ਪੰਜਾਬ ‘ਚ ਦਿਨੋਂ-ਦਿਨ ਵੱਧ ਰਹੀ ਠੰਡ, ਫਰੀਦਕੋਟ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਪਹੰਚਿਆ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

Updated On: 

26 Nov 2025 08:52 AM IST

Punjab Weather Update: ਪੰਜਾਬ 'ਚ ਇਸ ਹਫ਼ਤੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਖੁਸ਼ਕ ਬਣਿਆ ਹੋਇਆ ਹੈ। ਹਾਲਾਂਕਿ, ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲ ਰਹੀ ਹੈ। ਸਵੇਰੇ 6 ਵਜੇ ਅੰਮ੍ਰਿਤਸਰ ਦਾ AQI 196, ਬਠਿੰਡਾ ਦਾ AQI 159, ਜਲੰਧਰ ਦਾ AQI 133, ਖੰਨਾ ਦਾ AQI 142, ਲੁਧਿਆਣਾ ਦਾ AQI 122, ਮੰਡੀ ਗੋਬਿੰਦਗੜ੍ਹ ਦਾ AQI 213, ਪਟਿਆਲਾ ਦਾ AQI 135, ਰੂਪਨਗਰ ਦਾ AQI 62 ਦਰਜ ਕੀਤਾ ਗਿਆ।

ਪੰਜਾਬ ਚ ਦਿਨੋਂ-ਦਿਨ ਵੱਧ ਰਹੀ ਠੰਡ, ਫਰੀਦਕੋਟ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਪਹੰਚਿਆ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

ਸੰਕੇਤਕ ਤਸਵੀਰ (Photo Source: tv9telugu.com)

Follow Us On

ਪੰਜਾਬ ‘ਚ ਦਿਨੋਂ-ਦਿਨ ਠੰਡ ਵੱਧਦੀ ਜਾ ਰਹੀ ਹੈ। ਤਾਪਮਾਨ ‘ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਬੀਤੇ ਦਿਨ ਪੰਜਾਬ ਦੇ ਤਾਪਮਾਨ ‘ਚ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਹੈ। ਬੀਤੇ ਦਿਨ ਸਭ ਤੋਂ ਘੱਟੋ-ਘੱਟ ਤਾਪਮਾਨ ਫਰੀਦਕੋਟ ‘ਚ 4 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਥੱਲੇ ਦਰਜ ਕੀਤਾ ਜਾ ਰਿਹਾ ਹੈ।

ਪੰਜਾਬ ‘ਚ ਇਸ ਹਫ਼ਤੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਖੁਸ਼ਕ ਬਣਿਆ ਹੋਇਆ ਹੈ। ਹਾਲਾਂਕਿ, ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲ ਰਹੀ ਹੈ। ਸਵੇਰੇ 6 ਵਜੇ ਅੰਮ੍ਰਿਤਸਰ ਦਾ AQI 196, ਬਠਿੰਡਾ ਦਾ AQI 159, ਜਲੰਧਰ ਦਾ AQI 133, ਖੰਨਾ ਦਾ AQI 142, ਲੁਧਿਆਣਾ ਦਾ AQI 122, ਮੰਡੀ ਗੋਬਿੰਦਗੜ੍ਹ ਦਾ AQI 213, ਪਟਿਆਲਾ ਦਾ AQI 135, ਰੂਪਨਗਰ ਦਾ AQI 62 ਦਰਜ ਕੀਤਾ ਗਿਆ।

ਪੰਜਾਬ ਦੇ ਜ਼ਿਲ੍ਹਿਆਂ ਦਾ ਘੱਟੋ-ਘੱਟ ਤਾਪਮਾਨ

ਜਿੱਥੇ ਫਰੀਦਕੋਟ ‘ਚ ਘੱਟੋ-ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ, ਅੰਮ੍ਰਿਤਸਰ ਦਾ ਘੱਟੋ-ਘੱਟ 7.8 ਡਿਗਰੀ, ਲੁਧਿਆਣਾ ਦਾ 7.4 ਡਿਗਰੀ, ਪਟਿਆਲਾ ਦਾ 8.4 ਡਿਗਰੀ, ਪਠਾਨਕੋਟ ਦਾ 7.4 ਡਿਗਰੀ, ਬਠਿੰਡਾ ਦਾ 5.6 ਡਿਗਰੀ, ਗੁਰਦਾਸਪੁਰ ਦਾ 7.0 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 9.0 ਡਿਗਰੀ ਦਰਜ ਕੀਤਾ ਗਿਆ।

ਉੱਥੇ ਹੀ ਫਿਰੋਜ਼ਪੁਰ ਦਾ 6.7 ਡਿਗਰੀ, ਹੁਸ਼ਿਆਰਪੁਰ ਦਾ 8.0 ਡਿਗਰੀ, ਸਮਰਾਲਾ (ਲੁਧਿਆਣਾ) ਦਾ 9.4 ਡਿਗਰੀ, ਮਾਨਸਾ ਦਾ 8.0 ਡਿਗਰੀ, ਰੋਪੜ ਦਾ 6.4 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 10.4 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 8.7 ਡਿਗਰੀ ਦਰਜ ਕੀਤਾ ਗਿਆ।


Pic Source:https://mausam.imd.gov.in/chandigarh/

ਪੰਜਾਬ ਦੇ ਜ਼ਿਲ੍ਹਿਆਂ ਦਾ ਵੱਧ ਤੋਂ ਵੱਧ ਤਾਪਮਾਨ

ਜੇਕਰ ਸੂਬੇ ਦੇ ਵੱਧੋ-ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਸ ‘ਚ 0.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਇਹ ਆਮ ਨਾਲੋਂ 2.3 ਡਿਗਰੀ ਘੱਟ ਹੈ। ਸੂਬੇ ‘ਚ ਸਭ ਤੋਂ ਵੱਧ, ਵੱਧੋ-ਵੱਧ ਤਾਪਮਾਨ 27.2 ਡਿਗਰੀ ਬਠਿੰਡਾ ‘ਚ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 22.3 ਡਿਗਰੀ, ਲੁਧਿਆਣਾ ਦਾ 23.4 ਡਿਗਰੀ, ਪਟਿਆਲਾ ਦਾ 24.4 ਡਿਗਰੀ, ਪਠਾਨਕੋਟ ਦਾ 22.6 ਡਿਗਰੀ, ਫਰੀਦਕੋਟ ਦਾ 24.5 ਡਿਗਰੀ, ਗੁਰਦਾਸਪੁਰ ਦਾ 24.0 ਡਿਗਰੀ, ਅਬੋਹਰ (ਫਾਜ਼ਿਲਕਾ) ਦਾ 24.9 ਡਿਗਰੀ ਦਰਜ ਕੀਤਾ ਗਿਆ।

ਇਸ ਦੇ ਨਾਲ ਫਿਰੋਜ਼ਪੁਰ ਦਾ ਵੱਧ ਤੋਂ ਵੱਧ ਤਾਪਮਾਨ 23.6 ਡਿਗਰੀ, ਹੁਸ਼ਿਆਰਪੁਰ ਦਾ 22.5 ਡਿਗਰੀ, ਸਮਰਾਲਾ (ਲੁਧਿਆਣਾ) 25.6 ਡਿਗਰੀ, ਮਾਨਸਾ ਦਾ 27.1 ਡਿਗਰੀ, ਮੁਹਾਲੀ ਦਾ 23.8 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 22.0 ਡਿਗਰੀ, ਰੋਪੜ ਦਾ 23.0 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 23.3 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 24.5 ਡਿਗਰੀ ਦਰਜ ਕੀਤਾ ਗਿਆ।

Pic Source:https://mausam.imd.gov.in/chandigarh/