90 ਮਾਮਲੇ, 49 FIR, 32 ਰੈੱਡ ਐਂਟਰੀਆਂ, 2 ਲੱਖ ਤੋਂ ਵੱਧ ਦਾ ਜ਼ੁਰਮਾਨਾ… ਪੰਜਾਬ ‘ਚ ਨਹੀਂ ਰੁੱਕ ਰਹੇ ਪਰਾਲੀ ਸਾੜਨ ਦੇ ਮਾਮਲੇ

Updated On: 

29 Sep 2025 14:04 PM IST

Punjab Stubble Burning Cases: ਸੁਪਰੀਮ ਕੋਰਟ ਦੀ ਸਖ਼ਤੀ ਦੇ ਬਾਵਜੂਦ ਪਰਾਲੀ ਜਲਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਰਹੇ ਹਨ। ਇਸ ਦੇ ਚੱਲਦੇ ਕਈ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਵੱਧਣ ਲੱਗ ਪਿਆ ਹੈ। ਸਭ ਤੋਂ ਵੱਧ ਅਸਰ ਸ਼ਹਿਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਬਠਿੰਡਾ ਦਾ AQI 175 ਦਰਜ ਕੀਤਾ ਗਿਆ, ਜੋ ਕਿ ਯੈਲੋ ਜ਼ੋਨ 'ਚ ਰਿਹਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ AQI 'ਚ ਜ਼ਿਆਦਾ ਦੇਰ ਤੱਕ ਬਾਹਰ ਰਹਿਣਾ ਖਾਸ ਤੌਰ 'ਤੇ ਸਾਹ ਤੇ ਦਿੱਲ ਦੇ ਮਰੀਜ਼ਾਂ ਨੂੰ ਸਮੱਸਿਆ ਪੈਦਾ ਕਰ ਸਕਦਾ ਹੈ।

90 ਮਾਮਲੇ, 49 FIR, 32 ਰੈੱਡ ਐਂਟਰੀਆਂ, 2 ਲੱਖ ਤੋਂ ਵੱਧ ਦਾ ਜ਼ੁਰਮਾਨਾ... ਪੰਜਾਬ ਚ ਨਹੀਂ ਰੁੱਕ ਰਹੇ ਪਰਾਲੀ ਸਾੜਨ ਦੇ ਮਾਮਲੇ
Follow Us On

ਪੰਜਾਬ ਦੇ ਖੇਤਾਂ ਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਬੀਤੇ ਦਿਨ ਯਾਨੀ ਐਤਵਾਰ ਨੂੰ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 90 ਹੋ ਗਈ। ਐਤਵਾਰ ਨੂੰ ਅੱਠ ਨਵੇਂ ਮਾਮਲੇ ਸਾਹਮਣੇ ਆਏ। ਪਰਾਲੀ ਜਲਾਉਣ ਦੇ ਸਭ ਤੋਂ ਵੱਧ 51 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ। ਪੰਜਾਬ ਚ 15 ਸਤੰਬਰ ਤੋਂ ਸੈਟੇਲਾਈਟ ਦੇ ਜ਼ਰੀਏ ਪਰਾਲੀ ਸਾੜਨ ਦੇ ਮਾਮਲਿਆਂ ਦੀ ਮਾਨੀਟਰਿੰਗ ਹੋ ਰਹੀ ਹੈ।

ਸੁਪਰੀਮ ਕੋਰਟ ਦੀ ਸਖ਼ਤੀ ਦੇ ਬਾਵਜੂਦ ਪਰਾਲੀ ਜਲਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਰਹੇ ਹਨ। ਇਸ ਦੇ ਚੱਲਦੇ ਕਈ ਇਲਾਕਿਆਂ ਚ ਪ੍ਰਦੂਸ਼ਣ ਦਾ ਪੱਧਰ ਵੱਧਣ ਲੱਗ ਪਿਆ ਹੈ। ਸਭ ਤੋਂ ਵੱਧ ਅਸਰ ਸ਼ਹਿਰਾਂ ਚ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਬਠਿੰਡਾ ਦਾ AQI 175 ਦਰਜ ਕੀਤਾ ਗਿਆ, ਜੋ ਕਿ ਯੈਲੋ ਜ਼ੋਨ ਚ ਰਿਹਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ AQI ਚ ਜ਼ਿਆਦਾ ਦੇਰ ਤੱਕ ਬਾਹਰ ਰਹਿਣਾ ਖਾਸ ਤੌਰ ਤੇ ਸਾਹ ਤੇ ਦਿੱਲ ਦੇ ਮਰੀਜ਼ਾਂ ਨੂੰ ਸਮੱਸਿਆ ਪੈਦਾ ਕਰ ਸਕਦਾ ਹੈ।

ਅੰਮ੍ਰਿਤਸਰ ‘ਚ ਸਭ ਤੋਂ ਵੱਧ ਮਾਮਲੇ, ਦੂਜੇ ਨੰਬਰ ‘ਤੇ ਤਰਨਤਾਰਨ

ਅੰਮ੍ਰਿਤਸਰ ਚ ਜਿੱਥੇ ਹੁਣ ਤੱਕ 51 ਮਾਮਲੇ ਆ ਚੁੱਕੇ ਹਨ। ਉੱਥੇ ਹੀ, ਦੂਜੇ ਨੰਬਰ ਤੇ ਸਭ ਤੋਂ ਵੱਧ 11 ਮਾਮਲੇ ਤਰਨਤਾਰਨ ਤੋਂ ਆਏ ਹਨ। ਇਸ ਤੋਂ ਬਾਅਦ ਪਟਿਆਲਾ ਚ 10, ਮਰੇਲਕੋਟਲਾ ਤੋਂ 4 ਮਾਮਲੇ ਸਾਹਮਣੇ ਆਏ ਹਨ। ਬਰਨਾਲਾ, ਹੁਸ਼ਿਆਰਪੁਰ, ਸੰਗਰੂਰ ਤੋਂ 2-2 ਮਾਮਲੇ ਸਾਹਮਣੇ ਆਏ ਹਨ। ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਤੇ ਜਲੰਧਰ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਪਰਾਲੀ ਸਾੜਨ ਦੇ 47 ਮਾਮਲਿਆਂ ਚ 2 ਲੱਖ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਇਸ ਜ਼ੁਰਮਾਨਾ ਰਕਮ ਚੋਂ 1 ਲੱਖ 75 ਹਜ਼ਾਰ ਦੀ ਵਸੂਲੀ ਕਰ ਲਈ ਗਈ ਹੈ। ਉੱਥੇ ਹੀ 49 ਮਾਮਲਿਆਂ ਚ ਸੈਕਸ਼ਨ 223 ਬੀਐਨਐਸ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪਰਾਲੀ ਸਾੜਨ ਤੇ ਪੰਜਾਬ ਚ ਹੁਣ ਤੱਕ 32 ਰੈੱਡ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਰੈੱਡ ਐਂਟਰੀ ਹੋਣ ਤੇ ਕਿਸਾਨ ਆਪਣੀ ਜ਼ਮੀਨ ਨੂੰ ਨਾ ਤੇ ਵੇਚ ਸਕਦਾ ਹੈ ਤੇ ਨਾਂ ਹੀ ਉਸ ਤੇ ਲੋਨ ਲੈ ਸਕਦਾ ਹੈ।