ਠੰਡ ਦੀ ਦਸਤਕ, ਪੰਜਾਬ ਦਾ ਤਾਪਮਾਨ ਆਮ ਨਾਲੋਂ 3.3 ਡਿਗਰੀ ਘੱਟ; ਮੌਸਮ ਰਹੇਗਾ ਖੁਸ਼ਕ

Updated On: 

11 Oct 2025 09:21 AM IST

Punjab Weather Update: ਆਉਣ ਵਾਲੇ ਦਿਨਾਂ 'ਚ ਮੌਸਮ ਖੁਸ਼ਕ ਰਹੇਗਾ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਜਾਰੀ 14 ਅਕਤੂਬਰ ਤੱਕ ਦੇ ਮੌਸਮ ਅਪਡੇਟ ਅਨੁਸਾਰ ਸੂਬੇ 'ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਬਾਰਿਸ਼ ਤੋਂ ਰਾਹਤ ਦੇ ਚੱਲਦਿਆਂ, ਤਾਪਮਾਨ 'ਚ ਅਚਾਨਕ ਗਿਰਾਵਟ ਦੀ ਸੰਭਾਵਨਾ ਵੀ ਘੱਟ ਹੈ।

ਠੰਡ ਦੀ ਦਸਤਕ, ਪੰਜਾਬ ਦਾ ਤਾਪਮਾਨ ਆਮ ਨਾਲੋਂ 3.3 ਡਿਗਰੀ ਘੱਟ; ਮੌਸਮ ਰਹੇਗਾ ਖੁਸ਼ਕ

ਸੰਕੇਤਕ ਤਸਵੀਰ (AI Photo)

Follow Us On

ਪਹਾੜਾਂ ਚ ਹੋ ਰਹੀ ਬਰਫ਼ਬਾਰੀ ਦਾ ਅਸਰ ਹੁਣ ਪੰਜਾਬ ਦੇ ਮੌਸਮ ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਪੰਜਾਬ ਚ ਬੀਤੀ ਦਿਨ ਤਾਪਮਾਨ ਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਤਾਪਮਾਨ ਆਮ ਨਾਲੋਂ 3.3 ਡਿਗਰੀ ਘੱਟ ਹੈ। ਪੰਜਾਬ ਤੇ ਉੱਤਰ ਭਾਰਤ ਚ ਪਿਛਲੇ ਕੁੱਝ ਦਿਨ ਹੋਈ ਬਾਰਿਸ਼ ਨਾਲ ਤਾਪਮਾਨ ਚ ਅਚਾਨਕ ਗਿਰਾਵਟ ਦਰਜ ਕੀਤੀ ਗਈ ਤੇ ਨਾਲ ਹੀ ਪਹਾੜਾਂ ਚ ਬਰਫ਼ਬਾਰੀ ਦੇ ਨਾਲ ਠੰਡ ਨੇ ਹੁਣ ਦਸਤਕ ਦੇ ਦਿੱਤੀ ਹੈ।

ਹਾਲਾਂਕਿ, ਹੁਣ ਆਉਣ ਵਾਲੇ ਦਿਨਾਂ ‘ਚ ਮੌਸਮ ਖੁਸ਼ਕ ਰਹੇਗਾ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਜਾਰੀ 14 ਅਕਤੂਬਰ ਤੱਕ ਦੇ ਮੌਸਮ ਅਪਡੇਟ ਅਨੁਸਾਰ ਸੂਬੇ ‘ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਬਾਰਿਸ਼ ਤੋਂ ਰਾਹਤ ਦੇ ਚੱਲਦਿਆਂ, ਤਾਪਮਾਨ ‘ਚ ਅਚਾਨਕ ਗਿਰਾਵਟ ਦੀ ਸੰਭਾਵਨਾ ਵੀ ਘੱਟ ਹੈ।

ਕਿੰਨਾ ਰਿਹਾ ਵੱਧ ਤੋਂ ਵੱਧ ਤਾਪਮਾਨ?

ਬੀਤੇ ਦਿਨ ਦੀ ਗੱਲ ਕਰੀਏ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਚ 32.5 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਚ ਵੱਧ ਤੋਂ ਵੱਧ ਤਾਪਮਾਨ 29.7 ਡਿਗਰੀ, ਲੁਧਿਆਣਾ ਚ 29.6 ਡਿਗਰੀ, ਪਟਿਆਲਾ ਚ 30.9 ਡਿਗਰੀ, ਪਠਾਨਕੋਟ ਚ 30 ਡਿਗਰੀ, ਫਰੀਦਕੋਟ ਚ 30.4 ਡਿਗਰੀ, ਗੁਰਦਾਸਪੁਰ ਚ 27 ਡਿਗਰੀ, ਬੱਲੋਵਾਲ ਸੌਂਖੜੀ ਚ 29 ਡਿਗਰੀ ਦਰਜ ਕੀਤਾ ਗਿਆ।

ਅਬੋਹਰ (ਫਾਜ਼ਿਲਕਾ) ਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ, ਫਿਰੋਜ਼ਪੁਰ ਚ 30.9 ਡਿਗਰੀ, ਹੁਸ਼ਿਆਰਪੁਰ ਚ 28.9 ਡਿਗਰੀ, ਮੁਗਾਲੀ ਚ 31.2 ਡਿਗਰੀ, ਥੀਨ ਡੈਮ (ਪਠਾਨਕੋਟ) ਚ 27.7 ਡਿਗਰੀ, ਰੋਪੜ 30.7 ਡਿਗਰੀ, ਭਾਖੜਾ ਡੈਮ (ਰੂਪਨਗਰ) ਚ 30.3 ਡਿਗਰੀ ਦਰਜ ਕੀਤਾ ਗਿਆ।