ਪੰਜਾਬ ਦੇ 8 ਜ਼ਿਲ੍ਹਿਆਂ ‘ਚ Cold Wave ਦਾ ਅਲਰਟ, ਘੱਟੋ-ਘੱਟ ਤਾਪਮਾਨ 3 ਡਿਗਰੀ ਤੱਕ ਪਹੁੰਚਿਆ, ਜਾਣੋ ਮੌਸਮ ਦਾ ਹਾਲ

Updated On: 

03 Dec 2025 08:20 AM IST

Punjab Weather Update: ਸੂਬੇ ਦਾ ਤਾਪਮਾਨ ਆਮ ਤੋਂ ਕਰੀਬ 1.6 ਡਿਗਰੀ ਘੱਟ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ 3 ਡਿਗਰੀ ਫਰੀਦਕੋਟ 'ਚ ਦਰਜ ਕੀਤਾ ਗਿਆ। ਇਸ ਹਫ਼ਤੇ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਦਾ ਮੌਸਮ ਖੁਸ਼ਕ ਬਣਿਆ ਰਹੇਗਾ।

ਪੰਜਾਬ ਦੇ 8 ਜ਼ਿਲ੍ਹਿਆਂ ਚ Cold Wave ਦਾ ਅਲਰਟ, ਘੱਟੋ-ਘੱਟ ਤਾਪਮਾਨ 3 ਡਿਗਰੀ ਤੱਕ ਪਹੁੰਚਿਆ, ਜਾਣੋ ਮੌਸਮ ਦਾ ਹਾਲ

ਪੰਜਾਬ ਦਾ ਮੌਸਮ (ਸੰਕੇਤਕ ਤਸਵੀਰ)

Follow Us On

ਪੰਜਾਬ ਦੇ 8 ਜ਼ਿਲ੍ਹਿਆਂ ‘ਚ ਅੱਜ ਸੀਤ ਲਹਿਰ (ਕੋਲਡ ਵੇਵ) ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮੋਗਾ, ਜਲੰਧਰ ਤੇ ਮਾਨਸਾ ‘ਚ ਅੱਜ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨ ਸੂਬੇ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਸੂਬੇ ਦਾ ਤਾਪਮਾਨ ਆਮ ਤੋਂ ਕਰੀਬ 1.6 ਡਿਗਰੀ ਘੱਟ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ 3 ਡਿਗਰੀ ਫਰੀਦਕੋਟ ‘ਚ ਦਰਜ ਕੀਤਾ ਗਿਆ। ਇਸ ਹਫ਼ਤੇ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਦਾ ਮੌਸਮ ਖੁਸ਼ਕ ਬਣਿਆ ਰਹੇਗਾ।

ਕਿੰਨਾ ਰਿਹਾ ਘੱਟੋ-ਘੱਟ ਤਾਪਮਾਨ?

ਬੀਤੇ ਦਿਨ ਜਿੱਥੇ ਸਭ ਤੋਂ ਘੱਟ ਤਾਪਮਾਨ ਫਰੀਦਕੋਟ ‘ਚ 3 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ, ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 6.3 ਡਿਗਰੀ, ਲੁਧਿਆਣਾ ਦਾ 4.2 ਡਿਗਰੀ, ਪਟਿਆਲਾ ਦਾ 6.5 ਡਿਗਰੀ, ਪਠਾਨਕੋਟ ਦਾ 6.2, ਬਠਿੰਡਾ ਦਾ 4.2 ਡਿਗਰੀ, ਗੁਰਦਾਸਪੁਰ ਦਾ 5.8 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 6.7 ਡਿਗਰੀ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ ਫਿਰੋਜ਼ਪੁਰ ਦਾ ਘੱਟੋ-ਘੱਟ ਤਾਪਮਾਨ 6.7 ਡਿਗਰੀ, ਹੁਸ਼ਿਆਰਪੁਰ ਦਾ 5.8 ਡਿਗਰੀ, ਮਾਨਸਾ ਦਾ 6.3 ਡਿਗਰੀ, ਰੋਪੜ ਦਾ 6.7 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 7.8 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 6.3 ਡਿਗਰੀ ਦਰਜ ਕੀਤਾ ਗਿਆ।

Pic: https://mausam.imd.gov.in/chandigarh/

ਕਿੰਨਾ ਰਿਹਾ AQI?

ਸਵੇਰੇ ਛੇਹ ਵਜੇ ਜਲੰਧਰ ਦਾ AQI 171, ਖੰਨਾ ਦਾ AQI 122, ਲੁਧਿਆਣਾ ਦਾ AQI 124, ਮੰਡੀ ਗੋਬਿੰਦਗੜ੍ਹ ਦਾ AQI 156, ਪਟਿਆਲਾ ਦਾ AQI 143, ਬਠਿੰਡਾ ਦਾ AQI 76 ਤੇ ਰੂਪਨਗਰ ਦਾ AQI 63 ਦਰਜ ਕੀਤਾ ਗਿਆ। ਚੰਡੀਗੜ੍ਹ ਦੇ ਸੈਕਟਰ-22 ਦਾ AQI 182, ਸੈਕਟਰ-53 ਦਾ AQI 153 ਦਰਜ ਕੀਤਾ ਗਿਆ।