ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਜਾਣੋ ਆਉਣ 3 ਦਿਨਾਂ ਦਾ Weather Update

Updated On: 

30 Sep 2026 06:54 AM IST

ਮੌਨਸੂਨ ਦੀ ਰਵਾਨਗੀ ਦੇ ਨਾਲ ਸੂਬੇ 'ਚ ਝੋਨੇ ਦੀ ਕਟਾਈ ਦੀ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਹੈ ਤੇ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ। ਸੂਬੇ ਦੇ ਮੌਸਮ 'ਚ ਤਬਦੀਲੀ ਦੇਖੀ ਜਾ ਰਹੀ ਹੈ। ਸਵੇਰੇ ਤੇ ਸ਼ਾਮ ਜਿੱਥੇ ਹਲਕੀ ਠੰਡ ਦਾ ਅਹਿਸਾਸ ਹੋ ਰਿਹਾ ਹੈ, ਉੱਥੇ ਹੀ ਦੁਪਹਿਰ ਵੇਲੇ ਹਲਕੀ ਗਰਮੀ ਮਹਿਸੂਸ ਹੋ ਰਹੀ ਹੈ।

ਪੰਜਾਬ ਚ ਅੱਜ ਮੌਸਮ ਰਹੇਗਾ ਸਾਫ਼, ਜਾਣੋ ਆਉਣ 3 ਦਿਨਾਂ ਦਾ Weather Update

ਸੰਕੇਤਕ ਤਸਵੀਰ (ਏਆਈ ਜਨਰੇਟਡ)

ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਕੇਂਦਰ ਮੁਤਾਬਕ ਪੰਜਾਬ ‘ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਸਾਫ਼ ਰਹੇਗਾ। ਵਿਭਾਗ ਨੇ ਅੱਜ ਤੇ ਆਉਣ ਵਾਲੇ 3 ਦਿਨ ਕਿਤੇ ਵੀ ਬਾਰਿਸ਼ ਦਾ ਪੂਰਵ-ਅਨੁਮਾਨ ਜਾਂ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਦੀ ਰੇਖਾ ਲਗਾਤਾਰ ਗੁਰਦਾਸਪੁਰ, ਚੰਡੀਗੜ੍ਹ, ਮੁਜ਼ੱਫਰਨਗਰ, ਅਲੀਗੜ੍ਹ, ਧੌਲਪੁਰ, ਉਦੈਪੁਰ, ਡੀਸਾ, ਨਲੀਆ ‘ਚੋਂ ਲੰਘ ਰਹੀ ਹੈ।

ਮੌਨਸੂਨ ਦੀ ਰਵਾਨਗੀ ਦੇ ਨਾਲ ਸੂਬੇ ‘ਚ ਝੋਨੇ ਦੀ ਕਟਾਈ ਦੀ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਹੈ ਤੇ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ। ਸੂਬੇ ਦੇ ਮੌਸਮ ‘ਚ ਤਬਦੀਲੀ ਦੇਖੀ ਜਾ ਰਹੀ ਹੈ। ਸਵੇਰੇ ਤੇ ਸ਼ਾਮ ਜਿੱਥੇ ਹਲਕੀ ਠੰਡ ਦਾ ਅਹਿਸਾਸ ਹੋ ਰਿਹਾ ਹੈ, ਉੱਥੇ ਹੀ ਦੁਪਹਿਰ ਵੇਲੇ ਹਲਕੀ ਗਰਮੀ ਮਹਿਸੂਸ ਹੋ ਰਹੀ ਹੈ।

ਬੀਤੇ ਸੋਮਵਾਰ ਯਾਨੀ 28 ਸਤੰਬਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਤੋਂ ਬਾਅਦ ਤਾਪਮਾਨ ‘ਚ ਅਚਾਨਕ ਗਿਰਾਵਟ ਦਰਜ ਕੀਤੀ ਗਈ, ਪਰ ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 3.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਨਾਲੋਂ 1.9 ਡਿਗਰੀ ਸਲੈਸੀਅਸ ਘੱਟ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ਦਾ ਦਰਜ ਕੀਤਾ ਗਿਆ, ਜੋ ਕਿ 34 ਡਿਗਰੀ ਸੈਲਸੀਅਸ ਰਿਹਾ।

ਸਟੇਸ਼ਨ / ਜ਼ਿਲ੍ਹਾ ਵੱਧ ਤੋਂ ਵੱਧ ਤਾਪਮਾਨ (°C)
ਚੰਡੀਗੜ੍ਹ ਸਿਟੀ 32.8
ਚੰਡੀਗੜ੍ਹ (ਏਅਪੋਰਟ/IAF) 32.6
ਅੰਮ੍ਰਿਤਸਰ 31.2
ਲੁਧਿਆਣਾ 32
ਪਟਿਆਲਾ 32.4
ਪਠਾਨਕੋਟ 34
ਬੱਲੋਵਾਲ ਸੌਂਖੜੀ (ਐਸਬੀਐਸ ਨਗਰ) 31
ਬਠਿੰਡਾ (ਏਅਪੋਰਟ) 33.9
ਰੌਣੀ (ਪਟਿਆਲਾ) 30
ਰੋਪੜ KVK 32.6
PAU ਲੁਧਿਆਣਾ 31.2
ਮੋਹਾਲੀ 31.9
ਮੁਕਤਸਰ 31.1
KVK ਪਠਾਨਕੋਟ 31.6
ਫਰੀਦਕੋਟ 31.9
ਫਤਿਹਗੜ੍ਹ ਸਾਹਿਬ 31.9
ਫਿਰੋਜ਼ਪੁਰ 33.1
ਹੁਸ਼ਿਆਰਪੁਰ 30.5
ਜਲੰਧਰ 30.2
ਕਪੂਰਥਲਾ 31.8
Loading...
Unable to load recommendations.
Follow Us