Punjab Flood: ਪੰਜਾਬ ਤੋਂ ਹਿਮਾਚਲ ਜਾਣ ਵਾਲੇ ਲੰਬੇ ਰੂਟ ਦੀਆਂ ਬੱਸਾਂ ਬੰਦ, ਊਨਾ-ਚਿੰਤਪੁਰਨੀ ਤੱਕ ਹੀ ਚੱਲ ਰਹੀਆਂ ਬੱਸਾਂ

Published: 

11 Jul 2023 12:07 PM

Heavy Rain in Punjab :ਪੰਜਾਬ ਰੋਡਵੇਜ਼ ਨੇ ਇਹਤਿਆਤ ਵਜੋਂ ਆਪਣੀਆਂ ਬੱਸਾਂ ਦੇ ਲੰਬੇ ਰੂਟ ਰੱਦ ਕਰ ਦਿੱਤੇ ਹਨ। ਜਿਸ ਦੇ ਚੱਲਦਿਆਂ ਊਨਾ-ਚਿੰਤਪੁਰਨੀ ਤੱਕ ਹੀ ਬੱਸਾਂ ਚੱਲਣਗੀਆਂ। ਜਿਸ ਕਾਰਨ ਲੋਕਾਂ ਨੂੰ ਆਵਾਜਾਹੀ ਵਿੱਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।

Punjab Flood: ਪੰਜਾਬ ਤੋਂ ਹਿਮਾਚਲ ਜਾਣ ਵਾਲੇ ਲੰਬੇ ਰੂਟ ਦੀਆਂ ਬੱਸਾਂ ਬੰਦ, ਊਨਾ-ਚਿੰਤਪੁਰਨੀ ਤੱਕ ਹੀ ਚੱਲ ਰਹੀਆਂ ਬੱਸਾਂ
Follow Us On

Punjab Flood Condition: ਪਹਾੜਾਂ ਵਿੱਚ ਬੀਤੇ ਦਿਨਾਂ ਤੋਂ ਲਗਾਤਾਰ ਹੋ ਰਹੀਂ ਬਾਰਿਸ਼ ਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਵਿੱਚ ਹੋ ਰਹੀ ਬਰਸਾਤ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਭਰ ਗਿਆ ਹੈ। ਉਥੇ ਹੀ ਹਿਮਾਚਲ ਵਿੱਚ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪੁਲ ਅਤੇ ਸੜਕਾਂ ਰੁੜ੍ਹ ਗਈਆਂ ਹਨ। ਪੰਜਾਬ ਵਿੱਚ ਹੜ੍ਹਾਂ (Punjab Flood) ਦੇ ਹਾਲਾਤ ਬਣੇ ਹੋਏ ਹਨ। ਪੰਜਾਬ ਰੋਡਵੇਜ਼ ਨੇ ਇਹਤਿਆਤ ਵਜੋਂ ਆਪਣੀਆਂ ਬੱਸਾਂ ਦੇ ਲੰਬੇ ਰੂਟ ਰੱਦ ਕਰ ਦਿੱਤੇ ਹਨ। ਪੰਜਾਬ ਰੋਡਵੇਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਰਿਸ਼ ਰੁਕਣ ਅਤੇ ਮਾਹੌਲ ਸੁਧਰਨ ਤੋਂ ਬਾਅਦ ਹੀ ਬੱਸਾਂ ਹਿਮਾਚਲ ਦੇ ਰੂਟਾਂ ‘ਤੇ ਚੱਲਈਆਂ ਜਾਣਗੀਆਂ।

ਪੰਜਾਬ ਦੇ ਰੂਟ ਵੀ ਕੀਤੇ ਜਾ ਸਕਦੇ ਹਨ ਰੱਦ

ਮੀਂਹ ਦੇ ਕਹਿਰ ਕਾਰਨ ਇਸ ਵੇਲੇ ਅਧਾ ਪੰਜਾਬ ਡੁੱਬਿਆ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਸੂਬੇ ਦੇ ਮਾਲਵਾ ਖੇਤਰ ਦੇ 9 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਹਰ ਤਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਪਰ ਹਾਲੇ ਤੱਕ ਪੰਜਾਬ ਵਿੱਚ ਗੁਆਂਡੀ ਸੂਬੇ ਹਿਮਚਲ ਪ੍ਰਦੇਸ਼ ਦੇ ਪੁਲਾਂ ਅਤੇ ਸੜਕਾਂ ਵਰਗੀ ਹਾਲਤ ਨਹੀਂ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਕਰ ਪੰਜਾਬ ਵਿੱਚ ਮੀਂਹ ਨਾ ਰੁੱਕਿਆ ਤਾਂ ਪੰਜਾਬ ਰੋਡਵੇਜ਼ ਸੇਮ ਦੀ ਸਥਿਤੀ ਵਾਲੇ ਖੇਤਰਾਂ ਵਿੱਚ ਬੱਸਾਂ ਰੋਕ ਸਕਦੀ ਹੈ। ਚੰਡੀਗੜ੍ਹ (Chandigarh) ਤੋਂ ਅੰਬਾਲਾ ਜਾਣ ਵਾਲਾ ਰਸਤਾ ਦਰਿਆਵਾਂ ਦੇ ਪਾਣੀ ਕਾਰਨ ਰੁੜ ਗਿਆ ਹੈ। ਲੋਕਾਂ ਨੂੰ ਕਾਫੀ ਦਿਕਤ ਪ੍ਰੇਸ਼ਾਨੀ ਹੋ ਰਹੀ ਹੈ।

ਊਨਾ-ਚਿੰਤਪੁਰਨੀ ਤੱਕ ਹੀ ਚੱਲਣਗੀਆਂ ਬੱਸਾਂ

ਬਾਰਿਸ਼ ਦੇ ਇਸ ਪ੍ਰਕੋਪ ਕਾਰਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਸੂਬੇ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਦੇ ਊਨਾ ਅਤੇ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਮਾਤਾ ਚਿੰਤਪੁਰਨੀ ਤੱਕ ਹੀ ਚੱਲ ਰਹੀਆਂ ਹਨ। ਦੱਸਣਯੋਗ ਹੈ ਕਿ ਹਿਮਚਾਲ ਵਿੱਚ ਹੋ ਰਹੀ ਬਾਰਿਸ਼ ਕਾਰਨ ਪਹਾੜੀ ਇਲਾਕਿਆਂ ਵਿੱਚ ਕਾਫੀ ਖਤਰਾ ਹੈ। ਪੰਜਾਬ ਰੋਡਵੇਜ ਨੇ ਚਿੰਤਪੁਰਨੀ ਤੋਂ ਅੱਗ ਜਾਅ ਵਾਲੇ ਰਸਤੇ ਦੀਆਂ ਸਾਰੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਪਹਾੜੀ ਖੇਤਰਾਂ ਵਿੱਚ ਮੀਂਹ ਦਾ ਅਸਰ ਜਿਆਦਾ ਹੁੰਦਾ ਹੈ। ਜੋ ਤਸਵੀਰਾਂ ਹੁਣ ਹਿਮਾਚਲ (Himachal) ਤੋਂ ਸਾਹਮਣੇ ਆ ਰਹੀਆਂ ਹਨ ਉਹ ਕਾਫੀ ਡਰਾਉਣ ਵਾਲੀਆਂ ਹਨ। ਪੰਜਾਬ ਰੋਡਵੇਜ਼ ਵਿਭਾਗ ਵੱਲੋਂ ਸਥਿਤੀ ਨੂੰ ਵੇਖਦਿਆਂ ਇਹ ਫੈਸਲਾ ਲਿਆ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version