ISI ਨਾਲ ਜੁੜੇ ਦੋ ਬਦਮਾਸ਼ਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ, ਗੈਂਗਸਟਰ ਸ਼ਮਸ਼ੇਰ ਸ਼ੇਰਾ ਖਿਲਾਫ ਕਾਰਵਾਈ ਦੀ ਤਿਆਰੀ

Published: 

15 Dec 2025 15:49 PM IST

ਡੀਜੀਪੀ ਗੌਰਵ ਯਾਦਵ ਦੇ ਅਨੁਸਾਰ, ਦੋਵੇਂ ਮੁਲਜ਼ਮ ਸ਼ੁਰੂ ਵਿੱਚ ਦੁਬਈ ਵਿੱਚ ਸਰਗਰਮ ਸਨ। ਜਿੱਥੋਂ ਉਹ ਅਰਮੇਨੀਆ ਚਲੇ ਗਏ। ਬਾਅਦ ਵਿੱਚ, ਉਹ ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਕਈ ਦੇਸ਼ਾਂ ਵਿੱਚ ਅਕਸਰ ਸਥਾਨ ਬਦਲਦੇ ਰਹੇ। ਹਾਲਾਂਕਿ, ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਤੇ ਦੋਵਾਂ ਨੂੰ ਮੁੰਬਈ ਵਿੱਚ ਫੜ ਕੇ ਲਿਆਂਦਾ ਗਿਆ।

ISI ਨਾਲ ਜੁੜੇ ਦੋ ਬਦਮਾਸ਼ਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ, ਗੈਂਗਸਟਰ ਸ਼ਮਸ਼ੇਰ ਸ਼ੇਰਾ ਖਿਲਾਫ ਕਾਰਵਾਈ ਦੀ ਤਿਆਰੀ

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੀ ਪੁਰਾਣੀ ਤਸਵੀਰ

Follow Us On

ਪੰਜਾਬ ਪੁਲਿਸ ਨੇ ਪਾਕਿਸਤਾਨ ਸਮਰਥਿਤ ਆਈਐਸਆਈ ਨੈੱਟਵਰਕ ਨਾਲ ਜੁੜੇ ਦੋ ਸ਼ੱਕੀ ਵਿਅਕਤੀਆਂ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਸਾਜਨ ਮਸੀਹ ਅਤੇ ਮਨੀਸ਼ ਬੇਦੀ ਵਜੋਂ ਹੋਈ ਹੈ। ਦੱਸ ਦਈਏ ਕਿ ਮਨੀਸ਼ ਬੇਦੀ ਅੰਮ੍ਰਿਤਸਰ ਤੋਂ ਹੈ ਅਤੇ ਸਾਜਨ ਮਸੀਹ ਪਠਾਨਕੋਟ ਦਾ ਰਹਿਣ ਵਾਲਾ ਹੈ।

ਡੀਜੀਪੀ ਗੌਰਵ ਯਾਦਵ ਦੇ ਅਨੁਸਾਰ, ਦੋਵੇਂ ਮੁਲਜ਼ਮ ਸ਼ੁਰੂ ਵਿੱਚ ਦੁਬਈ ਵਿੱਚ ਸਰਗਰਮ ਸਨ। ਜਿੱਥੋਂ ਉਹ ਅਰਮੇਨੀਆ ਚਲੇ ਗਏ। ਬਾਅਦ ਵਿੱਚ, ਉਹ ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਕਈ ਦੇਸ਼ਾਂ ਵਿੱਚ ਅਕਸਰ ਸਥਾਨ ਬਦਲਦੇ ਰਹੇ। ਹਾਲਾਂਕਿ, ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਤੇ ਦੋਵਾਂ ਨੂੰ ਮੁੰਬਈ ਵਿੱਚ ਫੜ ਕੇ ਲਿਆਂਦਾ ਗਿਆ।

ISI ਹੈਂਡਲਰਾਂ ਦੇ ਸੰਪਰਕ ਵਿੱਚ ਸਨ ਦੋਵੇਂ

ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਾਕਿਸਤਾਨ ਸਥਿਤ ਆਈਐਸਆਈ ਹੈਂਡਲਰ ਹਰਵਿੰਦਰ ਰਿੰਦਾ ਅਤੇ ਅਮਰੀਕਾ ਸਥਿਤ ਹੈਪੀ ਪਾਸੀਆ ਦੇ ਸੰਪਰਕ ਵਿੱਚ ਸਨ ਅਤੇ ਹਥਿਆਰਾਂ ਦੀ ਸਪਲਾਈ, ਕਤਲ ਅਤੇ ਹੋਰ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਸਨ। ਡੀਜੀਪੀ ਨੇ ਕਿਹਾ ਕਿ ਇਹ ਕਾਰਵਾਈ ਵਿਦੇਸ਼ਾਂ ਵਿੱਚ ਸਥਿਤ ਅਪਰਾਧੀਆਂ ਲਈ ਇੱਕ ਸਖ਼ਤ ਚੇਤਾਵਨੀ ਹੈ – ਕਾਨੂੰਨ ਤੋਂ ਭੱਜਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਗੈਂਗਸਟਰ ਸ਼ੇਰਾ ਖਿਲਾਫ ਕਾਰਵਾਈ ਦੀਆਂ ਤਿਆਰੀਆਂ ਜਾਰੀ

ਇਸ ਤੋਂ ਇਲਾਵਾ, ਉਨ੍ਹਾਂ ਦੇ ਤੀਜੇ ਸਾਥੀ, ਬਦਨਾਮ ਗੈਂਗਸਟਰ ਸ਼ਮਸ਼ੇਰ ਸ਼ੇਰਾ, ਜੋ ਅਰਮੀਨੀਆ ਤੋਂ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਚਲਾਉਂਦਾ ਹੈ। ਉਨ੍ਹਾਂ ਨੂੰ ਫੜਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੁਰੱਖਿਆ ਏਜੰਸੀਆਂ ਉਸ ਦੀਆਂ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ ਅਤੇ ਜਲਦੀ ਹੀ ਇੱਕ ਵੱਡੀ ਕਾਰਵਾਈ ਦੀ ਉਮੀਦ ਹੈ।