ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਅਗਲੇ ਦੋ ਦਿਨ ਗਰਜਣ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ; ਬਾਰਿਸ਼ ਦੀ ਭਵਿੱਖਬਾਣੀ
Punjab Weather Update: ਬੀਤੇ ਦਿਨ ਸੂਬੇ ਦੇ ਔਸਤ ਵੱਧੋ-ਵੱਧ ਤਾਪਮਾਨ 'ਚ 1.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਸੂਬੇ 'ਚ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਲੁਧਿਆਣਾ 'ਚ ਦਰਜ ਕੀਤਾ ਗਿਆ, ਜੋ ਕਿ 32 ਡਿਰੀ ਸੈਲਸੀਅਸ ਰਿਹਾ।
(ਸੰਕੇਤਕ ਤਸਵੀਰ) AI Generated Photo
ਪੰਜਾਬ ‘ਚ ਅੱਜ ਮੌਸਮ ਸਾਫ਼ ਰਹੇਗਾ। ਮੌਸਮ ਵਿਗਿਆਨ ਕੇਂਦਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਅਗਲੇ ਦੋ ਦਿਨ ਯਾਨੀ ਕਿ ਸ਼ੁੱਕਰਵਾਰ ਤੇ ਸ਼ਨੀਵਾਰ ਸੂਬੇ ਭਰ ‘ਚ ਬਦਲ ਗਰਜਣ-ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਇਸ ਤੋਂ ਬਾਅਦ ਐਤਵਾਰ ਨੂੰ ਕੋਈ ਅਲਰਟ ਨਹੀਂ ਹੈ। ਹਾਲਾਂਕਿ, ਕਈ ਜ਼ਿਲ੍ਹਿਆਂ ਬਾਰਿਸ਼ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ।
ਤਾਪਮਾਨ ਆਮ ਦੇ ਕਰੀਬ
ਬੀਤੇ ਦਿਨ ਸੂਬੇ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ 1.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਸੂਬੇ ‘ਚ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਲੁਧਿਆਣਾ ‘ਚ ਦਰਜ ਕੀਤਾ ਗਿਆ, ਜੋ ਕਿ 32 ਡਿਰੀ ਸੈਲਸੀਅਸ ਰਿਹਾ।
ਇਹ ਵੀ ਪੜ੍ਹੋ
ਅੰਮ੍ਰਿਤਸਰ ਦਾ ਵੱਧੋ-ਵੱਧ ਤਾਪਮਾਨ 29.8 ਡਿਗਰੀ, ਪਟਿਆਲਾ ਦਾ 31.6 ਡਿਗਰੀ, ਫਰੀਦਕੋਟ ਦਾ 28.2 ਡਿਗਰੀ ਤੇ ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 30.5 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਵੱਧੋ-ਵੱਧ ਤਾਪਮਾਨ 32.8 ਡਿਗਰੀ ਦਰਜ ਕੀਤਾ ਗਿਆ।
