ਰੱਖੜੀ ‘ਤੇ ਹੁਣ ਨਹੀਂ ਚੱਲਣਗੇ ਭਰਾਵਾਂ ਦੇ ਬਹਾਨੇ, ਆ ਗਈ QR ਕੋਡ ਵਾਲੀ ਮਹਿੰਦੀ , ਵੀਡੀਓ ਨੇ ਉਡਾਏ ਲੋਕਾਂ ਦੇ ਹੋਸ਼

Published: 

30 Aug 2023 16:37 PM

Digital Raksha Bandhan: ਰੱਖੜੀ ਤੋਂ ਠੀਕ ਪਹਿਲਾਂ, ਟਵਿੱਟਰ 'ਤੇ QR ਕੋਡ ਵਾਲੀ ਮਹਿੰਦੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਨੇਟੀਜ਼ਨ ਦੰਗ ਰਹਿ ਗਏ ਹਨ। ਹੁਣ ਇਸ ਵੀਡੀਓ ਨੂੰ ਲੈ ਕੇ ਨੇਟੀਜ਼ਨ ਵੱਖ-ਵੱਖ ਗੱਲਾਂ ਕਰ ਰਹੇ ਹਨ।

ਰੱਖੜੀ ਤੇ ਹੁਣ ਨਹੀਂ ਚੱਲਣਗੇ ਭਰਾਵਾਂ ਦੇ ਬਹਾਨੇ, ਆ ਗਈ QR ਕੋਡ ਵਾਲੀ ਮਹਿੰਦੀ , ਵੀਡੀਓ ਨੇ ਉਡਾਏ ਲੋਕਾਂ ਦੇ ਹੋਸ਼
Follow Us On

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਰੱਖੜੀ ਨੂੰ ਲੈ ਕੇ ਕਈ ਮੀਮਜ਼ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਇੰਨੇ ਸ਼ਾਨਦਾਰ ਹਨ ਕਿ ਤੁਸੀਂ ਵੀ ਉਨ੍ਹਾਂ ਨੂੰ ਅਜ਼ਮਾਉਣਾ ਪਸੰਦ ਕਰੋਗੇ। ਹੁਣ ਸਿਰਫ਼ QR ਕੋਡ ਵਾਲੀ ਮਹਿੰਦੀ ਦੀ ਵੀਡੀਓ ਹੀ ਲੈ ਲਓ। ਇਹ ਵੀਡੀਓ ਇੰਟਰਨੈੱਟ ‘ਤੇ ਕਾਫੀ ਧੂਮ ਮਚਾ ਰਹੀ ਹੈ। ਕਲਿੱਪ ‘ਚ ਦੇਖਿਆ ਜਾ ਸਕਦਾ ਹੈ ਕਿ ਭਰਾ ਮਹਿੰਦੀ ਦੇ ਡਿਜ਼ਾਈਨ ‘ਤੇ ਬਣੇ QR ਕੋਡ ਨੂੰ ਸਕੈਨ ਕਰਦਾ ਹੈ ਅਤੇ ਆਪਣੀ ਭੈਣ ਨੂੰ ਆਨਲਾਈਨ ਪੈਸੇ ਟਰਾਂਸਫਰ ਕਰ ਦਿੰਦਾ ਹੈ। ਇਸ ਵੀਡੀਓ ਨੂੰ ਦੇਖ ਕੇ ਨੇਟੀਜ਼ਨ ਦੰਗ ਰਹਿ ਗਏ ਹਨ।

ਵਾਇਰਲ ਹੋਈ ਕਲਿੱਪ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਲੜਕੀ ਨੇ ਆਪਣੇ ਹੱਥਾਂ ‘ਤੇ QR ਕੋਡ ਨਾਲ ਡਿਜੀਟਲ ਮਹਿੰਦੀ ਰਚਾਈ ਹੈ। ਹੁਣ ਇਸ ਕਲਿੱਪ ਨੂੰ ਦੇਖਣ ਤੋਂ ਬਾਅਦ ਲੋਕ ਲੜਕੀ ਦੀ ਰਚਨਾਤਮਕਤਾ ਦੀ ਤਾਰੀਫ ਕਰ ਰਹੇ ਹਨ। ਵੀਡੀਓ ‘ਚ ਲੜਕੀ ਆਪਣੇ ਭਰਾ ਨੂੰ ਕਹਿੰਦੀ ਹੈ, ‘ਦੇਖ ਲਵੋ… ਜੇਕਰ ਸਕੈਨ ਨਹੀਂ ਹੋਇਆ ਤਾਂ ਤੁਹਾਨੂੰ 5,000 ਰੁਪਏ ਦੇਣੇ ਹੋਣਗੇ।’ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਕੈਨ ਹੋਣਾ ਹੈ ਜਾਂ ਨਹੀਂ। ਇਹ ਭਰਾ ਤਾਂ ਪਹਿਲਾਂ ਹੀ ਆਪਣੀ ਭੈਣ ਦੇ ਪ੍ਰੈਂਕ ਵਿੱਚ ਫੱਸ ਚੁੱਕਾ ਹੈ। ਪਰ ਇਹ ਕੀ ਹੈ? ਜਿਵੇਂ ਹੀ ਲੜਕਾ ਫੋਨ ਤੋਂ QR ਕੋਡ ਸਕੈਨ ਕਰਦਾ ਹੈ, ਉਹ ਸਿੱਧਾ ਪੇਮੈਂਟ ਗੇਟਵੇ ‘ਤੇ ਚਲਾ ਜਾਂਦਾ ਹੈ।

ਇੱਥੇ ਦੇਖੋ, QR ਕੋਡ ਵਾਲੀ ਮਹਿੰਦੀ ਦਾ ਵੀਡੀਓ

ਟਵਿੱਟਰ (ਹੁਣ X) ਹੈਂਡਲ @Ravisutanjani ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਨੇ ਆਉਂਦੇ ਹੀ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ। ਯੂਜ਼ਰ ਨੇ ਕੈਪਸ਼ਨ ਦਿੱਤਾ ਹੈ, ਡਿਜੀਟਲ ਇੰਡੀਆ ਆਪਣੇ ਸਿਖਰ ‘ਤੇ ਹੈ। ਖ਼ਬਰ ਲਿਖੇ ਜਾਣ ਤੱਕ ਇੱਕ ਦਿਨ ਪਹਿਲਾਂ ਅਪਲੋਡ ਕੀਤੀ ਗਈ ਵੀਡੀਓ ਨੂੰ 23 ਲੱਖ ਵਿਊਜ਼ ਮਿਲ ਚੁੱਕੇ ਹਨ, ਜਦੋਂ ਕਿ 21 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸੈਂਕੜੇ ਲੋਕਾਂ ਨੇ ਆਪਣੇ ਪ੍ਰਤੀਕਰਮ ਦਰਜ ਕਰਵਾਏ ਹਨ।

ਝੂਠੀ ਹੈ ਵੀਡੀਓ ਜਾਂ ਇਹ ਹੈ ਸੱਚ

ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਕਹਿ ਰਹੇ ਹਨ ਕਿ ਮੇਰਾ ਦੇਸ਼ ਬਦਲ ਰਿਹਾ ਹੈ, ਜਦਕਿ ਕੁਝ ਇਸ ਕੁੜੀ ਦੀ ਇਸ ਕਾਢ ਦੀ ਤਾਰੀਫ ਕਰ ਰਹੇ ਹਨ। ਵੈਸੇ ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਫਰਜ਼ੀ ਹੈ। ਦੋ ਦਿਨ ਪਹਿਲਾਂ, yash_mehndi ਨਾਮ ਦੇ ਇੱਕ ਇੰਸਟਾ ਅਕਾਉਂਟ ਦੇ ਇੱਕ ਯੂਜ਼ਰਸ ਨੇ ਇਹੀ ਵੀਡੀਓ ਸ਼ੇਅਰ ਕੀਤੀ ਸੀ। ਯੂਜ਼ਰਸ ਦੇ ਅਨੁਸਾਰ, ਉਸਨੇ ਪੇਮੈਂਟ ਆਪਸ਼ਨ ਤੱਕ ਪਹੁੰਚਣ ਦੀ ਵੀਡੀਓ ਨੂੰ ਐਡਿਟ ਕਰਕੇ ਜੋੜਿਆ ਹੈ।