ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ 7 ਸਾਂਸਦਾਂ ਨੇ ਛੱਡੀ AAP

Updated On: 

24 Apr 2026 16:41 PM IST

Raghav Chadha & Sandeep Pathak Left AAP: ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ 'ਆਪ' 'ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਭਾ ਦੇ ਦੋ ਤਿਹਾਈ ਸੰਸਦ ਮੈਂਬਰ ਉਨ੍ਹਾਂ ਦੇ ਨਾਲ ਹਨ। ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜਵਾਨੀ ਦੇ 15 ਸਾਲ 'ਆਪ' ਨੂੰ ਦਿੱਤੇ, ਪਰ ਹੁਣ ਪਾਰਟੀ ਦੇ ਨਾਲ ਰਹਿਣ ਦਾ ਮਕਸਦ ਖਤਮ ਹੋ ਗਿਆ ਹੈ।

ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ 7 ਸਾਂਸਦਾਂ ਨੇ ਛੱਡੀ AAP

ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ (ਆਪ) ਤੋਂ ਦੂਰ ਹੋ ਕੇ ਜਨਤਾ ਵਿੱਚ ਵਾਪਸ ਜਾ ਰਹੇ ਹਨ। ਚੱਢਾ ਨੇ ਕਿਹਾ, “ਅੱਜ, ਅਸੀਂ ਭਾਜਪਾ ਵਿੱਚ ਰਲੇਵਾਂ ਕਰਦੇ ਹਾਂ। ਰਾਜ ਸਭਾ ਦੇ ਦੋ-ਤਿਹਾਈ ਸੰਸਦ ਮੈਂਬਰ ਭਾਜਪਾ ਦੇ ਨਾਲ ਜਾਣਗੇ। ਅਸੀਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਕਲਪ ਦਾ ਅਟੱਲ ਸਮਰਥਨ ਕਰਾਂਗੇ। ਅਸੀਂ ਇੱਥੇ ਆਪਣਾ ਕਰੀਅਰ ਬਣਾਉਣ ਲਈ ਨਹੀਂ ਆਏ, ਸਗੋਂ ਆਪਣਾ ਕਰੀਅਰ ਛੱਡ ਕੇ ਇੱਥੇ ਆਏ ਸੀ।”

ਰਾਘਵ ਨੇ ਕਿਹਾ, “ਮੈਂ ਪਾਰਟੀ ਗਤੀਵਿਧੀਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਕਿਉਂਕਿ ਮੇਰੇ ਕੋਲ ਦੋ ਵਿਕਲਪ ਸਨ: ਜਾਂ ਤਾਂ ਰਾਜਨੀਤੀ ਛੱਡੋ ਜਾਂ ਆਪਣਾ ਰਸਤਾ ਬਣਾਓ। ਜਿਸ ‘ਆਪ’, ਪਾਰਟੀ ਨੂੰ ਮੈਂ ਆਪਣੇ ਖੂਨ-ਪਸੀਨੇ ਨਾਲ ਸੀਂਚਿਆ, ਆਪਣੀ ਜਵਾਨੀ ਦੇ 15 ਸਾਲ ਸਮਰਪਿਤ ਕੀਤੇ, ਪਰ ਅੱਜ, ਆਮ ਲੋਕ ‘ਆਪ’ ਤੋਂ ਦੂਰ ਹੋ ਰਹੇ ਹਨ।”

ਇਹ ਹਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ:

ਰਾਘਵ ਚੱਢਾ (ਪੰਜਾਬ) ਸੰਦੀਪ ਪਾਠਕ (ਪੰਜਾਬ) ਸੰਜੇ ਸਿੰਘ (ਦਿੱਲੀ) ਅਸ਼ੋਕ ਕੁਮਾਰ ਮਿੱਤਲ (ਪੰਜਾਬ) ਹਰਭਜਨ ਸਿੰਘ (ਪੰਜਾਬ) ਵਿਕਰਮਜੀਤ ਸਿੰਘ ਸਾਹਨੀ (ਪੰਜਾਬ) ਬਲਬੀਰ ਸਿੰਘ ਸੀਚੇਵਾਲ (ਪੰਜਾਬ) ਸਵਾਤੀ ਮਾਲੀਵਾਲ (ਦਿੱਲੀ) ਐਨ ਡੀ ਗੁਪਤਾ (ਦਿੱਲੀ) ਸੰਜੀਵ ਅਰੋੜਾ (ਪੰਜਾਬ) ਰਾਘਵ ਅਨੁਸਾਰ ਇਹ ਸੰਸਦ ਮੈਂਬਰ ਉਨ੍ਹਾਂ ਦੇ ਨਾਲ ਹਨ: ਵਿਕਰਮਜੀਤ ਸਿੰਘ ਸਾਹਨੀ ਰਾਜਿੰਦਰ ਗੁਪਤਾ ਸਵਾਤੀ ਮਾਲੀਵਾਲ ਸੰਦੀਪ ਪਾਠਕ ਰਾਘਵ ਚੱਢਾ ਹਰਭਜਨ ਸਿੰਘ ਅਸ਼ੋਕ ਮਿੱਤਲ

ਮੈਂ ਕਦੇ ਨਹੀਂ ਸੋਚਿਆ ਕਿ ਇਹ ਸਥਿਤੀ ਆਵੇਗੀ: ਸੰਦੀਪ ਪਾਠਕ

ਸੰਦੀਪ ਪਾਠਕ ਨੇ ਕਿਹਾ, “ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ ਕੁੱਲ 10 ਸੰਸਦ ਮੈਂਬਰ ਹਨ, ਅਤੇ ਉਨ੍ਹਾਂ ਵਿੱਚੋਂ ਦੋ ਤਿਹਾਈ ਸਾਡੇ ਨਾਲ ਹਨ। ਅਸੀਂ ਰਾਜ ਸਭਾ ਚੇਅਰਮੈਨ ਨੂੰ ਆਪਣੇ ਦਸਤਖਤ ਸੌਂਪ ਦਿੱਵਤੇ ਹਨ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਹ ਸਥਿਤੀ ਪੈਦਾ ਹੋਵੇਗੀ। ਮੈਂ ਇਸ ਪਾਰਟੀ ਨਾਲ 10 ਸਾਲਾਂ ਤੋਂ ਜੁੜਿਆ ਹੋਇਆ ਹਾਂ। ਅੱਜ, ਮੈਂ ਆਮ ਆਦਮੀ ਪਾਰਟੀ ਤੋਂ ਵੱਖ ਹੋ ਰਿਹਾ ਹਾਂ।”

ਖਬਰ ਹੁਣੇ-ਹੁਣੇ ਆਈ ਹੈ, ਅਪਡੇਟ ਪੜ੍ਹਣ ਲਈ ਰਿਫਰੈਸ਼ ਕਰਦੇ ਰਹੋ….
Follow Us