ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 31 IPS-PPS ਅਫ਼ਸਰਾਂ ਦੇ ਤਬਾਦਲੇ; 12 ਜ਼ਿਲ੍ਹਿਆਂ ਦੇ SSP ਬਦਲੇ

Updated On: 

25 Nov 2026 17:01 PM IST

ਪੰਜਾਬ ਸਰਕਾਰ ਨੇ ਆਗਾਮੀ ਚੋਣਾਂ ਤੋਂ ਪਹਿਲਾਂ ਬੁੱਧਵਾਰ ਨੂੰ ਸੂਬੇ ਦੇ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 25 ਆਈ.ਪੀ.ਐੱਸ. (IPS) ਅਤੇ 6 ਪੀ.ਪੀ.ਐੱਸ. (PPS) ਅਫ਼ਸਰਾਂ ਸਮੇਤ ਕੁੱਲ 31 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਪ੍ਰਸ਼ਾਸਕੀ ਫੇਰਬਦਲ ਤਹਿਤ ਸੂਬੇ ਦੇ 12 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. (SSP) ਵੀ ਬਦਲ ਦਿੱਤੇ ਗਏ ਹਨ।

ਪੰਜਾਬ ਪੁਲਿਸ ਚ ਵੱਡਾ ਫੇਰਬਦਲ, 31 IPS-PPS ਅਫ਼ਸਰਾਂ ਦੇ ਤਬਾਦਲੇ; 12 ਜ਼ਿਲ੍ਹਿਆਂ ਦੇ SSP ਬਦਲੇ

ਪੰਜਾਬ ਸਰਕਾਰ ਨੇ ਆਗਾਮੀ ਚੋਣਾਂ ਤੋਂ ਪਹਿਲਾਂ ਬੁੱਧਵਾਰ ਨੂੰ ਸੂਬੇ ਦੇ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 25 ਆਈ.ਪੀ.ਐੱਸ. (IPS) ਅਤੇ 6 ਪੀ.ਪੀ.ਐੱਸ. (PPS) ਅਫ਼ਸਰਾਂ ਸਮੇਤ ਕੁੱਲ 31 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਪ੍ਰਸ਼ਾਸਕੀ ਫੇਰਬਦਲ ਤਹਿਤ ਸੂਬੇ ਦੇ 12 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. (SSP) ਵੀ ਬਦਲ ਦਿੱਤੇ ਗਏ ਹਨ।

ਇਸ ਫੇਰਬਦਲ ਵਿੱਚ ਸਭ ਤੋਂ ਅਹਿਮ ਨਾਮ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਹੈ, ਜੋ ਇਸ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦੇ ਘੇਰੇ ਵਿੱਚ ਹਨ। ਸਰਕਾਰ ਨੇ ਉਨ੍ਹਾਂ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਰੋਪੜ ਰੇਂਜ ਦਾ ਨਵਾਂ ਡੀ.ਆਈ.ਜੀ. (DIG) ਨਿਯੁਕਤ ਕੀਤਾ ਹੈ।

12 ਜ਼ਿਲ੍ਹਿਆਂ ਵਿੱਚ ਲਗਾਏ ਗਏ ਨਵੇਂ SSP

ਪੰਜਾਬ ਸਰਕਾਰ ਵੱਲੋਂ ਜਾਰੀ ਤਬਾਦਲਾ ਸੂਚੀ ਮੁਤਾਬਕ ਸੁਰਿੰਦਰ ਲਾਂਬਾ ਨੂੰ ਐੱਸ.ਐੱਸ.ਪੀ. ਸੰਗਰੂਰ, ਚਰਨਜੀਤ ਸਿੰਘ ਨੂੰ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ (ਰੂਰਲ), ਰਵਜੋਤ ਗਰੇਵਾਲ ਨੂੰ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਪੰਜਾਬ, ਅੰਕੁਰ ਗੁਪਤਾ ਨੂੰ ਐੱਸ.ਐੱਸ.ਪੀ. ਫਰੀਦਕੋਟ, ਅਸ਼ਵਨੀ ਗੋਤਿਆਲ ਨੂੰ ਐੱਸ.ਐੱਸ.ਪੀ. ਫਿਰੋਜ਼ਪੁਰ, ਵਤਸਲਾ ਗੁਪਤਾ ਨੂੰ ਐੱਸ.ਐੱਸ.ਪੀ. ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ), ਡਾ. ਪ੍ਰਗਿਆ ਜੈਨ ਨੂੰ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ (ਰੂਰਲ), ਤੁਸ਼ਾਰ ਗੁਪਤਾ ਨੂੰ ਐੱਸ.ਐੱਸ.ਪੀ. ਗੁਰਦਾਸਪੁਰ, ਅਜੇ ਗਾਂਧੀ ਨੂੰ ਐੱਸ.ਐੱਸ.ਪੀ. ਤਰਨਤਾਰਨ, ਮਨਿੰਦਰ ਸਿੰਘ ਨੂੰ ਐੱਸ.ਐੱਸ.ਪੀ. ਰੋਪੜ ਅਤੇ ਭੁਪਿੰਦਰ ਸਿੰਘ ਨੂੰ ਐੱਸ.ਐੱਸ.ਪੀ. ਮਲੇਰਕੋਟਲਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਹਰਕਮਲਪ੍ਰੀਤ ਸਿੰਘ ਨੂੰ ਐੱਸ.ਐੱਸ.ਪੀ. ਜਲੰਧਰ ਦਿਹਾਤੀ (ਰੂਰਲ) ਨਿਯੁਕਤ ਕੀਤਾ ਗਿਆ ਹੈ।

ED ਦੇ ਰਾਡਾਰ ‘ਤੇ ਸਵਪਨ ਸ਼ਰਮਾ

ਜ਼ਿਕਰਯੋਗ ਹੈ ਕਿ ਆਈ.ਪੀ.ਐੱਸ. ਅਧਿਕਾਰੀ ਸਵਪਨ ਸ਼ਰਮਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਸੰਮਨ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੂੰ ਪਹਿਲਾ ਸੰਮਨ ਅਕਤੂਬਰ 2026 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਵਾਇਰਲ ਵੀਡੀਓ ਦੀ ਕਥਿਤ ਫ਼ਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਦੇ ਮਾਮਲੇ ਵਿੱਚ ਜਾਰੀ ਹੋਇਆ ਸੀ। ਈ.ਡੀ. ਇਸ ਮਾਮਲੇ ਵਿੱਚ ਕਥਿਤ ਤੌਰ ‘ਤੇ ਹੋਏ 10 ਲੱਖ ਰੁਪਏ ਦੇ ਲੈਣ-ਦੇਣ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਸੀ।

ਇਸ ਤੋਂ ਇਲਾਵਾ, ਸਵਪਨ ਸ਼ਰਮਾ ਨੂੰ ਦੂਜਾ ਸੰਮਨ ਬੀਤੀ 23 ਨਵੰਬਰ ਨੂੰ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤਖੋਰੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਈ.ਡੀ. ਵੱਲੋਂ ਉਨ੍ਹਾਂ ਨੂੰ 27 ਨਵੰਬਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।

Loading...
Unable to load recommendations.
Follow Us