ਐਫਆਈਆਰ, ਰੈੱਡ ਐਂਟਰੀਆਂ ਤੇ ਭਾਰੀ ਜੁਰਮਾਨੇ ਦੇ ਬਾਵਜੂਦ ਨਹੀਂ ਰੁਕ ਰਹੇ ਪਰਾਲੀ ਸਾੜਨ ਦੇ ਮਾਮਲੇ, ਹੁਣ ਤੱਕ ਦਰਜ ਕੀਤੀਆਂ ਗਈਆਂ 1,216 ਘਟਨਾਵਾਂ
Punjab Stubble Burning Cases: ਇਸ ਸਾਲ ਹੁਣ ਤੱਕ 1,216 ਮਾਮਲਿਆਂ 'ਚੋਂ ਸਭ ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਤਰਨਤਾਰਨ 'ਚ ਦਰਜ ਹੋਈਆਂ ਹਨ। ਤਰਨਤਾਰਨ 'ਚ ਹੁਣ ਤੱਕ 296 ਘਟਨਾਵਾਂ ਸਾਹਮਣੇ ਆਈਆਂ ਹਨ। ਅੰਮ੍ਰਿਤਸਰ 173 ਮਾਮਲਿਆਂ ਨਾਲ ਦੂਜੇ ਸਥਾਨ 'ਤੇ ਹੈ। ਸੰਗਰੂਰ 170 ਘਟਨਾਵਾਂ ਨਾਲ ਤੀਜੇ ਸਥਾਨ 'ਤੇ ਹੈ।
ਫਾਈਲ ਫੋਟੋ
ਪੰਜਾਬ ‘ਚ ਝੋਨੇ ਦੀ ਕਟਾਈ ਦੇ ਸੀਜ਼ਨ ‘ਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੁੱਧਵਾਰ ਨੂੰ ਇਸ ਸੀਜ਼ਨ ਦੇ ਰਿਕਾਰਡ 283 ਮਾਮਲੇ ਦਰਜ ਕੀਤੇ ਗਏ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਿਕਾਰਡ 147 ਮਾਮਲੇ ਦਰਜ ਕੀਤੇ ਗਏ ਸਨ। ਬੀਤੇ ਦਿਨ 283 ਮਾਮਲਿਆਂ ਤੋਂ ਬਾਅਦ ਸੂਬੇ ‘ਚ ਪਰਾਲੀ ਸਾੜਨ ਦੇ ਕੁੱਲ ਮਾਮਲੇ 1,216 ਤੱਕ ਪਹੁੰਚ ਗਏ ਹਨ।
ਜਾਣਕਾਰੀ ਮੁਤਾਬਕ ਝੋਨੇ ਦੀ 70 ਫ਼ੀਸਦੀ ਕਟਾਈ ਹੋਈ ਹੈ ਤੇ ਆਉਣ ਵਾਲੇ ਦਿਨਾਂ ‘ਚ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ। ਬੀਤੇ ਇੱਕ ਹਫ਼ਤੇ ਤੋਂ ਪਰਾਲੀ ਸਾੜਨ ਦੇ ਮਾਮਲੇ ਵਧੇ ਹਨ। 21 ਅਕਤੂਬਰ ਤੋਂ ਹੁਣ ਤੱਕ 9 ਦਿਨਾਂ ਵਿਚਕਾਰ ਪਰਾਲੀ ਜਲਾਉਣ ਦੇ ਸਿਰਫ਼ 820 ਹੀ ਮਾਮਲੇ ਸਾਹਮਣੇ ਆਏ ਹਨ।
ਬੀਤੇ ਸਾਲ ਦੇ ਮੁਕਾਬਲੇ ਕਮੀ
ਹਾਲਾਂਕਿ, ਦੂਜੇ ਪਾਸੇ ਪਰਾਲੀ ਸਾੜਨ ਦੇ ਮਾਮਲਿਆਂ ‘ਚ ਬੀਤੇ ਸਾਲ ਦੇ ਮੁਕਾਬਲੇ ਕਮੀ ਆਈ ਹੈ। ਸਾਲ 2024 ਦੇ ਮੁਕਾਬਲੇ ਇਸ ਸਾਲ ਪਰਾਲੀ ਘੱਟ ਸਾੜੀ ਗਈ ਹੈ। ਸਾਲ 2024 ‘ਚ 29 ਅਕਤੂਬਰ ਤੱਕ 2,536 ਘਟਨਾਵਾਂ ਦਰਜ ਹੋਈਆਂ ਸਨ। ਇਸੇ ਤਰ੍ਹਾਂ 2023 ਨੂੰ 29 ਅਕਤੂਬਰ ਤੱਕ 5,254 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ 29 ਅਕਤੂਬਰ ਨੂੰ 2022 ਤੱਕ 12,112 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।
ਤਰਨਤਾਰਨ ਸਭ ਤੋਂ ਅੱਗੇ
ਇਸ ਸਾਲ ਹੁਣ ਤੱਕ 1,216 ਮਾਮਲਿਆਂ ‘ਚੋਂ ਸਭ ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਤਰਨਤਾਰਨ ‘ਚ ਦਰਜ ਹੋਈਆਂ ਹਨ। ਤਰਨਤਾਰਨ ‘ਚ ਹੁਣ ਤੱਕ 296 ਘਟਨਾਵਾਂ ਸਾਹਮਣੇ ਆਈਆਂ ਹਨ। ਅੰਮ੍ਰਿਤਸਰ 173 ਮਾਮਲਿਆਂ ਨਾਲ ਦੂਜੇ ਸਥਾਨ ‘ਤੇ ਹੈ। ਸੰਗਰੂਰ 170 ਘਟਨਾਵਾਂ ਨਾਲ ਤੀਜੇ ਸਥਾਨ ‘ਤੇ ਹੈ।
ਪਰਾਲੀ ਸਾੜਨ ਦੇ ਮਾਮਲੇ ‘ਚ ਹੁਣ ਤੱਕ 24 ਲੱਖ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ‘ਚੋਂ 15 ਲੱਖ 20 ਹਜ਼ਾਰ ਰੁਪਏ ਜ਼ੁਰਮਾਨੇ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਪਰਾਲੀ ਜਲਾਉਣ ਦੇ ਮਾਮਲਿਆਂ ‘ਚ 376 ਐਫਆਈਆਰ ਦਰਜ ਹੋਈਆਂ ਹਨ। ਉੱਥੇ ਹੀ, 432 ਮਾਮਲਿਆਂ ‘ਚ ਕਿਸਾਨਾਂ ਦੇ ਰੈਵਨਿਊ ਰਿਕਾਰਡ ‘ਚ ਲਾਲ ਐਂਟਰੀ ਪਾ ਦਿੱਤੀ ਗਈ ਹੈ।
