ਰਾਘਵ ਚੱਢਾ ਵੋਟ ਵਿਵਾਦ ‘ਚ AAP ਦੀ ਐਂਟਰੀ, ਅਨੁਰਾਗ ਢਾਂਡਾ ਨੇ ਮੋਹਾਲੀ ਫ਼ਲੈਟ ਦੀ ਵੀਡੀਓ ਦਿਖਾ ਬੈਕ ਡੇਟ ਵੋਟ ਦੇ ਲਾਏ ਆਰੋਪ
ਰਾਘਵ ਚੱਢਾ ਦੀ ਵੋਟ ਕੱਟੇ ਜਾਣ ਦੇ ਆਰੋਪਾਂ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਘਮਾਸਾਨ ਤੇਜ਼ ਹੋ ਗਿਆ ਹੈ। ਇਸ ਪੂਰੇ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਆਗੂ ਅਨੁਰਾਗ ਢਾਂਡਾ ਨੇ ਤਿੱਖਾ ਪਲਟਵਾਰ ਕਰਦਿਆਂ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਢਾਂਡਾ ਨੇ ਦਾਅਵਾ ਕੀਤਾ ਕਿ ਮੋਹਾਲੀ ਦੇ ਜਿਸ ਫ਼ਲੈਟ ਨੰਬਰ 103 ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉੱਥੇ ਅਸਲ ਵਿੱਚ ਕੋਈ ਵੀ ਨਹੀਂ ਰਹਿੰਦਾ।
ਰਾਘਵ ਚੱਢਾ ਦੀ ਵੋਟ ਕੱਟੇ ਜਾਣ ਦੇ ਆਰੋਪਾਂ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਘਮਾਸਾਨ ਤੇਜ਼ ਹੋ ਗਿਆ ਹੈ। ਇਸ ਪੂਰੇ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਆਗੂ ਅਨੁਰਾਗ ਢਾਂਡਾ ਨੇ ਤਿੱਖਾ ਪਲਟਵਾਰ ਕਰਦਿਆਂ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਢਾਂਡਾ ਨੇ ਦਾਅਵਾ ਕੀਤਾ ਕਿ ਮੋਹਾਲੀ ਦੇ ਜਿਸ ਫ਼ਲੈਟ ਨੰਬਰ 103 ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉੱਥੇ ਅਸਲ ਵਿੱਚ ਕੋਈ ਵੀ ਨਹੀਂ ਰਹਿੰਦਾ।
ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਰਾਘਵ ਚੱਢਾ ਦਾ ਨਾਂ ਦਿੱਲੀ ਦੀ ਡਰਾਫਟ ਰੋਲ ਵਿੱਚ ਸ਼ਾਮਲ ਨਹੀਂ ਸੀ, ਤਾਂ ਫਿਰ 30 ਅਗਸਤ ਤੋਂ ਬਾਅਦ ਅਚਾਨਕ ਕਿਵੇਂ ਜੁੜ ਗਿਆ ਅਤੇ ਬਿਨਾਂ ਕੋਈ ਨਿਰਧਾਰਤ ਫ਼ਾਰਮ ਭਰੇ ਵੋਟਰ ਸੂਚੀ ਵਿੱਚ ਉਨ੍ਹਾਂ ਦਾ ਨਾਂ ਕਿਵੇਂ ਦਰਜ ਹੋ ਗਿਆ? ਢਾਂਡਾ ਨੇ ਆਰੋਪ ਲਗਾਇਆ ਕਿ ਇਹ ਵੋਟ ਪਿਛਲੀ ਮਿਤੀ ਵਿੱਚ ਬਣਵਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ‘ਤੇ ਵੀ ਤਨਜ਼ ਕੱਸਦਿਆਂ ਕਿਹਾ ਕਿ ਉਹ ਕਿਸੇ ਦੀ ਵੀ ਵੋਟ ਕਟਵਾ ਸਕਦੀ ਹੈ।
ਪ੍ਰੈੱਸ ਕਾਨਫ਼ਰੰਸ ‘ਚ ਦਿਖਾਈ ਮੋਹਾਲੀ ਵਾਲੇ ਫ਼ਲੈਟ ਦੀ ਵੀਡੀਓ
ਪ੍ਰੈੱਸ ਕਾਨਫ਼ਰੰਸ ਦੌਰਾਨ ‘ਆਪ’ ਆਗੂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ। ਇਸ ਵੀਡੀਓ ਵਿੱਚ ਇੱਕ ਪੱਤਰਕਾਰ ਰਾਘਵ ਚੱਢਾ ਦੇ ਮੋਹਾਲੀ ਵਾਲੇ ਪਤੇ ‘ਤੇ ਸਥਿਤ ਫ਼ਲੈਟ ਨੰਬਰ 103 ‘ਤੇ ਪਹੁੰਚਦਾ ਹੈ। ਉਹ ਉੱਥੇ ਮੌਜੂਦ ਸੁਰੱਖਿਆ ਗਾਰਡ ਦੇ ਨਾਲ ਫ਼ਲੈਟ ਅੰਦਰ ਦਾਖ਼ਲ ਹੁੰਦਾ ਹੈ ਅਤੇ ਦਿਖਾਉਂਦਾ ਹੈ ਕਿ ਉੱਥੇ ਕੋਈ ਰਿਹਾਇਸ਼ ਨਹੀਂ ਹੈ। ਵੀਡੀਓ ਵਿੱਚ ਸੁਰੱਖਿਆ ਗਾਰਡ ਸਪੱਸ਼ਟ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਸ ਨੇ ਰਾਘਵ ਚੱਢਾ ਨੂੰ ਕਦੇ ਵੀ ਇਸ ਫ਼ਲੈਟ ਵਿੱਚ ਨਹੀਂ ਦੇਖਿਆ। ਵੀਡੀਓ ਵਿੱਚ ਫ਼ਲੈਟ ਦੀ ਹਾਲਤ ਵੀ ਕਾਫ਼ੀ ਖ਼ਰਾਬ ਨਜ਼ਰ ਆ ਰਹੀ ਹੈ, ਜਿੱਥੇ ਕਮਰਿਆਂ ਵਿੱਚ ਰਹਿਣ-ਸਹਿਣ ਦਾ ਕੋਈ ਖ਼ਾਸ ਸਾਮਾਨ ਮੌਜੂਦ ਨਹੀਂ ਸੀ ਅਤੇ ਬੈੱਡਰੂਮ ਦੀ ਹਾਲਤ ਵੀ ਬਦਹਾਲ ਸੀ। ਇਸੇ ਆਧਾਰ ‘ਤੇ ‘ਆਪ’ ਆਗੂਆਂ ਨੇ ਪੰਜਾਬ ਦੇ ਵੋਟਰ ਹੋਣ ਦੇ ਦਾਅਵਿਆਂ ‘ਤੇ ਸਵਾਲੀਆ ਨਿਸ਼ਾਨ ਲਗਾਏ ਹਨ।
31 अगस्त के ड्राफ्ट रोल में दिल्ली के राजेंद्र नगर के एक बूथ पर 746 वोट थे और Raghav Chadha जी का नाम नहीं था। अब उसी बूथ पर 747 वोट हैं और Raghav Chadha जी का नाम जुड़ा हुआ है।
अगर बिना किसी डॉक्यूमेंटेशन और तय प्रक्रिया का पालन किए चुनाव आयोग बैकएंड से किसी का नाम SIR में जोड़ pic.twitter.com/xI8vV0uqCu — Aam Aadmi Party Delhi (@AAPDelhi) September 8, 2026
ਪੰਜਾਬ ਦਾ ਵੋਟਰ ਹੋਣ ਦੇ ਦਾਅਵੇ ‘ਤੇ ਘੇਰਿਆ
ਅਨੁਰਾਗ ਢਾਂਡਾ ਨੇ ਕਿਹਾ ਕਿ ਇੱਕ ਪਾਸੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪੰਜਾਬ ਦੇ ਵੋਟਰ ਹਨ ਅਤੇ ਉਨ੍ਹਾਂ ਦੀ ਵੋਟ ਜ਼ਬਰਦਸਤੀ ਕੱਟ ਦਿੱਤੀ ਗਈ ਹੈ, ਜਦਕਿ ਦੂਜੇ ਪਾਸੇ ਜਿਸ ਪਤੇ ‘ਤੇ ਨਾਂ ਦਰਜ ਹੋਣ ਦਾ ਦਾਅਵਾ ਪੇਸ਼ ਕੀਤਾ ਗਿਆ, ਉੱਥੇ ਰਹਿਣ ਦਾ ਕੋਈ ਪੁਖ਼ਤਾ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਆਪਣੀ ਵੋਟ ਦੁਬਾਰਾ ਬਣਾਉਣ ਲਈ ਐੱਸ.ਆਈ.ਆਰ. (SIR) ਪ੍ਰਕਿਰਿਆ ਦਾ ਦਾਅਵਾ ਕੀਤਾ ਜਾ ਰਿਹਾ ਹੈ, ਤਾਂ ਇਸ ਤੋਂ ਸਾਫ਼ ਹੁੰਦਾ ਹੈ ਕਿ ਉਨ੍ਹਾਂ ਨੇ ਖ਼ੁਦ ਨੂੰ ਪੰਜਾਬ ਦਾ ਵੋਟਰ ਮੰਨਿਆ ਸੀ। ਨਿਯਮਾਂ ਮੁਤਾਬਕ ਇੱਕ ਵਿਅਕਤੀ ਇੱਕੋ ਸਮੇਂ ਦੋ ਥਾਵਾਂ ‘ਤੇ ਵੋਟਰ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ
ਦਿੱਲੀ ਦੀ ਵੋਟਰ ਸੂਚੀ ਦੇ ਹਵਾਲੇ ਨਾਲ ਪੁੱਛੇ ਤਿੱਖੇ ਸਵਾਲ
‘ਆਪ’ ਵੱਲੋਂ ਦਾਅਵਾ ਕੀਤਾ ਗਿਆ ਕਿ 31 ਅਗਸਤ ਨੂੰ ਦਿੱਲੀ ਦੀ ਵੋਟਰ ਸੂਚੀ ਦਾ ਡਰਾਫਟ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਰਾਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ਵਿੱਚ ਰਾਘਵ ਚੱਢਾ ਦਾ ਨਾਂ ਸ਼ਾਮਲ ਨਹੀਂ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵਿਅਕਤੀ ਨੇ ਦਿੱਲੀ ਵਿੱਚ ਆਪਣੀ ਵੋਟ ਬਣਵਾਉਣੀ ਹੁੰਦੀ ਹੈ ਤਾਂ ਉਸ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਆਪਣੀ ਵੋਟ ਟਰਾਂਸਫ਼ਰ ਕਰਵਾਉਣ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ, ਪਰ ਇੱਥੇ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਂ ਸੂਚੀ ਵਿੱਚ ਦਰਜ ਕਰ ਦਿੱਤਾ ਗਿਆ।
ਉਨ੍ਹਾਂ ਆਰੋਪ ਲਗਾਇਆ ਕਿ SIR ਦੀ ਪ੍ਰਕਿਰਿਆ ਵਿੱਚ ਵੋਟਾਂ ਜੋੜਨ ਅਤੇ ਕੱਟਣ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਮਨਮਾਨੀ ਚੱਲ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਸਾਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਚੋਣ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
