Weather Update: ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਕਈ ਜ਼ਿਲ੍ਹਿਆਂ ‘ਚ ਤੇਜ਼ ਮੀਂਹ ਦੇ ਨਾਲ ਹੋਈ ਗੜੇਮਾਰੀ

Updated On: 

07 Jun 2023 11:59 AM

Punjab Weather Alert: ਮੌਸਮ ਦੀ ਤਾਜ਼ਾ ਖ਼ਬਰਾਂ 06 ਜੂਨ 2023: ਪੰਜਾਬ, ਚੰਡੀਗੜ੍ਹ ਤੋਂ ਲੈ ਕੇ ਤੁਹਾਡੇ ਜ਼ਿਲ੍ਹੇ ਵਿੱਚ ਕਿਵੇਂ ਰਹੇਗਾ ਮੌਸਮ ਦਾ ਹਾਲ। ਮੌਸਮ ਦੇ ਹਰ ਅਪਡੇਟ ਬਾਰੇ ਵਿਸਥਾਰ ਵਿੱਚ ਪੜ੍ਹੇ।

Weather Update: ਪੰਜਾਬ ਚ ਬਦਲਿਆ ਮੌਸਮ ਦਾ ਮਿਜ਼ਾਜ, ਕਈ ਜ਼ਿਲ੍ਹਿਆਂ ਚ ਤੇਜ਼ ਮੀਂਹ ਦੇ ਨਾਲ ਹੋਈ ਗੜੇਮਾਰੀ
Follow Us On

Punjab Weather Report: ਜਲੰਧਰ ਸਣੇ ਪੰਜਾਬ ਦੇ ਕਈ ਜ਼ਿਲਿਆਂ ‘ਚ ਤੇਜ਼ ਹਨੇਰੀ ਦੇ ਨਾਲ ਤੇਜ਼ ਬਾਰਿਸ਼ ਹੋ ਰਹੀ ਹੈ। ਮੌਸਮ ਦੇ ਇਸ ਮਿਜਾਜ਼ ਨੂੰ ਦੇਖ ਕੇ ਮਾਹਿਰ ਵੀ ਹੈਰਾਨ ਹਨ। ਹਾਲਾਂਕਿ ਮੌਸਮ ਮਾਹਿਰਾਂ ਨੇ ਕੁਝ ਦਿਨਾਂ ਤੱਕ 35 ਤੋਂ 45 ਡਿਗਰੀ ਤੱਕ ਗਰਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਪਰ ਇਸ ਤੋਂ ਪਹਿਲਾਂ ਹੀ ਮੌਸਮ ‘ਚ ਬਦਲਾਅ ਆਇਆ ਹੈ।

ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ, ਮੀਂਹ

ਮੰਗਲਵਾਰ ਨੂੰ ਦੇਰ ਸ਼ਾਮ ਜਲੰਧਰ ‘ਚ ਬਾਰਿਸ਼ ਹੋਈ। ਉਥੇ ਹੀ ਅੰਮ੍ਰਿਤਸਰ, ਬਿਆਸ, ਕਪੂਰਥਲਾ ਸਮੇਤ ਕਈ ਜ਼ਿਲਿਆਂ ‘ਚ ਤੇਜ਼ ਹਨੇਰੀ ਨਾਲ ਮੀਂਹ ਪਿਆ ਹੈ। ਵੈਸਟਰਨ ਡਿਸਟਰਬੈਂਸ (Western Disturbance) ਕਾਰਨ ਸੂਬੇ ‘ਚ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ, ਮੀਂਹ ਵਰਗੇ ਹਾਲਾਤ ਬਣੇ ਹੋਏ ਹਨ।

ਮੀਂਹ ਅਤੇ ਤੂਫਾਨ ਕਾਰਨ ਬਲੈਕ ਆਊਟ

ਜੇਕਰ ਗੱਲ ਕਰਈਏ ਜਲੰਧਰ ਦੀ ਤਾਂ ਦਿਨ ਦੀ ਕੜਕਦੀ ਧੁੱਪ ਨੇ ਸ਼ਹਿਰ ਨੂੰ ਝੁਲਸ ਦਿੱਤਾ। ਕਹਿਰ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਦੇਰ ਸ਼ਾਮ ਪਏ ਮੀਂਹ ਨੇ ਰਾਹਤ ਦਿੱਤੀ। ਤੇਜ਼ ਹਵਾ ਕਾਰਨ ਕਈ ਥਾਵਾਂ ‘ਤੇ ਦਰੱਖਤ ਸੜਕਾਂ ‘ਤੇ ਡਿੱਗ ਗਏ। ਦਰੱਖਤਾਂ ਦੀਆਂ ਟਾਹਣੀਆਂ ਨੇ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸੜਕਾਂ ‘ਤੇ ਹੋਰਡਿੰਗ ਉਡਣੇ ਸ਼ੁਰੂ ਹੋ ਗਏ।

ਤੇਜ਼ ਹਨੇਰੀ ਤੇ ਮੀਂਹ ਨਾਲ ਹੋਇਆ ਨੁਕਸਾਨ

ਜਲੰਧਰ ਵਿੱਚ ਮੀਂਹ ਤੋਂ ਬਾਅਦ ਭਗਵਾਨ ਵਾਲਮੀਕਿ ਚੌਕ ਵਿੱਚ ਪਾਣੀ ਭਰ ਗਿਆ। ਜੋ ਲੋਕ ਬਾਜ਼ਾਰਾਂ ਰਾਹੀਂ ਘਰ ਪਰਤ ਰਹੇ ਸਨ, ਉਨ੍ਹਾਂ ਦੇ ਵਾਹਨ ਫਸ ਗਏ। ਐਚ.ਐਮ.ਵੀ., ਦੋਆਬਾ ਚੌਕ, ਮਕਸੂਦਾਂ ਸਬਜ਼ੀ ਮੰਡੀ, ਲਾਡੋਵਾਲੀ ਰੋਡ, ਅਰਬਨ ਅਸਟੇਟ, ਸੋਢਲ ਵਿਖੇ ਕਈ ਦਰੱਖਤ ਡਿੱਗ ਗਏ।

ਗੁਰਦਾਸਪੁਰ ‘ਚ ਗੜੇਮਾਰੀ

ਪੰਜਾਬ ਭਰ ‘ਚ ਜਿਥੇ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਉਥੇ ਹੀ ਜਿਲ੍ਹਾ ਗੁਰਦਾਸਪੁਰ ਵਿੱਚ ਗੜ੍ਹੇਮਾਰੀ ਹੋਈ ਹੈ।

ਮੌਸਮ ਵਿਭਾਗ (Department of Meteorology) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕੁੱਝ ਜਿਲ੍ਹਿਆਂ ਵਿੱਚ ਮੀਂਹ ਦੇ ਆਸਾਰ ਹਨ। ਕਿਸਾਨਾਂ ਦੀਆਂ ਫਸਲਾਂ ਨੂੰ ਲੈ ਕੇ ਇਹ ਮੀਂਹ ਕਾਫੀ ਲਾਹੇਬੰਦ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ