਗਿਆ ਹੈ, ਜੋ ਕਿਸੇ ਕੋਲ ਵੀ ਨਹੀਂ ਹੈ।
