ਅਪ੍ਰੈਲ ਮਹੀਨੇ ਵਿੱਚ ₹2987.38 ਕਰੋੜ ਦਾ ਇਤਿਹਾਸਕ ਮਾਲੀਆ ਇਕੱਠਾ, ਪੰਜਾਬ ਨੇ ਰਚਿਆ ਨਵਾਂ ਕੀਰਤੀਮਾਨ
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਅਪ੍ਰੈਲ 2026 ਦੇ ਮਹੀਨੇ ਲਈ ਟੈਕਸ ਮਾਲੀਏ ਵਿੱਚ ਇੱਕ ਨਵਾਂ ਅਤੇ ਇਤਿਹਾਸਕ ਕੀਰਤੀਮਾਨ ਸਥਾਪਿਤ ਕੀਤਾ ਹੈ। ਜੀ.ਐਸ.ਟੀ. ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਸੂਬੇ ਨੇ ਹੁਣ ਤੱਕ ਦਾ ਸਭ ਤੋਂ ਵੱਧ ਮਾਸਿਕ ਵਸਤੂ ਅਤੇ ਸੇਵਾ ਕਰ (GST) ਇਕੱਠਾ ਕਰਕੇ ਦੇਸ਼ ਭਰ ਵਿੱਚ ਕੁੱਲ ਜੀ.ਐਸ.ਟੀ. ਮਾਲੀਆ ਵਾਧਾ ਦਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

70 ਫੀਸਦੀ ਤੋਂ ਵੱਧ ਦਾ ਜ਼ਬਰਦਸਤ ਵਾਧਾ
ਵਿੱਤ ਮੰਤਰੀ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸੂਬੇ ਨੇ 2,725.08 ਕਰੋੜ ਰੁਪਏ ਦੇ ਸ਼ੁੱਧ ਜੀ.ਐਸ.ਟੀ. ਦੇ ਨਾਲ ਕੁੱਲ 2,987.38 ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਦਰਜ ਕੀਤਾ ਹੈ। ਇਹ ਸ਼ਾਨਦਾਰ ਪ੍ਰਦਰਸ਼ਨ ਪਿਛਲੇ ਸਾਲ ਦੇ ਮੁਕਾਬਲੇ ਸ਼ੁੱਧ ਜੀ.ਐਸ.ਟੀ. ਵਿੱਚ 70.70% ਦੇ ਭਾਰੀ ਵਾਧੇ ਨੂੰ ਦਰਸਾਉਂਦਾ ਹੈ। ਅਪ੍ਰੈਲ 2025 ਦੀਆਂ ਪ੍ਰਾਪਤੀਆਂ ਦੀ ਤੁਲਨਾ ਵਿੱਚ ਇਸ ਵਾਰ ਲਗਭਗ 1,129 ਕਰੋੜ ਰੁਪਏ ਦਾ ਪ੍ਰਭਾਵਸ਼ਾਲੀ ਵਾਧਾ ਦਰਜ ਹੋਇਆ ਹੈ।
ਪੋਸਟ-ਸੈਟਲਮੈਂਟ ਜੀ.ਐਸ.ਟੀ. ਵਿੱਚ 66% ਦਾ ਉਛਾਲ
ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਪੰਜਾਬ ਨੇ ਪੋਸਟ-ਸੈਟਲਮੈਂਟ ਜੀ.ਐਸ.ਟੀ. ਵਿੱਚ 66% ਦਾ ਵਾਧਾ ਦਰਜ ਕੀਤਾ ਹੈ। ਇਹ ਰਾਸ਼ੀ ਪਿਛਲੇ ਸਾਲ ਦੇ 1,795 ਕਰੋੜ ਰੁਪਏ ਤੋਂ ਵਧ ਕੇ ਇਸ ਸਾਲ 2,987 ਕਰੋੜ ਰੁਪਏ ਹੋ ਗਈ ਹੈ। ਇਹ ਉਪਲਬਧੀ ਪੰਜਾਬ ਨੂੰ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਰਾਜ ਵਜੋਂ ਸਥਾਪਿਤ ਕਰਦੀ ਹੈ, ਜਿਸ ਨੇ ਅਖਿਲ ਭਾਰਤੀ ਵਿਕਾਸ ਦਰ ਨੂੰ ਪਛਾੜਦਿਆਂ ਉੱਤਰੀ ਭਾਰਤ ਦੇ ਸਾਰੇ ਰਾਜਾਂ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ।
ਟੈਕਸ ਚੋਰੀ ਵਿਰੁੱਧ ਸਖ਼ਤ ਕਾਰਵਾਈ
ਜੀ.ਐਸ.ਟੀ. ਮਾਲੀਏ ਵਿੱਚ ਹੋਏ ਇਸ ਵਾਧੇ ਦਾ ਸਿਹਰਾ ਸੂਬੇ ਭਰ ਵਿੱਚ ਚਲਾਈਆਂ ਗਈਆਂ ਸਖ਼ਤ ਇਨਫੋਰਸਮੈਂਟ ਗਤੀਵਿਧੀਆਂ ਨੂੰ ਦਿੰਦਿਆਂ ਮੰਤਰੀ ਨੇ ਕਿਹਾ ਕਿ ਡੇਟਾ ਐਨਾਲਿਟਿਕਸ ਦੀ ਵਰਤੋਂ ਅਤੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਕੀਤੀਆਂ ਗਈਆਂ ਕਾਰਵਾਈਆਂ ਸਦਕਾ ਸਰਕਾਰ 175 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਣ ਵਿੱਚ ਸਫਲ ਰਹੀ ਹੈ। ਅਪ੍ਰੈਲ ਮਹੀਨੇ ਦੌਰਾਨ ‘ਆਇਰਨ ਐਂਡ ਸਟੀਲ’ ਸੈਕਟਰ ਵਿੱਚ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਤਹਿਤ ਇੱਕੋ ਦਿਨ ਵਿੱਚ ਲਗਭਗ 200 ਵਾਹਨ ਜ਼ਬਤ ਕਰਕੇ ਟੈਕਸ ਚੋਰੀ ਵਿਰੁੱਧ ਰਿਕਾਰਡ ਕਾਰਵਾਈ ਕੀਤੀ ਗਈ ਹੈ।