Raksha Bandhan 2023: ਪੰਜਾਬ ਦੀਆਂ ਜੇਲ੍ਹਾਂ ਚ ਬੰਦ ਭਰ੍ਹਾਵਾਂ ਨੂੰ ਰੱਖੜੀ ਬੰਣਨ ਪਹੁੰਚੀਆਂ ਭੈਣਾਂ, ਪ੍ਰਸ਼ਾਸਨ ਦਾ ਕੀਤਾ ਧੰਨਵਾਦ

Published: 

30 Aug 2023 18:41 PM

Raksha Bandhan 2023: ਰੱਖੜੀ ਦੇ ਪਵਿੱਤਰ ਤਿਊਹਾਰ ਮੌਕੇ ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰੱਖੜੀ ਬਣਵਾਉਣ ਦੀ ਸਹੂਲਤ ਦਿੱਤੀ ਗਈ। ਕੈਦੀਆਂ ਨੂੰ ਰੱਖੜੀ ਬੰਣਨ ਪਹੁੰਚੀਆਂ ਉਨ੍ਹਾਂ ਦੀਆਂ ਭੈਣਾਂ ਲਈ ਜੇਲ੍ਹ ਪ੍ਰਸ਼ਾਸਨ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਸਨ। ਨਾਲ ਹੀ ਸੁਰੱਖਿਆ ਨੂੰ ਲੈ ਕੇ ਵੀ ਪੂਰੀ ਮੁਸਤੈਦੀ ਵਰਤੀ ਗਈ।

Raksha Bandhan 2023: ਪੰਜਾਬ ਦੀਆਂ ਜੇਲ੍ਹਾਂ ਚ ਬੰਦ ਭਰ੍ਹਾਵਾਂ ਨੂੰ ਰੱਖੜੀ ਬੰਣਨ ਪਹੁੰਚੀਆਂ ਭੈਣਾਂ, ਪ੍ਰਸ਼ਾਸਨ ਦਾ ਕੀਤਾ ਧੰਨਵਾਦ
Follow Us On

ਰੱਖੜੀ ਮੌਕੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਇਸ ਦੌਰਾਨ ਜੇਲ੍ਹਾਂ ਵਿੱਚ ਬੰਦ ਭਰਾਵਾਂ ਨੂੰ ਰੱਖੜੀ ਬੰਣਨ ਲਈ ਵੱਡੀ ਗਿਣਤੀ ਵਿੱਚ ਭੈਣਾਂ ਪਹੁੰਚੀਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਇੰਤਜ਼ਾਮਾਂ ਤੋਂ ਖੁਸ਼ ਭੈਣਾਂ ਨੂੰ ਸਬੰਧਿਤ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਹਵਾਲਾਤੀਆਂ ਨੂੰ ਰੱਖੜੀ ਬੰਣਨ ਪਹੁੰਚੀਆਂ ਭੈਣਾਂ ਲਈ ਪ੍ਰਸ਼ਾਸਨ ਵੱਲੋਂ ਬਹੁਤ ਵਧੀਆਂ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਸੁਰੱਖਿਆ ਵਿਚਾਲੇ 10-10 ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾਂ ਦੀਆਂ ਭੈਣਾਂ ਨਾਲ ਮਿਲਵਾਇਆ ਗਿਆ। ਜੇਲ੍ਹ ਵਿੱਚ ਘਰ ਵਰਗ੍ਹਾ ਮਹੌਲ ਵੇਖ ਕੇ ਭੈਣਾ ਕਾਫੀ ਖੁਸ਼ ਸਨ।

ਪਟਿਆਲਾ ਜੇਲ੍ਹ ਦੀ ਗੱਲ ਕਰੀਏ ਤਾਂ ਇੱਥੇ ਵੀ ਜੇਲ੍ਹ ਪਹੁੰਚੀਆਂ ਭੈਣਾਂ ਨੇ ਆਪਣੇ ਭਰਾਵਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਗੁੱਟ ਤੇ ਰੱਖੜੀ ਬੰਨੀ। ਇਸ ਮੌਕੇ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਇੰਤਜ਼ਾਮਾਂ ਤੇ ਪੁਖਤਾ ਕੀਤੇ ਗਏ ਸਨ। ਵੱਖ-ਵੱਖ ਥਾਂਵਾਂ ਤੋਂ ਇੱਥੇ ਪਹੁੰਚੀਆਂ ਭੈਣਾਂ ਨੇ ਕਿਹਾ ਕਿ ਸੁਰੱਖਿਆ ਦੇ ਇੰਤਜਾਮ ਬਹੁਤ ਵਧੀਆ ਕੀਤੇ ਗਏ ਹਨ। ਪਹਿਲਾਂ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਜੇਲ੍ਹ ਦੇ ਅੰਦਰ ਜਾ ਕੇ ਭਰਾਵਾਂ ਨਾਲ ਅੰਦਰ ਨਹੀਂ ਮਿਲਣ ਦਿੰਦਾ ਸੀ, ਪਰ ਇਸ ਵਾਰ ਉਹਨਾਂ ਨੇ ਭਰਾਵਾਂ ਨੂੰ ਮਿਲ ਕੇ ਰੱਖੜੀ ਬੰਨੀ ਹੈ। ਦੂਜੇ ਪਾਸੇ ਜੇਲ੍ਹ ਦੇ ਸੁਪਰੀਡੈਂਟ ਮਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜਾਮ ਕੀਤੇ ਗਏ ਸਨ। ਕਿਸੇ ਵੀ ਭੈਣ ਨੂੰ ਤਕਲੀਫ ਨਹੀਂ ਆਉਣ ਦਿੱਤੀ ਗਈ।

ਉੱਧਰ, ਮੁਕਤਸਰ ਜੇਲ੍ਹ ਪ੍ਰਸ਼ਾਸਨ ਵਲੋਂ ਵੀ ਕੈਦੀਆ ਲਈ ਰਖੜੀ ਦੇ ਤਿਉਹਾਰ ਲਈ ਵਧੀਆ ਪ੍ਰ੍ਭੰਦ ਕੀਤੇ ਗਏ। ਜਿਥੇ ਕੈਦੀਆ ਦੀਆ ਭੈਣਾਂ ਵਲੋਂ ਰਖੜੀਆਂ ਬਣਿਆ ਗਈਆਂ ਓਥੇ ਭੈਣਾਂ ਵਲੋਂ ਤੋਹਫੈ ਦੇ ਰੂਪ ਵਿੱਚ ਆਪਣੇ ਭਰਾ ਕੋਲੋਂ ਸਾਰੇ ਬੁਰੇ ਕਮ ਛੱਡ ਕੇ ਇੱਕ ਚੰਗਾ ਇਨਸਾਨ ਬਣਨ ਦਾ ਵਚਨ ਲਿਆ ਗਿਆ। ਭਰਾ ਨੇ ਭੈਣਾਂ ਨੂੰ ਵਚਨ ਦਿੰਦਿਆਂ ਸਹੀ ਰਾਹ ਤੇ ਚੱਲਣ ਦੀ ਗੱਲ ਕਹੀ ਗਈ, ਜਿਸਦੀ ਖੂਬ ਸ਼ਲਾਘਾ ਹੋ ਰਹੀ ਹੈ ।

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਵੀ ਕੈਦੀਆਂ ਨੇ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ । ਤਿਉਹਾਰ ਦੇ ਮੱਦੇਨਜ਼ਰ ਜੇਲ੍ਹ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਭੈਣਾਂ ਨੇ ਸਾਹਮਣੇ ਕੁਰਸੀ ‘ਤੇ ਬੈਠੇ ਭਰਾਵਾਂ ਨੂੰ ਰੱਖੜੀ ਬੰਨ੍ਹੀ। ਕਰੀਬ 2500 ਭੈਣਾਂ ਜੇਲ੍ਹ ਪਹੁੰਚੀਆਂ। ਬਾਹਰੋਂ ਸਾਮਾਨ ਅਤੇ ਮਠਿਆਈਆਂ ਲਿਆਉਣ ‘ਤੇ ਪਾਬੰਦੀ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਭੈਣਾਂ ਨੂੰ ਮੂੰਹ ਮਿੱਠਾ ਕਰਵਾਉਣ ਲਈ ਖੰਡ ਵੀ ਮੁਹੱਈਆ ਕਰਵਾਈ।

ਇਸ ਦੌਰਾਨ ਪਠਾਨਕੋਟ ਤੋਂ ਇੱਕ ਨਵੇਕਲੀ ਤਸਵੀਰ ਸਾਹਮਣੇ ਆਈ ਹੈ। ਇੱਥੋਂ ਦੀਆਂ ਪੁਲਿਸ ਮੁਲਾਜ਼ਮਾਂ ਵੱਲੋਂ ਬੜਾ ਹੀ ਸ਼ਲਾਘਾਯੋਗ ਕਦਮ ਚੁੱਕਦਿਆਂ ਸੜਕ ਤੇ ਬੈਠੇ ਭਿਖਾਰੀ ਨੂੰ ਰੱਖੜੀ ਬੰਨੀ।ਸੜਕ ਕਿਨਾਰੇ ਬੈਠੇ ਭਿਖਾਰੀ ਰਾਜੂ ਨੇ ਵੀ ਪੁਲਿਸ ਮੁਲਾਜ਼ਮਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ। ਰਾਜੂ ਨੇ ਕਿਹਾ ਕਿ ਉਨ੍ਹਾਂ ਦੀਆਂ ਆਪਣੀਆਂ ਭੈਣਾਂ ਵੀ ਹਨ, ਪਰ ਉਨ੍ਹਾਂ ਨੂੰ ਮੇਰੀ ਕੋਈ ਪ੍ਰਵਾਹ ਨਹੀਂ, ਉਨ੍ਹਾਂ ਨੂੰ ਕੋਈ ਵੀ ਰੱਖੜੀ ਨਹੀਂ ਬੰਨ੍ਹਦਾ।

ਇਸ ਸਬੰਧੀ ਜਦੋਂ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੜਕ ਤੇ ਰਹਿਣ ਵਾਲੇ ਲੋਕਾਂ ਨੂੰ ਇਸ ਲਈ ਰੱਖੜੀ ਬੰਨੀ ਹੈ ਤਾਂ ਜੋਂ ਉਨ੍ਹਾਂ ਨੂੰ ਵੀ ਤਿਉਹਾਰ ਮੌਕੇ ਆਪਣੇ ਪਿਆਰਿਆਂ ਦੀ ਘਾਟ ਮਹਿਸੂਸ ਨਾ ਹੋਵੇ।

ਫਰੀਦਕੋਟ ਤੋਂ ਸੁਖਜਿੰਦਰ ਸਹੋਤਾ, ਪਟਿਆਲਾ ਤੋਂ ਇੰਦਰਪਾਲ, ਮੁਕਤਸਰ ਤੋਂ ਜਸਵਿੰਦਰ ਬੱਬਰ, ਲੁਧਿਆਣਾ ਤੋਂ ਰਾਜੇਂਦਰ ਅਰੋੜਾ ਅਤੇ ਪਠਾਨਕੋਟ ਤੋਂ ਮੁਕੇਸ਼ ਸੈਣੀ ਦੀ ਰਿਪੋਰਟ