ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਜਾਣੋ ਬੀਤੇ ਦਿਨ ਕਿੰਨਾ ਰਿਹਾ ਤਾਪਮਾਨ

Updated On: 

01 Nov 2026 07:54 AM IST

ਬੀਤੇ ਦਿਨ ਪੰਜਾਬ ਦੇ ਔਸਤ ਘੱਟ-ਘੱਟ ਤਾਪਮਾਨ 'ਚ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਨਾਲੋਂ 3 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 14.4 ਡਿਗਰੀ ਸੈਲਸੀਅਸ ਰਿਹਾ।

ਪੰਜਾਬ ਚ ਅੱਜ ਮੌਸਮ ਰਹੇਗਾ ਸਾਫ਼, ਜਾਣੋ ਬੀਤੇ ਦਿਨ ਕਿੰਨਾ ਰਿਹਾ ਤਾਪਮਾਨ

ਸੰਕੇਤਕ ਤਸਵੀਰ

ਪੰਜਾਬ ‘ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ‘ਚ ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਉੱਤਰੀ ਹਰਿਆਣਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਪੱਛਮੀ ਗੜਬੜੀ (Western Disturbance) ਦਾ ਚੱਕਰਵਾਤੀ ਪ੍ਰਭਾਵ ਅਜੇ ਵੀ ਕਾਇਮ ਹੈ। ਹਾਲਾਂਕਿ, ਇਨ੍ਹਾਂ ਮੌਸਮੀ ਹਾਲਾਤਾਂ ਦਾ ਪੰਜਾਬ ‘ਤੇ ਕੋਈ ਖਾਸ ਅਸਰ ਪੈਣ ਦੀ ਉਮੀਦ ਨਹੀਂ ਹੈ। ਇਸ ਲਈ ਸੂਬੇ ‘ਚ ਮੌਸਮ ਖੁਸ਼ਕ ਰਹੇਗਾ।

ਬੀਤੇ ਦਿਨ ਦਾ ਘੱਟੋ-ਘੱਟ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਨਾਲੋਂ 3 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 14.4 ਡਿਗਰੀ ਸੈਲਸੀਅਸ ਰਿਹਾ।

ਸਟੇਸ਼ਨ ਘੱਟੋ-ਘੱਟ ਤਾਪਮਾਨ
ਚੰਡੀਗੜ੍ਹ ਸਿਟੀ 16.6°C
ਅੰਮ੍ਰਿਤਸਰ 16.1°C
ਲੁਧਿਆਣਾ 17.2°C
ਪਟਿਆਲਾ 17.0°C
ਪਠਾਨਕੋਟ 17.2°C
ਬਠਿੰਡਾ 15.4°C
ਫਰੀਦਕੋਟ 14.4°C
ਗੁਰਦਾਸਪੁਰ 16.0°C
ਬੱਲੋਵਾਲ ਸੌਂਖੜੀ (ਐਸਬੀਐਸ ਨਗਰ) 15.9°C
ਬਰਨਾਲਾ 18.1°C
ਫਤਿਹਗੜ੍ਹ ਸਾਹਿਬ 16.0°C
ਫਿਰੋਜ਼ਪੁਰ 15.8°C
ਬਾਹੋਵਾਲ (ਹੁਸ਼ਿਆਰਪੁਰ) 15.7°C
ਜਲੰਧਰ 16.6°C

ਬੀਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ

ਉੱਥੇ ਹੀ, ਬੀਤੇ ਦਿਨ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਸ ‘ਚ 0,7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ (ਏਅਰਪੋਰਟ) ਦਾ ਦਰਜ ਕੀਤਾ ਗਿਆ, ਜੋ ਕਿ 32.2 ਡਿਗਰੀ ਸੈਲਸੀਅਸ ਰਿਹਾ।

Loading...
Unable to load recommendations.
Follow Us
Related Stories
ਚੰਡੀਗੜ੍ਹ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪੁਲਿਸ ਸਥਾਪਨਾ ਦਿਵਸ ਪਰੇਡ ਦੀ ਲੈਣਗੇ ਸਲਾਮੀ, ਸ਼ਹਿਰ ਨੂੰ ਦੇਣਗੇ 258 ਕਰੋੜ ਦੀਆਂ 9 ਵੱਡੀਆਂ ਸੌਗਾਤਾਂ
ਅੰਮ੍ਰਿਤਸਰ ‘ਚ ਜ਼ਮੀਨੀ ਵਿਵਾਦ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 1 ਦੀ ਮੌਤ; ਪਤਨੀ ਤੇ ਪੁੱਤਰ ਸਣੇ ਹਿਸਟਰੀਸ਼ੀਟਰ ਕਾਬੂ
ਦੀਵਾਲੀ ਤੋਂ ਪਹਿਲਾਂ ਲੁਧਿਆਣਾ ‘ਚ ਸਿਹਤ ਵਿਭਾਗ ਦਾ ਵੱਡਾ ਐਕਸ਼ਨ, 1 ਟਨ ਖ਼ਰਾਬ ਮਠਿਆਈ ਬਰਾਮਦ ਕਰ ਕਰਵਾਈ ਨਸ਼ਟ
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਚ ਡ੍ਰੋਨ ਸ਼ੋਅ, 500 ਡ੍ਰੋਨਾਂ ਨੇ ਮੋਹਿਆ ਸੰਗਤ ਦਾ ਮਨ
ਫਾਈਬਰ ਆਪਟਿਕਸ ਦੇ ਪਿਤਾਮਾ ਡਾ. ਕਪਾਨੀ ਦੀ 100ਵੀਂ ਜਯੰਤੀ, ਮੋਗਾ ‘ਚ ਵਿਗਿਆਨ ਪ੍ਰਦਰਸ਼ਨੀ ਦਾ ਸ਼ਾਨਦਾਰ ਆਗਾਜ਼
ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, BBMB ‘ਚ 2452 ਭਰਤੀਆਂ ਨੂੰ ਹਰੀ ਝੰਡੀ; ਨਸ਼ਿਆਂ ਖ਼ਿਲਾਫ਼ ਬਣਨਗੀਆਂ 35 ਨਵੀਆਂ ਅਦਾਲਤਾਂ