Raksha Bandhan 2023: ਰੱਖੜੀ ਮੌਕੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਦਫ਼ਤਰਾਂ ਦੇ ਸਮੇਂ ‘ਚ ਕੀ ਹੋਇਆ ਬਦਲਾਅ, ਪੜ੍ਹੋ…
Raksha Bandhan 2023: ਇਸ ਵਾਰ ਰੱਖੜੀ ਨੂੰ ਲੈ ਕੇ ਭਬੱਲ ਭੂਸੇ ਵਾਲੀ ਸਥਿਤੀ ਹੈ। 30 ਤਾਰੀਕ ਨੂੰ ਭਦਰਾ ਕਾਲ ਹੋਣ ਕਰਕੇ ਜਿਆਦਾਤਰ ਲੋਕ ਇਸ ਦਿਨ ਰੱਖੜੀ ਦਾ ਤਿਊਹਾਰ ਨਹੀਂ ਮਣਾ ਰਹੇ ਹਨ। ਪਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਅਦਾਰਿਆਂ ਵਿੱਚ ਛੁੱਟੀ 30 ਅਗਸਤ ਦੀ ਹੀ ਦਿੱਤੀ ਗਈ ਹੈ।
ਰੱਖੜੀ ਮੌਕੇ 30 ਅਗਸਤ ਨੂੰ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਰਕਾਰੀ ਸਕੂਲਾਂ ਅਤੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਜੋ ਸਕੂਲ ਸਵੇਰੇ 8 ਵਜੇ ਖੁੱਲ੍ਹਦੇ ਸਨ, ਉਹ ਰੱਖੜੀ ਬੰਧਨ ਮੌਕੇ ਸਵੇਰੇ 10 ਵਜੇ ਖੁੱਲ੍ਹਣਗੇ।
ਇਸ ਦੇ ਨਾਲ ਹੀ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਵੀ ਬਦਲਿਆ ਗਿਆ ਹੈ। ਸਰਕਾਰੀ ਦਫ਼ਤਰਾਂ ਵਿੱਚ ਜਿੱਥੇ ਕੰਮ ਸਵੇਰੇ 9 ਵਜੇ ਸ਼ੁਰੂ ਹੁੰਦਾ ਸੀ, ਉੱਥੇ ਹੁਣ ਕਰਮਚਾਰੀ 11 ਵਜੇ ਤੱਕ ਪਹੁੰਚ ਸਕਦੇ ਹਨ। ਨਤੀਜੇ ਵਜੋਂ, ਸਰਕਾਰੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਦੋਵਾਂ ਦੇ ਸਮੇਂ ਵਿੱਚ 2-2 ਘੰਟੇ ਦੀ ਵਾਧੂ ਛੋਟ ਦਿੱਤੀ ਗਈ ਹੈ।
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ ਵਿੱਚ ਦੱਸਿਆ ਗਿਆ ਹੈ ਕਿ ਬੇਸ਼ਕ ਸਕੂਲਾਂ ਅਤੇ ਦਫ਼ਤਰਾਂ ਦੇ ਖੁਲ੍ਹਣ ਦੇ ਟਾਈਮ ਵਿੱਚ ਬਦਲਾਅ ਕੀਤਾ ਗਿਆ ਹੈ, ਪਰ ਇਨ੍ਹਾਂ ਨੂੰ ਬੰਦ ਕਰਨ ਦਾ ਉਹੀ ਟਾਈਮ ਰਹੇਗਾ। ਇਹ ਅਦਾਰੇ ਉਸੇ ਸਮੇਂ ਤੇ ਹੀ ਬੰਦ ਹੋਣਗੇ, ਜਿਸ ਸਮੇਂ ਰੋਜ਼ਾਨਾ ਹੁੰਦੇ ਹਨ।