ਸ਼ੀਤ ਲਹਿਰ ਨੇ ਵਧਾਈ ਠੰਡ, ਸੰਘਣੀ ਧੁੰਦ ਕਾਰਨ ਟਰੇਨਾਂ ਰੱਦ
ਪਹਾੜੀ ਇਲਾਕਿਆਂ ਚ ਬਰਫ਼ ਦੇ ਚੱਲਦੇ ਸ਼ੀਤ ਲਹਿਰ ਰਹੇਗੀ ਅਤੇ ਠੰਢ ਦਾ ਅਹਿਸਾਸ ਰਹੇਗਾ। ਸੀਤ ਲਹਿਰ ਕਾਰਨ ਤਾਪਮਾਨ ਵਿੱਚ ਕੁਝ ਗਿਰਾਵਟ ਦੇਖੀ ਜਾ ਸਕਦੀ ਹੈ। ਦੁਪਹਿਰ ਵੇਲੇ ਹਲਕੀ ਧੁੱਪ ਹੋਣ ਦੇ ਬਾਵਜ਼ੂਦ ਸੀਤ ਲਹਿਰ ਅਸਰ ਦੇਖਣ ਨੂੰ ਮਿਲਿਆ ਹੈ। ਦਿੱਲੀ-ਐੱਨਸੀਆਰ 'ਚ ਠੰਡ ਜਾਨਲੇਵਾ ਹੁੰਦੀ ਜਾ ਰਹੀ ਹੈ। ਇਸ ਸਮੇਂ ਦਿੱਲੀ ਦਾ ਤਾਪਮਾਨ ਸ਼ਿਮਲਾ ਅਤੇ ਦੇਹਰਾਦੂਨ ਨਾਲੋਂ ਘੱਟ ਹੈ। ਇੱਥੇ ਲੋਕਾਂ ਨੂੰ ਠੰਡ ਦੇ ਨਾਲ-ਨਾਲ ਧੁੰਦ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ।
ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਬੁੱਧਵਾਰ ਤੱਕ ਸਵੇਰੇ ਤੇ ਸ਼ਾਮ ਨੂੰ ਹਲਕੀ ਧੁੰਦ ਪੈਣ ਦੀ ਸੰਭਾਵਨਾ ਰਹੇਗੀ। ਪਹਾੜੀ ਇਲਾਕਿਆਂ ਚ ਬਰਫ਼ ਦੇ ਚੱਲਦੇ ਸ਼ੀਤ ਲਹਿਰ ਰਹੇਗੀ ਅਤੇ ਠੰਢ ਦਾ ਅਹਿਸਾਸ ਰਹੇਗਾ। ਸੀਤ ਲਹਿਰ ਕਾਰਨ ਤਾਪਮਾਨ ਵਿੱਚ ਕੁਝ ਗਿਰਾਵਟ ਦੇਖੀ ਜਾ ਸਕਦੀ ਹੈ। ਦੁਪਹਿਰ ਵੇਲੇ ਹਲਕੀ ਧੁੱਪ ਹੋਣ ਦੇ ਬਾਵਜ਼ੂਦ ਸੀਤ ਲਹਿਰ ਅਸਰ ਦੇਖਣ ਨੂੰ ਮਿਲਿਆ ਹੈ।
ਧੁੰਦ ਕਾਰਨ ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈਸ (14505-06) ਐਤਵਾਰ ਅਤੇ ਸੋਮਵਾਰ ਲਈ ਰੱਦ ਰਹੇਗੀ। ਅੰਡੇਮਾਨ ਐਕਸਪ੍ਰੈਸ (16031-32) ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ (19803) ਨੂੰ ਵੀ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਵਰਾਜ ਐਕਸਪ੍ਰੈਸ (12471), ਮਾਲਵਾ ਸੁਪਰਫਾਸਟ ਐਕਸਪ੍ਰੈਸ (12919), ਹੀਰਾਕੁੜ ਐਕਸਪ੍ਰੈਸ (20807), ਅੰਮ੍ਰਿਤਸਰ ਐਕਸਪ੍ਰੈਸ (11057), ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ (19325), ਪੱਛਮ ਐਕਸਪ੍ਰੈਸ (12925), ਜੰਮੂ ਤਵੀ ਐਕਸਪ੍ਰੈਸ (18309), ਸੱਚਖੰਡ ਐਕਸਪ੍ਰੈਸ (12715), ਜੰਮੂ ਤਵੀ ਹਮਸਫਰ ਐਕਸਪ੍ਰੈਸ (12751), ਗੋਲਡਨ ਟੈਂਪਲ ਮੇਲ (12903), ਸੰਬਲਪੁਰ ਐਕਸਪ੍ਰੈਸ (18310) ਦੇਰੀ ਨਾਲ ਪਹੁੰਚੀਆਂ ਹਨ।
ਦਿੱਲੀ-NCR ‘ਚ ਠੰਡ ਦਾ ਕਹਿਰ
ਦਿੱਲੀ-ਐੱਨਸੀਆਰ ‘ਚ ਠੰਡ ਜਾਨਲੇਵਾ ਹੁੰਦੀ ਜਾ ਰਹੀ ਹੈ। ਇਸ ਸਮੇਂ ਦਿੱਲੀ ਦਾ ਤਾਪਮਾਨ ਸ਼ਿਮਲਾ ਅਤੇ ਦੇਹਰਾਦੂਨ ਨਾਲੋਂ ਘੱਟ ਹੈ। ਇੱਥੇ ਲੋਕਾਂ ਨੂੰ ਠੰਡ ਦੇ ਨਾਲ-ਨਾਲ ਧੁੰਦ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਅੱਜ ਪੂਰੀ ਦਿੱਲੀ-ਐਨਸੀਆਰ ਸੰਘਣੀ ਧੁੰਦ ਦੀ ਲਪੇਟ ਵਿੱਚ ਹੈ। ਇਸ ਕਾਰਨ ਕਈ ਥਾਵਾਂ ‘ਤੇ ਜ਼ੀਰੋ ਵਿਜ਼ੀਬਿਲਟੀ ਹੈ। ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 3.5 ਡਿਗਰੀ ਤੱਕ ਪਹੁੰਚ ਗਿਆ ਹੈ। ਸਫਦਰਜੰਗ ਇਲਾਕੇ ਵਿੱਚ ਵਿਜ਼ੀਬਿਲਟੀ ਜ਼ੀਰੋ ਹੈ। ਦਿੱਲੀ ਵਿੱਚ ਅੱਜ ਦੇਰ ਰਾਤ ਤੱਕ ਜ਼ੀਰੋ ਵਿਜ਼ੀਬਿਲਟੀ ਦਾ ਰਿਕਾਰਡ ਵੀ ਬਣਿਆ ਹੈ।
ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ‘ਚ ਐਤਵਾਰ ਨੂੰ ਵੀ ਠੰਡ ਅਤੇ ਸੀਤ ਲਹਿਰ ਦਾ ਦੌਰ ਜਾਰੀ ਰਹੇਗਾ। ਦਿੱਲੀ ਦੇ ਸਫਦਰਜੰਗ ‘ਚ ਤਾਪਮਾਨ 3.5 ਡਿਗਰੀ, ਲੋਧੀ ਰੋਡ ‘ਚ 3.4, ਅਯਾਨਗਰ ‘ਚ 4, ਰਿੱਜ ‘ਚ 4.4 ਅਤੇ ਪਾਲਮ ‘ਚ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਭਲਕੇ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ।