Seechewal Complaint to Union Govt: ਰਾਜ ਸਭਾ ਮੈਂਬਰ ਸੀਚੇਵਾਲ ਨੇ ਕੇਂਦਰ ਨੂੰ ਕੀਤੀ ਸ਼ਿਕਾਇਤ, ਕਿਹਾ- ਜਲੰਧਰ ਖੇਤਰੀ ਪਾਸਪੋਰਟ ਦਫ਼ਤਰ 'ਚ ਹੋ ਰਿਹਾ ਭ੍ਰਿਸ਼ਟਾਚਾਰ | Rajya Sabha MP Seechewal Complaint to Union Government against Jalandhar Regional Passport Office know details in Punjabi Punjabi news - TV9 Punjabi

Seechewal Complaint to Union Govt: ਰਾਜ ਸਭਾ ਮੈਂਬਰ ਸੀਚੇਵਾਲ ਨੇ ਕੇਂਦਰ ਨੂੰ ਕੀਤੀ ਸ਼ਿਕਾਇਤ, ਕਿਹਾ- ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ‘ਚ ਹੋ ਰਿਹਾ ਭ੍ਰਿਸ਼ਟਾਚਾਰ

Updated On: 

01 Oct 2024 16:47 PM

MP Seechewal Complaint to Union Government: ਸੰਤ ਸੀਚੇਵਾਲ ਨੇ ਦੱਸਿਆ ਕਿ ਸਭ ਤੋਂ ਵੱਧ ਪਾਸਪੋਰਟ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵਿੱਚ ਬਣਦੇ ਹਨ। ਇਸ ਦਫ਼ਤਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣਾ ਨਵਾਂ ਪਾਸਪੋਰਟ ਬਣਵਾਉਣ, ਇਸ ਨੂੰ ਰੀਨਿਊ ਕਰਵਾਉਣ ਅਤੇ ਪਾਸਪੋਰਟ ਠੀਕ ਕਰਵਾਉਣ ਲਈ ਆਉਂਦੇ ਹਨ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਲੰਧਰ ਪਾਸਪੋਰਟ ਦਫਤਰ 'ਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Seechewal Complaint to Union Govt: ਰਾਜ ਸਭਾ ਮੈਂਬਰ ਸੀਚੇਵਾਲ ਨੇ ਕੇਂਦਰ ਨੂੰ ਕੀਤੀ ਸ਼ਿਕਾਇਤ, ਕਿਹਾ- ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ਚ ਹੋ ਰਿਹਾ ਭ੍ਰਿਸ਼ਟਾਚਾਰ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ

Follow Us On

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਖ਼ਿਲਾਫ਼ ਕੇਂਦਰ ਸਰਕਾਰ ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿੱਚ ਉਨ੍ਹਾਂ ਨੇ ਆਰਪੀਓ ਦਫ਼ਤਰ ਵਿੱਚ ਮਾੜੇ ਸਿਸਟਮ ਤੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਲੰਧਰ ਆਰਪੀਓ ਨੂੰ ਲੈ ਕੇ ਕੇਂਦਰੀ ਏਜੰਸੀ ਸੀਬੀਆਈ ਵੱਲੋਂ ਜਾਂਚ ਕੀਤੀ ਗਈ ਸੀ। ਜਿਸ ਤੋਂ ਬਾਅਦ ਸੀਬੀਆਈ ਨੇ 16 ਫਰਵਰੀ ਨੂੰ ਛਾਪੇਮਾਰੀ ਕੀਤੀ ਤੇ ਰਿਜਨਲ ਪਾਸਪੋਰਟ ਅਧਿਕਾਰੀ ਅਨੂਪ ਸਿੰਘ ਸਮੇਤ 2 ਸਹਾਇਕ ਪਾਸਪੋਰਟ ਅਫਸਰਾਂ ਹਰਿਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ।

ਲੋਕਾਂ ਦੀਆਂ ਮੁਸ਼ਕਲਾਂ ਕਾਰਨ ਕੇਂਦਰ ਦਾ ਅਕਸ ਹੋ ਰਿਹਾ ਖਰਾਬ

ਸੰਤ ਸੀਚੇਵਾਲ ਨੇ ਦੱਸਿਆ ਕਿ ਸਭ ਤੋਂ ਵੱਧ ਪਾਸਪੋਰਟ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵਿੱਚ ਬਣਦੇ ਹਨ। ਇਸ ਦਫ਼ਤਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣਾ ਨਵਾਂ ਪਾਸਪੋਰਟ ਬਣਵਾਉਣ, ਇਸ ਨੂੰ ਰੀਨਿਊ ਕਰਵਾਉਣ ਅਤੇ ਪਾਸਪੋਰਟ ਠੀਕ ਕਰਵਾਉਣ ਲਈ ਆਉਂਦੇ ਹਨ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਲੰਧਰ ਪਾਸਪੋਰਟ ਦਫਤਰ ‘ਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਾਸਪੋਰਟ ਦਫਤਰ ਦੇ ਮੁਲਾਜ਼ਮਾਂ ਦਾ ਰਵੱਈਆ ਲੋਕਾਂ ਪ੍ਰਤੀ ਕਾਫੀ ਨਿਰਾਸ਼ਾਜਨਕ ਹੈ, ਜਿਸ ਦਾ ਸਿੱਧਾ ਅਸਰ ਕੇਂਦਰ ਸਰਕਾਰ ਦੇ ਅਕਸ ‘ਤੇ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪਾਸਪੋਰਟ ਜਾਰੀ ਕਰਨ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਘੱਟ ਕਰਨ ਅਤੇ ਉਨ੍ਹਾਂ ਨੂੰ ਜਲਦੀ ਪਾਸਪੋਰਟ ਜਾਰੀ ਕਰਨ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਪਾਸਪੋਰਟ ਦਫ਼ਤਰ ਵਿੱਚ ਕੇਂਦਰ ਸਰਕਾਰ ਦੇ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।

ਦਫਤਰ ‘ਚ ਏਜੰਟਾਂ ਦੀ ਸਰਗਰਮੀ ‘ਤੇ ਉੱਠੇ ਸਵਾਲ

ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ਜਲੰਧਰ ਪਾਸਪੋਰਟ ਦਫ਼ਤਰ ਵਿੱਚ ਕੁਝ ਸਮੇਂ ਲਈ ਮਾਹੌਲ ਠੀਕ ਰਿਹਾ। ਪਰ ਹੁਣ ਫਿਰ ਤੋਂ ਲੋਕਾਂ ਦੀਆਂ ਮੁਸ਼ਕਲਾਂ ਕਾਫੀ ਵਧ ਗਈਆਂ ਹਨ। ਹੁਣ ਮੁੜ ਕੰਮ ਕਰਵਾਉਣ ਲਈ ਲੋਕਾਂ ਤੋਂ ਮੋਟੀ ਰਕਮ ਵਸੂਲੀ ਗਈ ਹੈ। ਇਹ ਸਭ ਕੁਝ ਦਫ਼ਤਰ ਦੇ ਬਾਹਰ ਸਰਗਰਮ ਏਜੰਟਾਂ ਵੱਲੋਂ ਦਫ਼ਤਰੀ ਅਮਲੇ ਦੀ ਮਿਲੀਭੁਗਤ ਨਾਲ ਕੀਤਾ ਜਾ ਰਿਹਾ ਹੈ। ਪਾਸਪੋਰਟ ਦਫ਼ਤਰ ਜਲੰਧਰ ਬਿਨੈਕਾਰ ਦੇ ਸਾਹਮਣੇ ਅਜਿਹੇ ਅੜਿੱਕੇ ਪਾਉਂਦਾ ਹੈ ਜਾਂ ਉਸ ਨੂੰ ਇੰਨੇ ਚੱਕਰ ਕੱਟਦਾ ਹੈ ਕਿ ਜਾਂ ਤਾਂ ਬਿਨੈਕਾਰ ਨੂੰ ਪਾਸਪੋਰਟ ਬਣਵਾਉਣ ਲਈ ਪੈਸੇ ਦੇਣੇ ਪੈਂਦੇ ਹਨ ਜਾਂ ਪਾਸਪੋਰਟ ਦਫ਼ਤਰ ਵੱਲੋਂ ਉਸ ਦੀ ਫਾਈਲ ਬੰਦ ਕਰ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਰੂਸ ਦੀ ਜੇਲ੍ਹ ਤੋਂ 6 ਭਾਰਤੀ ਨੌਜਵਾਨ ਰਿਹਾਅ, ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕੇ ਹੋਈ ਵਾਪਸੀ

Related Stories
ਜਲੰਧਰ ‘ਚ ਪੁਲਿਸ ਦੀ ਹਾਈ ਲੈਵਲ ਮੀਟਿੰਗ, ਆਈਜੀ-ਡੀਆਈਜੀ ਰੇਂਜ ਸਮੇਤ ਸਾਰੇ ਜ਼ਿਲ੍ਹਾ ਅਧਿਕਾਰੀ ਰਹੇ ਮੌਜੂਦ, ਨਸ਼ਿਆਂ ਨੂੰ ਲੈ ਕੇ ਸਖ਼ਤੀ ਦੇ ਆਦੇਸ਼
ਹਰ ਖੇਤ ਤੱਕ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਹੈ ਮੁੱਖ ਮੰਤਰੀ ਮਾਨ ਦਾ ਸੁਪਨਾ : ਬਰਿੰਦਰ ਕੁਮਾਰ ਗੋਇਲ
ਲੁਧਿਆਣਾ ‘ਚ 100 ਸਾਲ ਪੁਰਾਣੀ ਇਮਾਰਤ ਡਿੱਗੀ: ਧਮਾਕੇ ਨੇ ਹਿਲਾ ਦਿੱਤਾ ਪੂਰਾ ਇਲਾਕਾ, ਮਹਿਲਾਂ ਤੇ ਇੱਕ ਬੱਚਾ ਜ਼ਖਮੀ
ਮੁੱਖ ਮੰਤਰੀ ਦੀ ਮੰਤਰੀਆਂ-ਅਧਿਕਾਰੀਆਂ ਨਾਲ ਮੀਟਿੰਗ: ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ, ਕੇਂਦਰ ਸਰਕਾਰ ਨੂੰ ਵੀ ਲਿਖਿਆ ਪੱਤਰ
ਪਰਾਲੀ ਸਾੜਨ ਵਾਲਿਆਂ ਖਿਲਾਫ ਹੋਵੇਗਾ ਐਕਸ਼ਨ, 8 ਹਜ਼ਾਰ ਨੋਡਲ ਅਫਸਰ ਨਿਯੁਕਤ… ਪੰਜਾਬ ਸਰਕਾਰ ਦਾ ਐਲਾਨ
ਜਲੰਧਰ ਨਹੀਂ ਆਵੇਗੀ ਸਵਰਨ ਸ਼ਤਾਬਦੀ ਤੇ ਸ਼ਾਨ-ਏ-ਪੰਜਾਬ ਟ੍ਰੇਨ: ਕੈਂਟ ਰੇਲਵੇ ਸਟੇਸ਼ਨ ‘ਤੇ ਚੱਲ ਰਿਹਾ ਹੈ ਕੰਮ, 9 ਅਕਤੂਬਰ ਤੱਕ ਹੁਕਮ ਜਾਰੀ
Exit mobile version