ਪੰਜਾਬ ਦੇ 12 ਜ਼ਿਲ੍ਹਿਆਂ ‘ਚ ਮੌਸਮ ਦਾ ਯੈਲੋ ਅਲਰਟ, ਅੱਜ ਤੇ ਆਉਣ ਵਾਲੇ 3 ਦਿਨ ਬਾਰਿਸ਼ ਦੀ ਭਵਿੱਖਬਾਣੀ
ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ 'ਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਅਬੋਹਰ (ਫਾਜ਼ਿਲਕਾ) 'ਚ ਦਰਜ ਕੀਤਾ ਗਿਆ, ਜੋ ਕਿ 38.9 ਡਿਗਰੀ ਸੈਲਸੀਅਸ ਰਿਹਾ।
ਸੰਕੇਤਕ ਤਸਵੀਰ (Pic: Meta AI)
ਅੱਜ, 5 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ (ਮੁਹਾਲੀ) ‘ਚ ਬਦਲ ਗਰਜਣ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੂਪਨਗਰ ਦੇ ਕੁੱਝ ਇਲਾਕਿਆਂ ‘ਚ ਹਲਕੀ ਤੋਂ ਮੱਧਮ ਭਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਐਸਏਐਸ ਨਗਰ (ਮੁਹਾਲੀ) ਦੇ ਦੂਰ-ਦੁਰਾਡੇ ਇਲਾਕਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਬੀਤੇ ਦਿਨ ਦਾ ਵੱਧੋ-ਵੱਧ ਤਾਪਮਾਨ
ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਅਬੋਹਰ (ਫਾਜ਼ਿਲਕਾ) ‘ਚ ਦਰਜ ਕੀਤਾ ਗਿਆ, ਜੋ ਕਿ 38.9 ਡਿਗਰੀ ਸੈਲਸੀਅਸ ਰਿਹਾ।
ਚੰਡੀਗੜ੍ਹ ਸਿਟੀ ਦਾ ਵੱਧੋ-ਵੱਧ ਤਾਪਮਾਨ 35.7 ਡਿਗਰੀ, ਚੰਡੀਗੜ੍ਹ (ਏਅਰਪੋਰਟ) ਦਾ 33.7 ਡਿਗਰੀ, ਅੰਮ੍ਰਿਤਸਰ ਦਾ 37.1 ਡਿਗਰੀ, ਲੁਧਿਆਣਾ ਦਾ 34.0 ਡਿਗਰੀ, ਪਟਿਆਲਾ ਦਾ 36.5 ਡਿਗਰੀ, ਪਠਾਨਕੋਟ ਦਾ ਵੀ 36.5 ਡਿਗਰੀ, ਬਠਿੰਡਾ ਦਾ 37.0 ਡਿਗਰੀ, ਗੁਰਦਾਸਪੁਰ ਦਾ 36.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 34.3 ਡਿਗਰੀ, ਬਠਿੰਡਾ (ਏਅਰਪੋਰਟ) ਦਾ 38.1 ਡਿਗਰੀ ਦਰਜ ਕੀਤਾ ਗਿਆ।
ਫਿਰੋਜ਼ਪੁਰ ਦਾ ਵੱਧੋ-ਵੱਧ ਤਾਪਮਾਨ 35.4 ਡਿਗਰੀ, ਹੁਸ਼ਿਆਰਪੁਰ ਦਾ 32.2 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 32.1 ਡਿਗਰੀ, ਮੁਹਾਲੀ ਦਾ 37.1 ਡਿਗਰੀ, ਪਠਾਨਕੋਟ ਦਾ 36.1 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 35.5 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 32.8 ਡਿਗਰੀ, ਸੰਗਰੂਰ ਦਾ 35.0 ਡਿਗਰੀ ਤੇ ਮੋਗਾ ਦਾ 34.7 ਡਿਗਰੀ ਦਰਜ ਕੀਤਾ ਗਿਆ।
ਆਉਣ ਵਾਲੇ ਦਿਨਾਂ ਦਾ ਮੌਸਮ
6 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੂਪਨਗਰ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਭਾਰੀ ਬਾਰਿਸ਼ ਦੇ ਨਾਲ ਬਦਲ, ਗਰਜਣ ਤੇ ਬਿਜਲੀ ਚਮਕਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਹ ਵੀ ਪੜ੍ਹੋ
7 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ਦੇ ਦੂਰ-ਦੁਰਾਡੇ ਇਲਾਕਿਆਂ ‘ਚ ਭਾਰੀ ਬਾਰਿਸ਼ ਦੇ ਨਾਲ ਬਦਲ ਗਰਜਣ ਤੇ ਬਿਜਲੀ ਚਮਕਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਸੂਬੇ ਭਰ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
8 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ਦੇ ਦੂਰ-ਦੁਰਾਡੇ ਇਲਾਕਿਆਂ ‘ਚ ਭਾਰੀ ਬਾਰਿਸ਼ ਦੇ ਨਾਲ ਬਦਲ ਗਰਜਣ ਤੇ ਬਿਜਲੀ ਚਮਕਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਸਾਰੇ ਹੀ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਈ ਕੀਤੀ ਗਈ ਹੈ।
