ਰਕਸ਼ਾਬੰਧਨ ਹੀ ਨਹੀਂ ਜਨਮਾਸ਼ਟਮੀ ਅਤੇ ਗਣੇਸ਼ ਚਤੁਰਥੀ ਨੂੰ ਲੈ ਕੇ ਵੀ ਹੈ ਭੰਬਲਭੂਸਾ ਤਾਂ ਜਾਣੋਂ ਸਹੀ ਤਰੀਕ
ਹਿੰਦੂ ਧਰਮ ਵਿੱਚ, ਤੀਜ-ਤਿਉਹਾਰ ਅਤੇ ਇਸ ਨਾਲ ਜੁੜੇ ਸ਼ੁਭ ਸਮੇਂ ਨੂੰ ਜਾਣਨ ਲਈ ਪੰਚਾਂਗ ਦੀ ਮਦਦ ਲਈ ਜਾਂਦੀ ਹੈ। ਕਿਉਂਕਿ ਇਸ ਸਾਲ ਨਾ ਸਿਰਫ ਰੱਖੜੀ ਬਲਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਗਣੇਸ਼ ਉਤਸਵ ਦੀ ਤਰੀਕ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ, ਇਹਨਾਂ ਤਿੰਨਾਂ ਵੱਡੇ ਤਿਉਹਾਰਾਂ ਦੀ ਸਹੀ ਤਾਰੀਖ ਅਤੇ ਸ਼ੁਭ ਸਮਾਂ ਜਾਣਨ ਲਈ ਪੜ੍ਹੋ ਇਹ ਲੇਖ ।
ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਪਵਿੱਤਰ ਤਿਉਹਾਰ ਮਨਾਏ ਜਾਂਦੇ ਹਨ। ਹਿੰਦੂ ਧਰਮ ਵਿੱਚ ਹਰ ਸਾਲ ਸਾਵਣ ਦੇ ਮਹੀਨੇ ਤੋਂ ਤਿਉਹਾਰ ਸ਼ੁਰੂ ਹੋ ਜਾਂਦੇ ਹਨ। ਇਸ ਸਾਲ ਵੀ ਤਿਉਹਾਰ ਆ ਗਏ ਹਨ ਪਰ ਇਸ ਵਾਰ ਕਈ ਇਤਫਾਕਾਂ ਕਾਰਨ ਤਰੀਕਾਂ ਨੂੰ ਲੈ ਕੇ ਲੋਕਾਂ ਵਿਚ ਕਾਫੀ ਭੰਬਲਭੂਸਾ ਬਣਿਆ ਹੋਇਆ ਹੈ। ਰਕਸ਼ਾਬੰਧਨ, ਜਨਮ ਅਸ਼ਟਮੀ ਅਤੇ ਗਣੇਸ਼ ਚਤੁਰਥੀ ਦੀ ਤਰੀਕ ਨੂੰ ਲੈ ਕੇ ਲੋਕਾਂ ਵਿੱਚ ਸ਼ੱਕ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਪੰਚਾਂਗ ਮੁਤਾਬਕ ਇਨ੍ਹਾਂ ਮਹੱਤਵਪੂਰਨ ਤਿਉਹਾਰਾਂ ਦਾ ਸ਼ੁਭ ਸਮਾਂ ਕਿਹੜਾ ਹੈ।
ਕਦੋਂ ਹੈ ਰਕਸ਼ਾਬੰਧਨ ?
ਰਕਸ਼ਾ ਬੰਧਨ ਦਾ ਤਿਉਹਾਰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਲਾ ਤਿਉਹਾਰ ਹੈ। ਇਸ ਦਿਨ ਭੈਣ ਤਿਲਕ ਲਗਾ ਕੇ ਆਪਣੇ ਭਰਾ ਨੂੰ ਰੱਖਿਆ ਦਾ ਧਾਗਾ ਬੰਨ੍ਹਦੀ ਹੈ। ਬਦਲੇ ਵਿਚ, ਭਰਾ ਕੁਝ ਤੋਹਫ਼ੇ ਦਿੰਦਾ ਹੈ ਅਤੇ ਜੀਵਨ ਭਰ ਉਸ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ। ਹਰ ਸਾਲ ਰੱਖੜੀ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਈ ਜਾਂਦੀ ਹੈ, ਪਰ ਇਸ ਸਾਲ ਰੱਖੜੀ ਬੰਧਨ ਵਾਲੇ ਦਿਨ ਭਾਦਰ ਕਾਲ ਹੋਣ ਕਾਰਨ ਕਾਫੀ ਭੰਬਲਭੂਸਾ ਬਣਿਆ ਹੋਇਆ ਹੈ। ਕੁਝ ਲੋਕ ਕਹਿ ਰਹੇ ਹਨ ਕਿ ਰੱਖੜੀ 30 ਅਗਸਤ ਨੂੰ ਹੈ ਤਾਂ ਕੁਝ ਲੋਕ ਕਹਿ ਰਹੇ ਹਨ ਕਿ ਰੱਖੜੀ 31 ਅਗਸਤ ਨੂੰ ਹੈ।
ਚਲੋ ਇਸ ਭੰਬਲਭੂਸੇ ਨੂੰ ਦੂਰ ਕਰੀਏ, ਇਸ ਸਾਲ ਪੂਰਨਮਾਸ਼ੀ 30 ਅਗਸਤ ਨੂੰ ਸਵੇਰੇ 10.59 ਵਜੇ ਸ਼ੁਰੂ ਹੋਵੇਗੀ ਅਤੇ 31 ਅਗਸਤ ਨੂੰ ਸਵੇਰੇ 7.05 ਵਜੇ ਸਮਾਪਤ ਹੋਵੇਗੀ। ਪਰ ਇਸ ਸਾਲ ਭਾਦਰਾ ਵੀ ਨਾਲ ਹੀ ਸ਼ੁਰੂ ਹੋ ਰਿਹਾ ਹੈ, ਜੋ ਰੱਖੜੀ ਬੰਨ੍ਹਣ ਲਈ ਅਸ਼ੁਭ ਮੰਨਿਆ ਜਾਂਦਾ ਹੈ। ਇਸ ਸਾਲ ਭਾਦਰ ਕਾਲ 30 ਅਗਸਤ ਨੂੰ ਪੂਰਨਮਾਸ਼ੀ ਦੇ ਨਾਲ ਸ਼ੁਰੂ ਹੋਵੇਗਾ ਅਤੇ ਪੂਰੇ 10 ਘੰਟੇ ਬਾਅਦ ਭਾਵ 30 ਅਗਸਤ ਨੂੰ ਰਾਤੀ 9.02 ਵਜੇ ਸਮਾਪਤ ਹੋਵੇਗਾ। ਇਸ ਕਾਰਨ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ 30 ਅਗਸਤ ਦੀ ਰਾਤ 9:02 ਤੋਂ 31 ਅਗਸਤ ਦੀ ਸਵੇਰ 7:05 ਤੱਕ ਹੋਵੇਗਾ।
ਕਦੋਂ ਹੈ ਗਣੇਸ਼ ਚਤੁਰਥੀ ?
ਹਰ ਸਾਲ ਅਸੀਂ ਸਾਰੇ ਗਣੇਸ਼ ਚਤੁਰਥੀ ਦਾ ਇੰਤਜ਼ਾਰ ਕਰਦੇ ਹਾਂ। ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਅਤੇ ਖਾਸ ਕਰਕੇ ਮਹਾਰਾਸ਼ਟਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਮਹਾਨ ਤਿਉਹਾਰ ਪੂਰੇ ਦਸ ਦਿਨ ਮਨਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਵੀ ਸ਼ਰਧਾਲੂ ਭਗਵਾਨ ਗਣੇਸ਼ ਦੀ ਪੂਰੇ ਵਿਧੀ ਵਿਧਾਨ ਨਾਲ ਪੂਜਾ ਕਰਦਾ ਹੈ, ਉਸ ਨੂੰ ਮਨਚਾਹਾ ਫਲ ਮਿਲਦਾ ਹੈ। ਹਰ ਸਾਲ ਭਗਵਾਨ ਗਣੇਸ਼ ਦਾ ਤਿਉਹਾਰ ਭਾਦਰਪਦ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ ਤੋਂ ਸ਼ੁਰੂ ਹੁੰਦਾ ਹੈ ਅਤੇ ਭਗਵਾਨ ਗਣੇਸ਼ ਅਨੰਤ ਚਤੁਰਦਸ਼ੀ ਦੇ ਦਿਨ ਵਿਦਾ ਲੈਂਦੇ ਹਨ।
ਪੰਚਾਂਗ ਦੇ ਅਨੁਸਾਰ, ਇਸ ਸਾਲ ਭਾਦਰਪਦ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ 18 ਸਤੰਬਰ ਨੂੰ ਦੁਪਹਿਰ 2:09 ਵਜੇ ਤੋਂ ਸ਼ੁਰੂ ਹੋਵੇਗੀ ਅਤੇ 19 ਸਤੰਬਰ ਨੂੰ ਬਾਅਦ ਦੁਪਹਿਰ 3:13 ਵਜੇ ਸਮਾਪਤ ਹੋਵੇਗੀ। ਸਨਾਤਨ ਧਰਮ ਨੂੰ ਜਾਣਨ ਵਾਲਿਆਂ ਮੁਤਾਬਕ ਗਣੇਸ਼ ਚਤੁਰਥੀ 19 ਸਤੰਬਰ ਨੂੰ ਮਨਾਈ ਜਾਵੇਗੀ। 2023 ਦੀ ਗਣੇਸ਼ ਚਤੁਰਥੀ ਬਹੁਤ ਸ਼ੁਭ ਹੈ ਕਿਉਂਕਿ ਇਸ ਸਾਲ ਗਣੇਸ਼ ਚਤੁਰਥੀ ਦੇ ਨਾਲ ਰਵੀ ਯੋਗ ਅਤੇ ਸਵਾਤੀ ਨਕਸ਼ਤਰ ਵੀ ਬਣ ਰਹੇ ਹਨ।
ਇਹ ਵੀ ਪੜ੍ਹੋ
ਕਦੋਂ ਹੈ ਕ੍ਰਿਸ਼ਨ ਜਨਮ ਅਸ਼ਟਮੀ ?
ਸਨਾਤਨ ਧਰਮ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਬਹੁਤ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਕ੍ਰਿਸ਼ਨ ਖੁਦ ਧਰਤੀ ‘ਤੇ ਨਿਵਾਸ ਕਰਦੇ ਹਨ। ਇਸ ਦਿਨ ਜੋ ਵੀ ਵਿਅਕਤੀ ਨੰਦ ਦੇ ਲਾਲ ਦੀ ਪੂਰੀ ਰੀਤੀ-ਰਿਵਾਜਾਂ ਨਾਲ ਪੂਜਾ ਕਰਦਾ ਹੈ, ਉਸ ਦੇ ਸਾਰੇ ਦੁੱਖ-ਦਰਦ ਦੂਰ ਹੋ ਜਾਂਦੇ ਹਨ ਅਤੇ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ। ਹਰ ਸਾਲ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਕਿਉਂਕਿ ਇਸ ਦਿਨ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਸੀ।
ਇਸ ਸਾਲ ਜਨਮ ਅਸ਼ਟਮੀ ਦੀ ਤਰੀਕ ਨੂੰ ਲੈ ਕੇ ਕਾਫੀ ਭੰਬਲਭੂਸਾ ਹੈ। ਪੰਚਾਂਗ ਦੇ ਅਨੁਸਾਰ, ਇਸ ਸਾਲ ਭਾਦਰਪਦ ਦੀ ਅਸ਼ਟਮੀ ਤਿਥੀ 6 ਸਤੰਬਰ ਨੂੰ ਦੁਪਹਿਰ 3.37 ਵਜੇ ਸ਼ੁਰੂ ਹੋ ਰਹੀ ਹੈ ਅਤੇ 7 ਸਤੰਬਰ ਨੂੰ ਸ਼ਾਮ 4.14 ਵਜੇ ਸਮਾਪਤ ਹੋ ਰਹੀ ਹੈ। ਪੁਰਾਣਾਂ ਅਨੁਸਾਰ ਬਾਂਕੇ ਬਿਹਾਰੀ ਦਾ ਜਨਮ ਰਾਤ ਦੇ 12 ਵਜੇ ਹੋਇਆ ਸੀ, ਇਸ ਲਈ 6 ਸਤੰਬਰ ਨੂੰ ਬਾਂਕੇ ਬਿਹਾਰੀ ਜਨਮ ਅਸ਼ਟਮੀ ਦਾ ਵਰਤ ਰੱਖਣਗੇ ਜਦਕਿ ਵੈਸ਼ਨਵ ਅਤੇ ਇਸਕਾਨ ਨਾਲ ਜੁੜੇ ਲੋਕ 7 ਸਤੰਬਰ ਨੂੰ ਕਾਨ੍ਹਾ ਦਾ ਜਨਮ ਦਿਨ ਮਨਾਉਣਗੇ।