ਜਲੰਧਰ, ਅੰਮ੍ਰਿਤਸਰ ਅਤੇ ਫਰੀਦਕੋਟ ‘ਚ ਹੋਈ ਬਰਸਾਤ, ਸ਼ੜਕਾਂ ‘ਤੇ ਭਰਿਆ ਪਾਣੀ, ਲੋਕ ਪਰੇਸ਼ਾਨ
ਪੰਜਾਬ ਵਿੱਚ ਪਹਿਲਾਂ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਹੈ ਤੇ ਹੁਣ ਬਰਸਾਤ ਮੁੜ ਸ਼ੁਰੂ ਹੋ ਗਈ ਹੈ। ਸ਼ਨੀਵਾਰ ਸੂਬੇ ਦੇ ਜਲੰਧਰ, ਅੰਮ੍ਰਿਤਸਰ ਅਤੇ ਫਰੀਦੋਕਟ ਵਿੱਚ ਬਰਸਾਤ ਨੇ ਲੋਕਾਂ ਦੀ ਪਰੇਸ਼ਾਨ ਵਧਾ ਦਿੱਤੀ ਹੈ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ, ਜਲੰਧਰ ਤੋਂ ਦਵਿੰਦਰ ਕੁਮਾਰ ਤੇ ਫਰੀਦਕੋਟ ਤੋਂ ਸੁਖਜਿੰਦਰ ਸਿੰਘ ਸਹੋਤਾ ਦੀ ਰਿਪੋਰਟ।
ਪੰਜਾਬ ਨਿਊਜ। ਜਲੰਧਰ ‘ਚ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸੜਕਾਂ ‘ਤੇ ਪਾਣੀ ਭਰ ਗਿਆ ਹੈ ਅਤੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਜਲੰਧਰ ਦੇ ਸੈਂਟਰਲ ਟਾਊਨ ਇਲਾਕੇ ਦੀ ਹੈ ਜਿੱਥੇ ਪਾਣੀ ਭਰ ਜਾਣ ਕਾਰਨ ਸਾਰੀਆਂ ਦੁਕਾਨਾਂ ਬੰਦ ਪਈਆਂ ਹਨ ਅਤੇ ਉਥੋਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਲੰਧਰ (Jalandhar) ਸੈਂਟਰਲ ਟਾਊਨ ਜਲੰਧਰ ਦਾ ਮਹਿੰਗਾਈ ਵਾਲਾ ਇਲਾਕਾ ਹੈ, ਜਿੱਥੇ ਥਾਂ-ਥਾਂ ਦੀ ਕੀਮਤ ਬਹੁਤ ਜ਼ਿਆਦਾ ਹੈ, ਪਰ ਬਰਸਾਤ ਦੇ ਮੌਸਮ ਵਿੱਚ ਇਹ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਂਦਾ ਹੈ।
ਕੋਈ ਵੀ ਸਰਕਾਰ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕੀ। ਬਰਸਾਤ ਕਾਰਨ ਦੁਕਾਨਦਾਰ ਆਪਣੀਆਂ ਦੁਕਾਨਾਂ ਨਹੀਂ ਖੋਲ੍ਹ ਸਕੇ ਅਤੇ ਅਸੀਂ ਵੀ ਆਪਣੇ ਘਰਾਂ ਨੂੰ ਤਾਲੇ ਲੱਗੇ ਹੋਏ ਹਾਂ। ਸਰਕਾਰ ਨੂੰ ਅਪੀਲ ਕਰਨੀ ਚਾਹਾਂਗੇ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਅੰਮ੍ਰਿਤਸਰ ਵਿੱਚ ਹੋਇਆ ਮੌਸਮ ਸੁਹਾਵਣਾ
ਉੱਧਰ ਅੰਮ੍ਰਿਤਸਰ (Amritsar) ਵਿੱਚ ਵੀ ਤੜਕਸਾਰ ਤੋਂ ਹੋ ਰਹੀ ਬਾਰਿਸ਼ ਦੇ ਕਾਰਣ ਮੌਸਮ ਸੁਹਾਵਣਾ ਹੋਈਆ ਪਿਆ ਹੈ ਤੇ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਣ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਕਿਉਕਿ ਪਿੱਛਲੇ ਕਈ ਦਿਨਾਂ ਤੋਂ ਹੋ ਰਹੀ ਥੋੜੀ ਬਹੁਤ ਬਰਸਾਤ ਤੋਂ ਬਾਅਦ ਇੱਕ ਦਮ ਗਰਮੀ ਵਧ ਜਾਂਦੀ ਸੀ। ਜਿਸ ਕਰਕੇ ਲੋਕਾਂ ਨੇ ਸਵੇਰ ਤੋਂ ਪੈ ਰਹੀਂ ਬਰਸਾਤ ਦੇ ਕਾਰਣ ਰਾਹਤ ਮਿਲੀ ਹੈ। ਸ਼ਹਿਰ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੱਛਲੇ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ। ਪਰ ਅੱਜ ਸਵੇਰੇ ਤੋਂ ਪੈ ਰਹੀਂ ਬਰਸਾਤ ਦੇ ਕਾਰਣ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਉਨਾਂ ਕਿਹਾ ਕਿ ਅੱਜ ਬੱਚੇ ਬਰਸਾਤ ਦੇ ਕਾਰਣ ਸਕੂਲ਼ ਨਹੀਂ ਜਾ ਸਕੇ। ਬਰਸਾਤ ਦੇ ਕਾਰਨ ਰੇਹੜੀ ਫੜ੍ਹੀ ਵਾਲਿਆਂ ਦਾ ਬੁਰਾ ਹਾਲ ਹੈ।
ਫਰੀਦਕੋਟ ‘ਚ ਵੀ ਹੋਇਆ ਜਲਥਲ
ਇਹ ਵੀ ਪੜ੍ਹੋ
ਏਸੇ ਤਰ੍ਹਾਂ ਫਰੀਦਕੋਟ (Faridkot) ਵਿਚ 2 ਘੰਟੇ ਤੱਕ ਲਗਾਤਾਰ ਹੋਈ ਬਸਰਸਾਤ ਹੋਣ ਕਾਰਨ ਸ਼ਹਿਰ ਵਿੱਚ ਜਲਥਲ ਹੋ ਗਿਆ। ਸੜਕਾਂ ਤੇ ਪਾਣੀ ਭਰਨ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਪਰੇਸ਼ਾਨੀ ਹੋਈ। ਬਰਸਾਤ ਹੋਣ ਕਾਰਨ ਕਈ ਰਸਤੇ ਅਜਿਹੇ ਸਨ ਜਿਨ੍ਹਾਂ ਤੋਂ ਲੰਘਣਾ ਬਹੁਤ ਮੁਸ਼ਕਿਲ ਸੀ।
ਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ