AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ‘ਚ SIR ਦੀ ਡ੍ਰਾਫਟ ਵੋਟਰ ਲਿਸਟ ਜਾਰੀ, ਘਰ ਬੈਠੇ ਚੈੱਕ ਕਰੋ ਆਪਣਾ ਨਾਮ

ਵੋਟਰ ਲਿਸਟ ਚੈੱਕ ਕਰਨ ਲਈ CEO ਪੰਜਾਬ ਦੀ ਅਧਿਕਾਰਤ ਵੈੱਬਸਾਈਟ (www.ceopunjab.gov.in) 'ਤੇ ਜਾਣਾ ਹੋਵੇਗਾ। ਵੈੱਬਸਾਈਟ ਦੇ ਹੋਮ ਪੇਜ 'ਤੇ SIR ਨਾਲ ਸਬੰਧਤ ਤਿੰਨ ਮਹੱਤਵਪੂਰਨ ਆਪਸ਼ਨ ਦਿੱਤੇ ਗਏ ਹਨ।

ਪੰਜਾਬ 'ਚ SIR ਦੀ ਡ੍ਰਾਫਟ ਵੋਟਰ ਲਿਸਟ ਜਾਰੀ, ਘਰ ਬੈਠੇ ਚੈੱਕ ਕਰੋ ਆਪਣਾ ਨਾਮ
tv9-punjabi
| Updated On: 13 Aug 2026 14:11 PM IST
Share

ਪੰਜਾਬ ‘ਚ ਵੋਟਰ ਲਿਸਟ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਡ੍ਰਾਫਟ ਵੋਟਰ ਲਿਸਟ 2026 ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਦੇ ਵੋਟਰ ਘਰ ਬੈਠੇ ਆਨਲਾਈਨ ਇਹ ਪਤਾ ਕਰ ਸਕਦੇ ਹਨ ਕਿ ਉਨ੍ਹਾਂ ਦਾ ਨਾਮ ਡਰਾਫਟ ਵੋਟਰ ਲਿਸਟ ‘ਚ ਹੈ ਜਾਂ ਨਹੀਂ। ਇਸ ਦੇ ਨਾਲ ਹੀ ਵੋਟਰ ਇਹ ਵੀ ਚੈੱਕ ਕਰ ਸਕਦੇ ਹਨ ਕਿ SIR ਦੀ ਪ੍ਰਕਿਰਿਆ ਦੌਰਾਨ ਉਨ੍ਹਾਂ ਦਾ ਨਾਮ ਵੋਟਰ ਲਿਸਟ ‘ਚੋਂ ਹਟਾਇਆ ਤਾਂ ਨਹੀਂ ਗਿਆ।

www.ceopunjab.gov.in ਪੰਜਾਬ ਦੀ ਵੈੱਬਸਾਈਟ ‘ਤੇ ਮਿਲੇਗੀ ਲਿਸਟ

ਵੋਟਰ ਲਿਸਟ ਚੈੱਕ ਕਰਨ ਲਈ CEO ਪੰਜਾਬ ਦੀ ਅਧਿਕਾਰਤ ਵੈੱਬਸਾਈਟ (www.ceopunjab.gov.in) ‘ਤੇ ਜਾਣਾ ਹੋਵੇਗਾ। ਵੈੱਬਸਾਈਟ ਦੇ ਹੋਮ ਪੇਜ ‘ਤੇ SIR ਨਾਲ ਸਬੰਧਤ ਤਿੰਨ ਆਪਸ਼ਨ ਦਿੱਤੇ ਗਏ ਹਨ।

ਵੈੱਬਸਾਈਟ ਖੋਲ੍ਹਣ ਦੇ ਤੁਹਾਨੂੰ ਹੇਠਾਂਂ ਦਿਖਾਇਆ ਹੋਇਆ ਪੇਜ਼ ਮਿਲੇਗਾ ਤੇ ਤਿੰਨ ਆਪਸ਼ਨ ਦਿਖਣਗੇ (Pic Source:www.ceopunjab.gov.in)

  • ASDD LIST: ਇਸ ‘ਚ ਵੋਟਰ ਲਿਸਟ ‘ਚੋਂ ਹਟਾਏ ਗਏ ਨਾਮਾਂ ਦੀ ਜਾਣਕਾਰੀ ਮਿਲੇਗੀ।
  • DRAFT ROLL 2026: ਇਸ ‘ਚ ਡਰਾਫਟ ਵੋਟਰ ਲਿਸਟ ‘ਚ ਸ਼ਾਮਲ ਵੋਟਰਾਂ ਦੇ ਨਾਮ ਦੇਖੇ ਜਾ ਸਕਦੇ ਹਨ।
  • SEARCH LIST SIR 2003: ਇਸ ਰਾਹੀਂ 2003 ਦੀ ਪੁਰਾਣੀ ਵੋਟਰ ਲਿਸਟ ‘ਚ ਨਾਮ ਖੋਜਿਆ ਜਾ ਸਕਦਾ ਹੈ।

DRAFT ROLL 2026 ‘ਚ ਇੰਝ ਨਾਮ ਚੈੱਕ ਕਰੋ

ਡਰਾਫਟ ਵੋਟਰ ਲਿਸਟ ‘ਚ ਆਪਣਾ ਨਾਮ ਦੇਖਣ ਲਈ ਪਹਿਲਾਂ www.ceopunjab.gov.in ਵੈੱਬਸਾਈਟ ਖੋਲ੍ਹੋ। ਇਸ ਤੋਂ ਬਾਅਦ DRAFT ROLL 2026 ਵਾਲੇ ਆਪਸ਼ਨ ‘ਤੇ ਕਲਿੱਕ ਕਰੋ। ਇੱਥੇ ਆਪਣਾ ਜ਼ਿਲ੍ਹਾ ਤੇ ਵਿਧਾਨ ਸਭਾ ਹਲਕਾ ਚੁਣਨਾ ਹੋਵੇਗਾ। ਇਸ ਤੋਂ ਬਾਅਦ ਕੈਪਚਾ ਕੋਡ ਭਰ ਕੇ Part No and Part Name ਮੁਤਾਬਕ ਵੋਟਰ ਲਿਸਟ ਦੀ ਪੀਡੀਐਫ ਡਾਊਨਲੋਡ ਕੀਤੀ ਜਾ ਸਕਦੀ ਹੈ। ਪੀਐਡਐਫ ਖੋਲ੍ਹਣ ਤੋਂ ਬਾਅਦ ਆਪਣਾ ਨਾਮ ਤੇ ਹੋਰ ਵੇਰਵੇ ਚੈੱਕ ਕਰ ਸਕਦੇ ਹੋ।

ਵੋਟ ਕੱਟੀ ਹੈ ਜਾਂ ਨਹੀਂ, ASDD LIST ‘ਚ ਕਰੋ ਚੈੱਕ

ਜੇ ਤੁਹਾਨੂੰ ਸਿਰਫ਼ ਇਹ ਪਤਾ ਕਰਨਾ ਹੈ ਕਿ SIR ਦੌਰਾਨ ਤੁਹਾਡਾ ਨਾਮ ਵੋਟਰ ਲਿਸਟ ‘ਚੋਂ ਹਟਾਇਆ ਗਿਆ ਹੈ ਜਾਂ ਨਹੀਂ, ਤਾਂ ASDD LIST ਚੈੱਕ ਕਰ ਸਕਦੇ ਹੋ। ਇਸ ‘ਚ ਵੀ ਤੁਸੀਂ ਜ਼ਿਲ੍ਹੇ ਤੇ ਵਿਧਾਨ ਸਭਾ ਹਲਕਾ ਚੁਣ ਕੇ ਲਿਸਟ ‘ਚ ਆਪਣੇ ਨਾਮ ਦੀ ਜਾਂਚ ਕਰ ਸਕਦੇ ਹੋ।

ਡਰਾਫਟ ਲਿਸਟ ‘ਚ ਨਾਮ ਨਹੀਂ ਤਾਂ ਕੀ ਕਰੀਏ?

ਜੇ ਡਰਾਫਟ ਵੋਟਰ ਲਿਸਟ ‘ਚ ਤੁਹਾਡਾ ਨਾਮ ਨਹੀਂ ਹੈ ਜਾਂ ਤੁਹਾਡਾ ਨਾਮ ਕੱਟੇ ਗਏ ਵੋਟਰਾਂ ਦੀ ਸੂਚੀ ‘ਚ ਆ ਰਿਹਾ ਹੈ, ਤਾਂ ਨਾਮ ਮੁੜ ਸ਼ਾਮਲ ਕਰਵਾਉਣ ਲਈ Form-6 ਰਾਹੀਂ ਦਾਅਵਾ ਕੀਤਾ ਜਾ ਸਕਦਾ ਹੈ। Form-6 ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਜਮ੍ਹਾਂ ਕਰਵਾਉਣ ਦੀ ਸਹੂਲਤ ਹੈ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...