Punjab Flood: ਪੰਜਾਬ ਤੋਂ ਹਿਮਾਚਲ ਜਾਣ ਵਾਲੇ ਲੰਬੇ ਰੂਟ ਦੀਆਂ ਬੱਸਾਂ ਬੰਦ, ਊਨਾ-ਚਿੰਤਪੁਰਨੀ ਤੱਕ ਹੀ ਚੱਲ ਰਹੀਆਂ ਬੱਸਾਂ
Heavy Rain in Punjab :ਪੰਜਾਬ ਰੋਡਵੇਜ਼ ਨੇ ਇਹਤਿਆਤ ਵਜੋਂ ਆਪਣੀਆਂ ਬੱਸਾਂ ਦੇ ਲੰਬੇ ਰੂਟ ਰੱਦ ਕਰ ਦਿੱਤੇ ਹਨ। ਜਿਸ ਦੇ ਚੱਲਦਿਆਂ ਊਨਾ-ਚਿੰਤਪੁਰਨੀ ਤੱਕ ਹੀ ਬੱਸਾਂ ਚੱਲਣਗੀਆਂ। ਜਿਸ ਕਾਰਨ ਲੋਕਾਂ ਨੂੰ ਆਵਾਜਾਹੀ ਵਿੱਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।

Punjab Flood Condition: ਪਹਾੜਾਂ ਵਿੱਚ ਬੀਤੇ ਦਿਨਾਂ ਤੋਂ ਲਗਾਤਾਰ ਹੋ ਰਹੀਂ ਬਾਰਿਸ਼ ਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਵਿੱਚ ਹੋ ਰਹੀ ਬਰਸਾਤ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਭਰ ਗਿਆ ਹੈ। ਉਥੇ ਹੀ ਹਿਮਾਚਲ ਵਿੱਚ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪੁਲ ਅਤੇ ਸੜਕਾਂ ਰੁੜ੍ਹ ਗਈਆਂ ਹਨ। ਪੰਜਾਬ ਵਿੱਚ ਹੜ੍ਹਾਂ (Punjab Flood) ਦੇ ਹਾਲਾਤ ਬਣੇ ਹੋਏ ਹਨ। ਪੰਜਾਬ ਰੋਡਵੇਜ਼ ਨੇ ਇਹਤਿਆਤ ਵਜੋਂ ਆਪਣੀਆਂ ਬੱਸਾਂ ਦੇ ਲੰਬੇ ਰੂਟ ਰੱਦ ਕਰ ਦਿੱਤੇ ਹਨ। ਪੰਜਾਬ ਰੋਡਵੇਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਰਿਸ਼ ਰੁਕਣ ਅਤੇ ਮਾਹੌਲ ਸੁਧਰਨ ਤੋਂ ਬਾਅਦ ਹੀ ਬੱਸਾਂ ਹਿਮਾਚਲ ਦੇ ਰੂਟਾਂ ‘ਤੇ ਚੱਲਈਆਂ ਜਾਣਗੀਆਂ।
#HimachalPradesh#हिमाचल_प्रदेश से भारी #बारिश से #तबाही
जगह-जगह #लैंडस्लाइड की खबरें आ रही हैं#किन्नौर के रामनी गांव में का #लैंडस्लाइड..#HimachalPradeshRains #Himachal #Heavyrains #Rain #Rainfall #HeavyRain #Heavyrainfall #Heavyflood #flood #floods #flooding pic.twitter.com/gKu98esXyi — Goldy Srivastav (@GoldySrivastav) July 10, 2023
ਪੰਜਾਬ ਦੇ ਰੂਟ ਵੀ ਕੀਤੇ ਜਾ ਸਕਦੇ ਹਨ ਰੱਦ
ਮੀਂਹ ਦੇ ਕਹਿਰ ਕਾਰਨ ਇਸ ਵੇਲੇ ਅਧਾ ਪੰਜਾਬ ਡੁੱਬਿਆ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਸੂਬੇ ਦੇ ਮਾਲਵਾ ਖੇਤਰ ਦੇ 9 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਹਰ ਤਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਪਰ ਹਾਲੇ ਤੱਕ ਪੰਜਾਬ ਵਿੱਚ ਗੁਆਂਡੀ ਸੂਬੇ ਹਿਮਚਲ ਪ੍ਰਦੇਸ਼ ਦੇ ਪੁਲਾਂ ਅਤੇ ਸੜਕਾਂ ਵਰਗੀ ਹਾਲਤ ਨਹੀਂ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਕਰ ਪੰਜਾਬ ਵਿੱਚ ਮੀਂਹ ਨਾ ਰੁੱਕਿਆ ਤਾਂ ਪੰਜਾਬ ਰੋਡਵੇਜ਼ ਸੇਮ ਦੀ ਸਥਿਤੀ ਵਾਲੇ ਖੇਤਰਾਂ ਵਿੱਚ ਬੱਸਾਂ ਰੋਕ ਸਕਦੀ ਹੈ। ਚੰਡੀਗੜ੍ਹ (Chandigarh) ਤੋਂ ਅੰਬਾਲਾ ਜਾਣ ਵਾਲਾ ਰਸਤਾ ਦਰਿਆਵਾਂ ਦੇ ਪਾਣੀ ਕਾਰਨ ਰੁੜ ਗਿਆ ਹੈ। ਲੋਕਾਂ ਨੂੰ ਕਾਫੀ ਦਿਕਤ ਪ੍ਰੇਸ਼ਾਨੀ ਹੋ ਰਹੀ ਹੈ।#Chamera Lake #Chamba #Himachal Pradesh.#dam #flood #rain pic.twitter.com/edspe0vwWW
— Surabhi Tiwari🇮🇳 (@surabhi_tiwari_) July 10, 2023
This is Temple in Sirmaur Himachal Pradesh under flood pic.twitter.com/PI3IIibmzp
— Go Himachal (@GoHimachal_) July 11, 2023
ਊਨਾ-ਚਿੰਤਪੁਰਨੀ ਤੱਕ ਹੀ ਚੱਲਣਗੀਆਂ ਬੱਸਾਂ
ਬਾਰਿਸ਼ ਦੇ ਇਸ ਪ੍ਰਕੋਪ ਕਾਰਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਸੂਬੇ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਦੇ ਊਨਾ ਅਤੇ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਮਾਤਾ ਚਿੰਤਪੁਰਨੀ ਤੱਕ ਹੀ ਚੱਲ ਰਹੀਆਂ ਹਨ। ਦੱਸਣਯੋਗ ਹੈ ਕਿ ਹਿਮਚਾਲ ਵਿੱਚ ਹੋ ਰਹੀ ਬਾਰਿਸ਼ ਕਾਰਨ ਪਹਾੜੀ ਇਲਾਕਿਆਂ ਵਿੱਚ ਕਾਫੀ ਖਤਰਾ ਹੈ। ਪੰਜਾਬ ਰੋਡਵੇਜ ਨੇ ਚਿੰਤਪੁਰਨੀ ਤੋਂ ਅੱਗ ਜਾਅ ਵਾਲੇ ਰਸਤੇ ਦੀਆਂ ਸਾਰੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ।ਇਥੇ ਇਹ ਵੀ ਦੱਸਣਯੋਗ ਹੈ ਕਿ ਪਹਾੜੀ ਖੇਤਰਾਂ ਵਿੱਚ ਮੀਂਹ ਦਾ ਅਸਰ ਜਿਆਦਾ ਹੁੰਦਾ ਹੈ। ਜੋ ਤਸਵੀਰਾਂ ਹੁਣ ਹਿਮਾਚਲ (Himachal) ਤੋਂ ਸਾਹਮਣੇ ਆ ਰਹੀਆਂ ਹਨ ਉਹ ਕਾਫੀ ਡਰਾਉਣ ਵਾਲੀਆਂ ਹਨ। ਪੰਜਾਬ ਰੋਡਵੇਜ਼ ਵਿਭਾਗ ਵੱਲੋਂ ਸਥਿਤੀ ਨੂੰ ਵੇਖਦਿਆਂ ਇਹ ਫੈਸਲਾ ਲਿਆ ਗਿਆ ਹੈ।Scary visuals from district Sirmaur of Himachal Pradesh. #sirmaur #HimachalPradesh #Flood #Himachal #Himachalrain #Rain #paontasahib pic.twitter.com/AEXNu5Klbu
— Abhishek Sharma (@abhiii_sharmaa) July 10, 2023
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋThe flood in the Beas River in Himachal Pradesh.#BREAKING #India #Flood Mandi india hindistan sel #여름의낭만_최산_태어난날
pic.twitter.com/7u2EKqMLEs — Musa Kayrak (@musakayrak) July 9, 2023ਇਹ ਵੀ ਪੜ੍ਹੋ