ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ

Published: 

08 Nov 2026 07:04 AM IST

ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ 'ਚ 0.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਨਾਲੋਂ 2.6 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 12.5 ਡਿਗਰੀ ਸੈਲਸੀਅਸ ਰਿਹਾ।

ਪੰਜਾਬ ਚ ਅੱਜ ਮੌਸਮ ਰਹੇਗਾ ਸਾਫ਼, ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ

ਪੰਜਾਬ 'ਚ ਅੱਜ ਮੌਸਮ ਰਹੇਗਾ ਸਾਫ਼, ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ

ਭਾਰਤੀ ਮੌਸਮ ਵਿਭਾਗ (ਚੰਡੀਗੜ੍ਹ ਕੇਂਦਰ) ਮੁਤਾਬਕ, ਪੰਜਾਬ ‘ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸੂਬੇ ‘ਚ ਆਉਣ ਵਾਲੇ ਦਿਨਾਂ ‘ਚ ਕਿਸੇ ਵੀ ਤਰ੍ਹਾਂ ਦੀ ਵੱਡੀ ਤਬਦੀਲੀ ਜਾਂ ਬਾਰਿਸ਼ ਨੂੰ ਲੈ ਕੇ ਪੂਰਵ ਅਨੁਮਾਨ ਨਹੀਂ ਹੈ । ਸੂਬੇ ‘ਚ ਰਾਤ ਤੇ ਸਵੇਰ ਸਮੇਂ ਕੁਝ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। 10 ਨਵੰਬਰ ਤੋਂ ਉੱਤਰ-ਪੱਛਮੀ ਹਿਮਾਲਿਆ ਖੇਤਰ ‘ਚ ਨਵਾਂ ਪੱਛਮੀ ਵਿਘਨ (Western Disturbance) ਸਰਗਰਮ ਹੋਣ ਦੀ ਸੰਭਾਵਨਾ ਹੈ।

ਬੀਤੇ ਦਿਨ ਦਾ ਘੱਟੋ-ਘੱਟ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ 0.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਨਾਲੋਂ 2.6 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 12.5 ਡਿਗਰੀ ਸੈਲਸੀਅਸ ਰਿਹਾ।

ਸਟੇਸ਼ਨ ਘੱਟੋ-ਘੱਟ ਤਾਪਮਾਨ (°C)
ਚੰਡੀਗੜ੍ਹ 14
ਚੰਡੀਗੜ੍ਹਹਵਾਈਅੱਡਾ 14
ਅੰਮ੍ਰਿਤਸਰ 13.9
ਲੁਧਿਆਣਾ 13.6
ਪਟਿਆਲਾ 15.1
ਪਠਾਨਕੋਟ 13.6
ਬਠਿੰਡਾ 13.6
ਫਰੀਦਕੋਟ 12.5
ਗੁਰਦਾਸਪੁਰ 14.3
ਬੱਲੋਵਾਲਸੌਂਖੜੀ (ਐਸਬੀਐਸ ਨਗਰ) 16.8
ਬਰਨਾਲਾ 17.1
ਫਤਿਹਗੜ੍ਹਸਾਹਿਬ 14.9
ਫਿਰੋਜ਼ਪੁਰ 15
KVK ਬਾਹੋਵਾਲ (ਹੁਸ਼ਿਆਰਪੁਰ) 13
ਜਲੰਧਰ 13.6
ਮੋਹਾਲੀ 18.7

ਵੱਧ ਤੋਂ ਵੱਧ ਤਾਪਮਾਨ

ਬੀਤੇ ਦਿਨ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਸ ‘ਚ 0.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਨਾਸੋਂ 1.9 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 33.8 ਡਿਗਰੀ ਸੈਲਸੀਅਸ ਰਿਹਾ।

Loading...
Unable to load recommendations.
Follow Us